ਕਿਸਾਨ/ਇਨਸਾਨ ਮਾਰੂ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਿਚ ਸ਼ਰੁੂ ਕੀਤੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਦੇ ਵਿਰੋਧ ਵਿਚ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਰੇਲ ਰੋੋਕ ਦੌਰਾਨ ਦੇ ਸੱਦੇ ਉਤੇ ਇਪਟਾ, ਪੰਜਾਬ ਦੇ ਕਾਰਕੁਨ,ਰੰਗਕਰਮੀਆਂ ਤੇ ਗਾਇਕਾਂ ਨੇ ਮੁਹਾਲੀ ਵਿਖੇ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ, ਕਪੂਰਥਲਾ ਵਿਖੇ ਸੂਬਾਈ ਜਨਰਲ ਸੱਕਤਰ ਇੰਦਜੀਤ ਰੂਪੋਵਾਲੀ, ਅੰਮ੍ਰਿਤਸਰ ਵਿਖੇ ਸੁਬਾਈ ਸੱਕਤਰ ਬਲਬੀਰ ਮੁਦਲ, ਸੰਗਰੂਰ ਵਿਖੇ ਸੁਬਾਈ ਮੀਤ ਪ੍ਰਧਾਨ ਦਲਬਾਰ ਸਿੰਘ ਚੱਠਾ ਸੇਖਵਾਂ ਫਗਵਾੜਾ ਵਿਖੇ ਜਿਲ੍ਹਾ ਕਨਵੀਨਰ ਗਮਨੂੰ ਬਾਂਸਲ ਅਤੇ ਬਟਾਲਾ ਵਿਖੇ ਜਿਲ੍ਹਾ ਕਨਵੀਨਰ ਸਨੀ ਮਸੀਹ, ਰਹਿਨੁਮਾਈ ਹੇਠ ਕਿਸਾਨੀ ਮਸਲੇ ਬਾਰੇ ਨੁਕੜ ਨਾਟਕਾਂ ਤੇ ਗਾਇਕੀ ਰਾਹੀਂ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣੀ ਅਵਾਜ਼ ਬੁਲੰਦ ਕੀਤੀ।
ਇਸ ਦੌਰਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਜੇ ਸਿਆਸੀ ਦੋਸਤ, ਲੋਕਾਈ ਦੀ ਗੱਲ ਕਰਨ, ਲੋਕਾਂ ਦੇ ਮਸਲੇ ਹੱਲ ਕਰਨ, ਅਵਾਮ ਦੇ ਦੁੱਖ-ਦਰਦਾਂ ਨੂੰ ਸਮਝਣ ਤੇ ਦੂਰ ਕਰਨ ਤਾਂ ਰਾਜਨੀਤਿਕ ਦੋਸਤਾਂ ਨੂੰ ਸੱਤਾ ਪ੍ਰਾਪਤੀ ਲਈ ਐਨੇ ਪਾਪੜ ਹੀ ਨਾ ਵੇਲਣੇ ਪੈਣ, ਆਪਣੀ ਜ਼ਮੀਰ ਤੇ ਮੁਲਕ ਦਾ ਸੌਦਾ ਹੀ ਨਾ ਕਰਨਾ ਪਵੇ।ਲੋਕਾਂ ਨੇ ਤਾਂ ਸੱਤਾ ਇਨ੍ਹਾਂ ਨੂੰ ਮੁਫਤੋ-ਮੁਫਤੀ ਹੀ ਦੇ ਦੇਣੀ ਹੈ।ਹਿੰਗ ਲਗੇ ਨਾ ਫਟਕੜੀ, ਰੰਗ ਚੌਖਾ।ਅਤੇ ਰੰਗਕਰਮੀ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਇਪਟਾ ਦੇ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਉਪਰ ਭਵਿੱਖ ਵਿਚ ਵੀ ਹਮੇਸ਼ਾ ਵਾਂਗ ਸ਼ਮੁਲੀਅਤ ਕਰਕੇ ਇਸ ਕਿਸਾਨ ਤੇ ਇਨਸਾਨ ਵਿਰੋਧੀ ਅੰਦੋਲਨ ਵਿਚ ਆਪਣੀ ਸ਼ਮੂਲੀਅਤ ਕਰਦੇ ਰਹਿਣਗੇ।