ਨਵੀਂ ਦਿੱਲੀ - 29 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਕਿਸਾਨਾਂ ਖਿਲਾਫ਼ ਉਕਸਾਵਾ ਭਰਪੂਰ ਪ੍ਰਦਰਸ਼ਨ ਕਰਨ ਵਾਲੇ ਸ਼ਰਾਰਤੀ ਤੱਤਾਂ ਦੇ ਨਾਲ ਝੜਪ ਉਪਰੰਤ ਦਿੱਲੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਅੰਦੋਲਨਕਾਰੀ ਕਿਸਾਨਾਂ ‘ਚੋਂ 2 ਕਿਸਾਨਾਂ ਦੀ ਜਮਾਨਤ ਜਾਗੋ ਪਾਰਟੀ ਨੇ ਕਰਵਾਈ ਹੈ। ਤਿਹਾੜ ਜੇਲ੍ਹ ਤੋਂ ਰਿਹਾ ਹੋੋਣ ਉਪਰੰਤ ਦੋਨੋਂ ਕਿਸਾਨਾਂ ਨੂੰ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ। ਹਰਿਆਣਾ ਦੇ ਪਾਨੀਪਤ ਜਿਲ੍ਹਾ ਦੇ ਅੰਕਿਤ ਅਤੇ ਅਸੰਧ ਦੇ ਅੰਕਿਤ ਦੀ ਜਮਾਨਤ ਜਾਗੋ ਪਾਰਟੀ ਵੱਲੋਂ ਕਰਵਾਉਣ ਦੀ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦਾਅਵਾ ਕੀਤਾ ਕਿ ਜਾਗੋ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਕਾਨੂੰਨੀ ਲੜਾਈ ਲੜ ਰਹੀ ਹੈ। ਉਸੇ ਕੜ੍ਹੀ ‘ਚ ਇਹਨਾਂ ਕਿਸਾਨਾਂ ਦੀ ਜਮਾਨਤ ਹੋਈ ਹੈ। ਜੀਕੇ ਨੇ ਕਿਹਾ ਕਿ ਕਈ ਪਰਿਵਾਰ ਸਾਡੇ ਸੰਪਰਕ ਵਿੱਚ ਹਨ ਜਿਨ੍ਹਾਂ ਦੇ ਬੱਚੇ ਕਿਸਾਨ ਅੰਦੋਲਨ ਕਰਕੇ ਜੇਲ੍ਹਾਂ ਵਿੱਚ ਬੰਦ ਹਨ। ਸਾਡੇ ਵਕੀਲਾਂ ਦੀ ਟੀਮਾਂ ਲਗਾਤਾਰ ਜਮਾਨਤ ਲਈ ਜਰੂਰੀ ਤੱਥਾਂ ਦੀ ਪੜਚੋਲ ਕਰ ਰਹੀਆਂ ਹਨ। ਆਉਣ ਵਾਲੇ ਸਮੇਂ ਚ ਕਈ ਹੋਰ ਕਿਸਾਨਾਂ ਦੀ ਜਮਾਨਤ ਕਰਾਉਣ ‘ਚ ਅਸੀਂ ਕਾਮਯਾਬ ਹੋਵਾਂਗੇ।