ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੈਨੇਟ ਨੇ ਦੂਸਰੇ ਮਹਾਂਦੋਸ਼ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਪਿੱਛਲੇ ਮਹੀਨੇ ਕੈਪੀਟਲ ਹਿਲ ਵਿੱਚ ਹੋਈ ਹਿੰਸਾ ਨੂੰ ਲੈ ਕੇ ਮਹਾਂਦੋਸ਼ ਦੀ ਪ੍ਰਕਿਿਰਆ ਵਿੱਚ 4 ਦਿਨ ਦੀ ਬਹਿਸ ਤੋਂ ਬਾਅਦ ਸੈਨਿਟ ਵਿੱਚ ਵੋਟਿੰਗ ਹੋਈ, ਜਿਸ ਵਿੱਚ 57 ਸੈਨੇਟਰਾਂ ਨੇ ਟਰੰਪ ਨੂੰ ਹਿੰਸਾ ਭੜਕਾਉਣ ਦਾ ਦੋਸ਼ੀ ਕਰਾਰ ਦਿੱਤਾ, ਜਦੋਂ ਕਿ 43 ਸੈਨੇਟਰਾਂ ਨੇ ਸਾਬਕਾ ਰਾਸ਼ਟਰਪਤੀ ਦੇ ਪੱਖ ਵਿੱਚ ਵੋਟ ਦਿੱਤਾ। ਇਸ ਲਈ ਟਰੰਪ ਨੂੰ ਦੋਸ਼ੀ ਕਰਾਰ ਦੇਣ ਲਈ ਸੈਨੇਟ ਨੂੰ ਦੋ-ਤਿਹਾਈ ਬਹੁਮੱਤ ਨਹੀਂ ਮਿਿਲਆ।
100 ਮੈਂਬਰਾਂ ਵਾਲੀ ਅਮਰੀਕੀ ਸੈਨੇਟ ਵਿੱਚ ਡੈਮੋਕ੍ਰੇਟ ਸੈਨੇਟਰਾਂ ਦੀ ਸੰਖਿਆ 50 ਹੈ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਦੋਸ਼ੀ ਕਰਾਰ ਦੇਣ ਲਈ 67 ਮੈਂਬਰਾਂ ਦੀ ਜਰੂਰਤ ਸੀ। ਟਰੰਪ ਦੇ ਖਿਲਾਫ਼ ਕੇਵਲ 57 ਵੋਟ ਪਏ। ਰੀਪਬਲੀਕਨ ਪਾਰਟੀ ਦੇ 7 ਸੈਨੇਟਰਾਂ ਨੇ ਪਾਰਟੀ ਦੇ ਵਿਰੁੱਧ ਜਾ ਕੇ ਟਰੰਪ ਦੇ ਖਿਲਾਫ਼ ਵੋਟ ਦਿੱਤੇ। ਪਰ ਫਿਰ ਵੀ ਸੈਨੇਟ 67 ਦਾ ਅੰਕੜਾ ਪੂਰਾ ਨਹੀਂ ਕਰ ਸਕੀ। ਜਿਸ ਕਰ ਕੇ ਟਰੰਪ ਮਹਾਂਦੋਸ਼ ਤੋਂ ਬਚਣ ਵਿੱਚ ਸਫਲ ਹੋ ਗਏ। ਟਰੰਪ ਦੇ ਵਿਰੁੱਧ ਵੋਟ ਦੇਣ ਵਾਲਿਆਂ ਵਿੱਚ ਮਿਟ ਰੋਮਨੀ, ਸੁਜੈਨ ਕਾਲੰਿਸ, ਬਿਲ ਕੈਸਿਡੀ, ਰਿਚਰਡ ਬਰਰ, ਪੈਟ ਟੂਮੀ, ਬੇਨ ਸੈਸੇ ਅਤੇ ਲੀਜ਼ਾ ਮਰਕਾਸਕੀ ਆਦਿ ਸ਼ਮਿਲ ਹਨ।
ਸਾਬਕਾ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਪਿੱਛਲੇ ਸਾਲ ਵੀ ਮਹਾਂਦੋਸ਼ ਦਾ ਪ੍ਰਸਤਾਵ ਸੈਨੇਟ ਵਿੱਚ ਲਿਆਂਦਾ ਗਿਆ ਸੀ। ਪਰ ਉਸ ਸਮੇਂ ਵੀ ਸੈਨੇਟ ਵਿੱਚ ਲੋੜੀਂਦਾ ਬਹੁਮੱਤ ਨਾ ਮਿਲਣ ਕਰ ਕੇ ਇਹ ਪ੍ਰਸਤਾਵ ਡਿੱਗ ਗਿਆ ਸੀ। ਟਰੰਪ ਤੇ ਇਹ ਆਰੋਪ ਸੀ ਕਿ ਉਸ ਨੇ ਨਿਜੀ ਅਤੇ ਸਿਆਸੀ ਲਾਭ ਦੇ ਲਈ ਆਪਣੀ ਪਾਵਰ ਦਾ ਦੁਰਉਪਯੋਗ ਕੀਤਾ ਸੀ।