ਇਸਲਾਮਾਬਾਦ – ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰਾਂ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਦੇ ਹੋਏ ਆਪਣੀ ਸਰਕਾਰ ਨੂੰ ਬਚਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਹੱਕ ਵਿੱਚ 178 ਵੋਟ ਪਾਏ ਗਏ। ਬਹੁਮੱਤ ਹਾਸਿਲ ਕਰਨ ਲਈ 170 ਵੋਟਾਂ ਦੀ ਜਰੂਰਤ ਸੀ। ਵਿਰੋਧੀ ਦਲਾਂ ਵੱਲੋਂ ਅਸੈਂਬਲੀ ਦੇ ਬਾਹਰ ਜਮ ਕੇ ਹੰਗਾਮਾ ਹੋਇਆ। ਫਲੋਰ ਟੈਸਟ ਦਾ ਬਾਈਕਾਟ ਕਰ ਕੇ ਪ੍ਰਦਰਸ਼ਨ ਕਰਨ ਵਾਲਿਆਂ ਤੇ ਜੁੱਤੀਆਂ ਸੁੱਟੀਆਂ ਗਈਆਂ। ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਜੋ ਇਸ ਸਮੇਂ ਮੁਸਲਿਮ ਲੀਗ ਦੀ ਆਗੂ ਵੀ ਹੈ, ਉਸ ਉਪਰ ਵੀ ਇਮਰਾਨ ਸਮੱਰਥਕਾਂ ਵੱਲੋਂ ਹਮਲਾ ਕੀਤਾ ਗਿਆ।
ਪਾਕਿਸਤਾਨ ਅਸੈਂਬਲੀ ਵਿੱਚ ਵਿਰੋਧੀ ਰਾਜਨੀਤਕ ਪਾਰਟੀਆਂ ਦੁਆਰਾ ਫਲੋਰ ਟੈਸਟ ਦਾ ਬਾਈਕਾਟ ਕੀਤਾ ਗਿਆ। ਸੈਨੇਟ ਦੇ ਚੇਅਰਮੈਨ ਨੇ ਅੋਪੋਜੀਸ਼ਨ ਦੇ ਮੈਂਬਰਾਂ ਨੂੰ ਸੰਸਦ ਵਿੱਚ ਆਉਣ ਦੇ ਲਈ ਪੰਜ ਮਿੰਟ ਦਾ ਸਮਾਂ ਦਿੱਤਾ ਸੀ, ਪਰ ਕੋਈ ਵੀ ਮੈਂਬਰ ਅੰਦਰ ਨਹੀਂ ਪਹੁੰਚਿਆ। ਇਸ ਤੋਂ ਬਾਅਦ ਅਸੈਂਬਲੀ ਹਾਲ ਦੇ ਸਾਰੇ ਦਰਵਾਜੇ ਬੰਦ ਕਰ ਕੇ ਵੋਟਿੰਗ ਹੋਈ। ਵਿਦੇਸ਼ ਮੰਤਰੀ ਕੁਰੈਸ਼ੀ ਨੇ ਸੰਸਦ ਵਿੱਚ ਵਿਸ਼ਵਾਸ਼ ਪ੍ਰਸਤਾਵ ਪੇਸ਼ ਕੀਤਾ ਸੀ। ਸੰਸਦ ਵਿੱਚ ਚੇਅਰਮੈਨ ਨੇ ਕਿਹਾ ਕਿ ਇਮਰਾਨ ਖਾਨ ਦੇ ਕੋਲ ਪਹਿਲਾਂ 176 ਮੈਂਬਰਾਂ ਦਾ ਸਮੱਰਥਨ ਸੀ, ਜੋ ਵੱਧ ਕੇ ਹੁਣ 178 ਹੋ ਗਿਆ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਰਹਿਮਾਨ ਨੇ ਦਾਅਵੇ ਨਾਲ ਕਿਹਾ ਸੀ ਕਿ ਸ਼ਨਿਚਰਵਾਰ ਨੂੰ ਸੈਸ਼ਨ ਬੁਲਾਉਣ ਦਾ ਮੱਤਲਬ ਇਹ ਹੈ ਕਿ ਪ੍ਰਧਾਨਮੰਤਰੀ ਇਮਰਾਨ ਖਾਨ ਬਹੁਮੱਤ ਗਵਾ ਚੁੱਕੇ ਹਨ ਤਾਂ ਹੀ ਉਨ੍ਹਾਂ ਨੂੰ ਵਿਸ਼ਵਾਸ਼ ਮੱਤ ਹਾਸਿਲ ਕਰਨ ਦੀ ਲੋੜ ਹੈ।
ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਦੇਸ਼ ਦੇ ਵਿੱਤ ਮੰਤਰੀ ਅਬਦੁਲ ਹਫ਼ੀਜ਼ ਸ਼ੇਖ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇੰਸਾਫ ਪਾਰਟੀ ਦੇ ਲਈ ਇਹ ਇੱਕ ਬਹੁਤ ਵੱਡਾ ਝੱਟਕਾ ਹੈ।