ਮੌਜੂਦਾ ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਵਗਦੇ ਹਨ। ਇਨ੍ਹਾ ਦਰਿਆਵਾਂ ਉੱਤੇ ਅਧਾਰਿਤ ਪੰਜਬ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਹੋਇਆ ਹੈ। ਰਾਵੀ ਅਤੇ ਬਿਆਸ ਦੇ ਵਿਚਕਾਰਲਾ ਭਾਗ ਨੂੰ ਮਾਝਾ ਆਖਦੇ ਹਨ। ਇਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਆਦਿ ਹਨ। ਦੂਜੇ ਹਿੱਸੇ ਨੂੰ ਦੋਆਬਾ ਕਿਹਾ ਜਾਂਦਾ ਹੈ। ਇਹ ਹਿੱਸਾ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਹੈ। ਇਸ ਵਿਚ ਜਲੰਧਰ, ਹੁਸ਼ਿਆਰਪੁਰ ਆਦਿ ਆਉਂਦੇ ਹਨ। ਤੀਜਾ ਭਾਗ ਮਾਲਵਾ ਹੈ ਇਹ ਸਤਲੁਜ ਦਰਿਆ ਤੋਂ ਅਗਲੇ ਹਿੱਸੇ ਨੂੰ ਕਹਿੰਦੇ ਹਨ। ਇਸ ਵਿਚ ਲੁਧਿਆਣਾ, ਪਟਿਆਲਾ ਆਦਿ ਆਉਂਦੇ ਹਨ।
ਪ੍ਰੰਤੂ ਕੁਝ ਮਾਹਿਰ ਮਾਲਵੇ ਖਿੱਤੇ ਬਾਰੇ ਕਿੰਤੂ/ਪਰੰਤੂ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਤਲੁਜ ਤੋਂ ਅੱਗੇ ਕੁਝ ਖਿੱਤੇ ਵਿਚ ਸ਼ੁੱਧ ਪੰਜਾਬੀ ਨਹੀਂ ਬੋਲੀ ਜਾਂਦੀ। ਸਗੋਂ ਪੰਜਾਬੀ, ਹਰਿਆਣਵੀ ਅਤੇ ਹਿਮਾਚਲੀ ਬੋਲੀ ਦਾ ਮਿਲਗੋਭਾ ਹੈ। ਇਸ ਬੋਲੀ ਨੂੰ ਪੁਆਦੀ ਉਪ ਬੋਲੀ ਦਾ ਨਾਂ ਦਿੱਤਾ ਹੈ ਅਤੇ ਇਸ ਖਿੱਤੇ ਨੂੰ ਪੁਆਦ ਕਿਹਾ ਜਾਂਦਾ ਹੈ। ਇਹ ਖਿੱਤਾ ਸਤਲੁਜ ਦਰਿਆ ਅਤੇ ਘੱਗਰ ਦਰਿਆ ਦੇ ਵਿਚਕਾਰ ਹੈ ਪੁਆਦ ਦੇ ਅਖਰੀ ਸਬਦ ਤੋਂ ਭਾਵ ਹੈ ਕਿ ਪੰਜਾਬ ਦੇ ਪੂਰਬੀ ਭਾਗ ਦਾ ਅੱਧਾ ਹਿੱਸਾ ਇਸ ਖਿੱਤੇ ਵਿਚ ਚੰਡੀਗੜ੍ਹ, ਪਟਿਆਲਾ, ਰੋਪੜ ਆਦਿ ਸ਼ਹਿਰ ਆਉਂਦੇ ਹਨ।
ਪੁਆਦ ਵਿਚ ਆਉਂਦੇ ਖੇਤਰ
1. ਪੰਜਾਬ
ੳ. ਮੋਹਾਲੀ ਜ਼ਿਲ੍ਹਾ :- ਕੁਰਾਲੀ, ਖਰੜ ਅਤੇ ਮੋਹਾਲੀ ਦੇ ਨਾਲ ਲਗਦੇ ਭਾਗ
ਅ. ਰੋਪੜ :- ਰੋਪੜ ਅਤੇ ਚਮਕੌਰ ਸਾਹਿਬ
ੲ. ਫਤਿਹਗੜ੍ਹ ਸਾਹਿਬ : ਅਮਲੋਹ, ਮੋਰਿੰਡਾ ਅਤੇ ਸਰਹੰਦ
ਸ. ਲੁਧਿਆਣਾ : ਦੋਰਾਹਾ ਅਤੇ ਸਮਰਾਲਾ
ਹ. ਪਟਿਆਲਾ : ਰਾਜਪੁਰਾ, ਪਟਿਆਲਾ ਅਤੇ ਜ਼ਿਲ੍ਹੇ ਦਾ ਪੱਛਮੀ ਭਾਗ
ਕ. ਸੰਗਰੂਰ : ਮਲੇਰਕੋਟਲਾ
2. ਹਰਿਆਣਾ
1. ਪਿੰਜੋਰ, ਨਰੈਣਗੜ੍ਹ, ਅੰਬਾਲਾ, ਯਮੁਨਾਨਗਰ, ਜਗਾਧਰੀ, ਪਹੇਵਾ, ਗੂਹਲਾ ਅਤੇ ਫਤਿਹਾਬਾਦ
2. ਹਿਮਾਚਲ ਪ੍ਰਦੇਸ
ਨਾਲਾਗੜ੍ਹ ਅਤੇ ਅੰਬ
3. ਚੰਡੀਗੜ੍ਹ : ਚੰਡੀਗੜ੍ਹ
ਪੰਜਾਬ ਬੋਲੀ ਦੇ ਪਵਾਦੀ ਸ਼ਬਦਾਂ ਦੇ ਬਦਲ
ਸੀ. ਨੰ: ਪ੍ਰਚਲਤ ਪੰਜਾਬੀ ਪੁਆਦੀ
1. ਹੁਣ ਈਬ
2. ਸਾਡਾ ਮਾਰਾ
3. ਤੁਹਾਡਾ ਥਾਰਾ
4. ਮੁੰਡਾ ਛੋਕਰਾ
5. ਨਾਲ ਗੈਲ
6. ਇਹ ਯੋ
7. ਅਸੀਂ ਹਮੇ
8. ਤੁਸੀਂ ਥਮੇ
9. ਨੇੜੇ ਲਾਗੇ
10. ਠੰਡ ਪਾਲਾ