ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਇੰਡੀਅਨ ਕੱਟੜਵਾਦੀ ਸੋਚ ਦੇ ਮਾਲਕ ਬੀਜੇਪੀ-ਆਰ.ਐਸ.ਐਸ. ਦੇ ਦਹਿਸਤਗਰਦਾ ਨੇ ਜੋ ਸਿੱਖਾਂ ਉਤੇ ਆਸਟ੍ਰੇਲੀਆ ਵਿਚ ਹਮਲਾ ਕੀਤਾ ਹੈ, ਗੱਡੀ ਭੰਨੀ ਹੈ ਅਤੇ ਗੱਡੀ ਵਿਚ ਸਵਾਰ ਬੀਬੀਆਂ ਤੇ ਵੀ ਹਮਲਾ ਕੀਤਾ ਹੈ, ਇਹ ਅਤਿ ਨਿੰਦਣਯੋਗ ਸ਼ਰਮਨਾਕ ਕਾਰਵਾਈ ਹੈ । ਜਿਸ ਲਈ ਵੱਖ-ਵੱਖ ਮੁਲਕਾਂ ਦੇ ਵਿਚ ਵੱਸਣ ਵਾਲੇ ਸਿੱਖਾਂ ਵਿਚ ਮੋਦੀ ਹਕੂਮਤ ਵਿਰੁੱਧ ਵੱਡਾ ਰੋਹ ਉਤਪੰਨ ਹੋ ਗਿਆ ਹੈ । ਜੇਕਰ ਸ੍ਰੀ ਮੋਦੀ ਨੇ ਤੁਰੰਤ ਆਸਟ੍ਰੇਲੀਆ ਵਿਚ ਸਥਿਤ ਇੰਡੀਅਨ ਹਾਈਕਮਿਸ਼ਨਰ ਨੂੰ ਹਦਾਇਤ ਕਰਕੇ ਬੀਜੇਪੀ-ਆਰ.ਐਸ.ਐਸ. ਦੇ ਦੋਸ਼ੀ ਹਮਲਾਵਰਾਂ ਵਿਰੁੱਧ ਕਾਰਵਾਈ ਨਾ ਕਰਵਾਈ ਤਾਂ ਇਸਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ । ਕਿਉਂਕਿ ਪਹਿਲੋ ਹੀ ਕਿਸਾਨ ਮੋਰਚੇ ਦੌਰਾਨ ਉੱਠੀਆਂ ਕਿਸਾਨੀ ਮੰਗਾਂ ਨੂੰ ਪ੍ਰਵਾਨ ਨਾ ਕਰਨ ਦੀ ਬਦੌਲਤ ਸਮੁੱਚੇ ਸੰਸਾਰ ਦੇ ਕਿਸਾਨਾਂ ਤੇ ਸਿੱਖਾਂ ਵਿਚ ਵੱਡਾ ਰੋਸ਼ ਹੈ । ਇਸ ਲਈ ਸਾਡੀ ਮੋਦੀ ਹਕੂਮਤ ਨੂੰ ਇਹ ਜੋਰਦਾਰ ਅਪੀਲ ਹੈ ਕਿ ਉਹ ਆਸਟ੍ਰੇਲੀਆ ਵਿਚ ਸਿੱਖਾਂ ਉਤੇ ਹੋਏ ਹਮਲੇ ਦੇ ਹਿੰਦੂ ਦਹਿਸਤਗਰਦਾ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨੀ ਪ੍ਰਕਿਰਿਆ ਕਰਵਾਈ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਸਟ੍ਰੇਲੀਆ ਵਿਚ ਸਿੱਖਾਂ ਉਤੇ ਬੀਜੇਪੀ-ਆਰ.ਐਸ.ਐਸ. ਦੇ ਹਿੰਦੂ ਦਹਿਸਤਗਰਦਾਂ ਵੱਲੋਂ ਕੀਤੇ ਗਏ ਹਮਲੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਤੁਰੰਤ ਮੋਦੀ ਹਕੂਮਤ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਸ੍ਰੀ ਮੋਦੀ ਬੀਜੇਪੀ-ਆਰ.ਐਸ.ਐਸ. ਦੇ ਮੁੱਖੀ ਨਹੀਂ ਹਨ, ਪਰ (ਡੀਫੈਕਟੋ) ਅਸਲੀਅਤ ਵਿਚ ਉਪਰੋਕਤ ਦੋਵੇ ਫਿਰਕੂ ਜਥੇਬੰਦੀਆਂ ਨੂੰ ਸਭ ਹਦਾਇਤਾ ਸ੍ਰੀ ਮੋਦੀ ਹੀ ਕਰਦੇ ਹਨ ਅਤੇ ਉਨ੍ਹਾਂ ਦਾ ਹੀ ਇਨ੍ਹਾਂ ਉਤੇ ਕੰਟਰੋਲ ਹੈ । ਇਸ ਲਈ ਇਹ ਹੋਈ ਦੁੱਖਦਾਇਕ ਕਾਰਵਾਈ ਪ੍ਰਤੀ ਸੰਸਾਰ ਵਿਚ ਵੱਸਣ ਵਾਲੇ ਸਭ ਸਿੱਖਾਂ ਅਤੇ ਇੰਡੀਅਨ ਫ਼ੌਜ ਵਿਚ ਸੇਵਾ ਕਰ ਰਹੇ ਸਿੱਖਾਂ ਵਿਚ ਤਿੱਖਾ ਪ੍ਰਤੀਕਰਮ ਪੈਦਾ ਹੋ ਚੁੱਕਾ ਹੈ । ਉਪਰੋਕਤ ਦੋਵੇ ਸੰਗਠਨ ਇਥੇ ਛੱਤੀਸਗੜ੍ਹ, ਵੈਸਟ ਬੰਗਾਲ, ਬਿਹਾਰ, ਮਹਾਰਾਸਟਰਾਂ, ਝਾਰਖੰਡ, ਉੜੀਸਾ, ਕਸ਼ਮੀਰ ਸੂਬਿਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਰੰਘਰੇਟਿਆ, ਸਿੱਖਾਂ, ਮਾਓਵਾਦੀਆ, ਨਕਸਲਾਈਟਾਂ ਅਤੇ ਆਦਿਵਾਸੀਆ ਆਦਿ ਉਤੇ ਉਸੇ ਤਰ੍ਹਾਂ ਯੋਜਨਾਬੰਧ ਢੰਗ ਨਾਲ ਹਮਲੇ ਕਰ ਰਹੇ ਹਨ । ਜਿਸ ਤਰ੍ਹਾਂ ਬੀਤੇ ਸਮੇਂ ਵਿਚ ਜਰਮਨ ਨਾਜੀ ਯਹੂਦੀਆ ਉਤੇ ਜ਼ਬਰ-ਜੁਲਮ ਕਰਦੇ ਸਨ। ਜੋ ਮਨੁੱਖਤਾ ਵਿਰੋਧੀ ਗੈਰ-ਇਨਸਾਨੀਅਤ ਨਿੰਦਣਯੋਗ ਕਾਰਵਾਈਆ ਹਨ । ਜਦੋਂਕਿ ਵਿਧਾਨ ਦੀ ਧਾਰਾ 14 ਇਥੇ ਵੱਸਣ ਵਾਲੇ ਸਭ ਨਾਗਰਿਕਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਹੱਕ ਪ੍ਰਦਾਨ ਕਰਦੀ ਹੈ । ਜਿਸਨੂੰ ਉਪਰੋਕਤ ਜਮਾਤਾਂ ਅਤੇ ਹੁਕਮਰਾਨ ਕੁੱਚਲਦੇ ਆ ਰਹੇ ਹਨ । ਜੋ ਆਸਟ੍ਰੇਲੀਆ ਵਿਚ ਹੋਇਆ ਹੈ, ਉਸ ਸੰਬੰਧੀ ਮੈਂ ਨਹੀਂ ਬਲਕਿ ਰਾਇਟਵਿੰਗ ਦਾ ਟ੍ਰਿਬਿਊਨ ਅਖਬਾਰ ਅੱਜ ਮਿਤੀ 05 ਮਾਰਚ ਦੇ ਪਹਿਲੇ ਪੰਨੇ ਤੇ ਇਹ ਖ਼ਬਰ ਪ੍ਰਕਾਸ਼ਿਤ ਕਰਦੇ ਹੋਏ ਉਪਰੋਕਤ ਬੀਜੇਪੀ-ਆਰ.ਐਸ.ਐਸ. ਦੀ ਦਹਿਸਤਗਰਦ ਕਾਰਵਾਈ ਕਰਾਰ ਦਿੰਦੇ ਹੋਏ ਇਹ ਸਿੱਖਾਂ ਤੇ ਹੋਏ ਹਮਲੇ ਸੰਬੰਧੀ ਲਿਖ ਰਹੇ ਹਨ ਅਤੇ ਜ਼ਬਰ-ਜੁਲਮ ਦੀ ਗੱਲ ਕਰ ਰਹੇ ਹਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਥੋਂ ਦੇ ਹਾਲਾਤ ਅਤਿ ਵਿਸਫੋਟਕ ਬਣ ਜਾਣ, ਉਸ ਤੋਂ ਪਹਿਲੇ ਸ੍ਰੀ ਮੋਦੀ ਇਸ ਮੁਲਕ ਦੇ ਮੁੱਖੀ ਹੋਣ ਦੇ ਨਾਤੇ ਅਤੇ ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੀ ਸੋਚ ਅਨੁਸਾਰ ਆਸਟ੍ਰੇਲੀਆ ਵਿਚ ਬੀਜੇਪੀ-ਆਰ.ਐਸ.ਐਸ. ਦੇ ਉਨ੍ਹਾਂ ਦਹਿਸਤਗਰਦਾਂ ਜਿਨ੍ਹਾਂ ਨੇ ਸਿੱਖਾਂ ਉਤੇ ਇਹ ਅਣਮਨੁੱਖੀ ਕਾਰਵਾਈ ਕੀਤੀ ਹੈ, ਉਨ੍ਹਾਂ ਵਿਰੁੱਧ ਫ਼ੌਰੀ ਅਮਲੀ ਰੂਪ ਵਿਚ ਕਾਰਵਾਈ ਕਰਕੇ ਸਿੱਖ ਕੌਮ ਦੇ ਮਨਾਂ ਵਿਚ ਮੋਦੀ ਹਕੂਮਤ ਵਿਰੁੱਧ ਅਤੇ ਉਪਰੋਕਤ ਫਿਰਕੂ ਸੰਗਠਨਾਂ ਵਿਰੁੱਧ ਉੱਠੇ ਰੋਹ ਨੂੰ ਸਹੀ ਸਮੇਂ ਤੇ ਸ਼ਾਂਤ ਕਰ ਦੇਣਗੇ ।