ਚਿਲਕਾਨਾ – ਕਾਂਗਰਸ ਦੀ ਰਾਸ਼ਟਰੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਨੇ ਚਿਲਕਾਨਾ ਵਿੱਚ ਕਿਸਾਨ ਅੰਦੋਲਨ ਦਾ ਸਮੱਰਥਨ ਕਰਦੇ ਹੋਏ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਮਹਾਂਪੰਚਾਇਤ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਜਮ ਕੇ ਹਮਲਾ ਬੋਲਿਆ। ਪ੍ਰਿਅੰਕਾ ਨੇ ਕਿਹਾ ਕਿ ਇਹ ਤਿੰਨ ਕਾਨੂੰਨ ਕਿਸਾਨਾਂ ਨੂੰ ਸਮਾਪਤ ਕਰਨ ਲਈ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਕੇਂਦਰ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਉਤਰਪ੍ਰਦੇਸ਼ ਦੇ ਸਹਾਰਨਪੁਰ ਜਿਲ੍ਹੇ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪਹਿਲਾਂ ਕਾਨੂੰਨ ਭਾਜਪਾ ਦੀ ਅਗਵਾਈ ਵਾਲੇ ਪੰੂਜੀਪਤੀ ਸਾਥੀਆਂ ਦੇ ਲਈ ਜਮ੍ਹਾਖੋਰੀ ਕਰਨ ਦੇ ਰਾਹ ਖੋਲ੍ਹੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਕਿਸਾਨਾਂ ਦੇ ਲਈ ਐਮਐਸਪੀ ਨੂੰ ਸਮਾਪਤ ਕਰਨ ਦੀਆਂ ਯੋਜਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ ਬਣਨਗੇ ਅਤੇ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਕੀਤੀ ਜਾਵੇਗੀ। ਅਸੀਂ ਬਿੱਲ ਵਾਪਿਸ ਹੋਣ ਤੱਕ ਕਿਸਾਨਾਂ ਦੇ ਨਾਲ ਡੱਟ ਕੇ ਖੜੇ ਹਾਂ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ 56 ਇੰਚ ਦੇ ਸੀਨੇ ਵਿੱਚ ਦਿਲ ਇੱਕ ਛੋਟਾ ਜਿਹਾ ਹੈ, ਜੋ ਸਿਰਫ਼ ਚੰਦ ਉਦਯੋਗਪਤੀਆਂ ਦੇ ਲਈ ਹੀ ਧੜਕਦਾ ਹੈ। ਇਹ ਕੇਵਲ ਝੂਠੇ ਅਤੇ ਖੋਖਲੇ ਵਾਅਦੇ ਹੀ ਕਰ ਸਕਦੇ ਹਨ। ਇਸ ਲਈ ਜਨਤਾ ਨੂੰ ਜਾਗਰਿਕ ਹੋਣਾ ਪਵੇਗਾ।