ਜੀਕੇ ਨੇ ਰਾਜਨਾਥ ਨਾਲ ਮੁਲਾਕਾਤ ਕਰਕੇ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਸਾਰੇ ਕੇਸ ਵਾਪਸ ਲੈਣ ਦੀ ਕੀਤੀ ਮੰਗ

ਨਵੀਂ ਦਿੱਲੀ : ਪੁਣੇ ਅਤੇ ਮਥੁਰਾ ਛਾਉਣੀ ਖੇਤਰ ਦੇ ਗੁਰਦਵਾਰਿਆਂ ਵਿੱਚ ਫ਼ੌਜੀ ਅਧਿਕਾਰੀਆਂ ਦੀ ਗ਼ੈਰਕਾਨੂੰਨੀ ਦਖ਼ਲਅੰਦਾਜ਼ੀ ਮਾਮਲੇ ਵਿਚ ਅੱਜ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਵਿਚ ਇੱਕ ਵਫ਼ਦ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸਪੁਰਦ ਕੀਤਾ। ਨਾਲ ਹੀ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਿਸ ਵੱਲੋਂ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਜੀਕੇ ਨੇ ਦੱਸਿਆ ਕਿ ਮੇਰਾ ਧਿਆਨ ਪੁਣੇ ਅਤੇ ਮਥੁਰਾ ਛਾਉਣੀ ਖੇਤਰ ਦੀ ਸਿੱਖ ਸੰਗਤ ਨੇ ਸਥਾਨਕ ਗੁਰਦੁਆਰਾ ਸਾਹਿਬਾਨਾਂ ਵਿੱਚ ਫ਼ੌਜ ਅਧਿਕਾਰੀਆਂ ਦੀ ਗੈਰ ਜ਼ਰੂਰੀ ਦਖ਼ਲਅੰਦਾਜ਼ੀ ਦੇ ਪਾਸੇ ਆਪਣੇ ਮੰਗ ਪੱਤਰ ਦੇ ਕੇ ਦਿਵਾਇਆ ਹੈ। ਸਿੱਖ ਕੌਮ ਦੇ ਧਾਰਮਿਕ ਸਥਾਨਾਂ ‘ਤੇ ਫ਼ੌਜੀ ਅਧਿਕਾਰੀਆਂ ਦੀ ਗ਼ਲਤ ਕਾਰਵਾਈ ਸਿੱਖਾਂ ਦਾ ਮਨੋਬਲ ਡੇਗਣ ਵਾਲੀ ਹੈ। ਇੱਕ ਪਾਸੇ ਚੀਨ ਅਤੇ ਪਾਕਿਸਤਾਨ ਦੀਆਂ ਸੀਮਾਵਾਂ ‘ਤੇ ਸਿੱਖ ਫ਼ੌਜੀਆਂ ਵੱਲੋਂ ਵਿਖਾਈ ਜਾਂਦੀ ਬਹਾਦਰੀ ਅਤੇ ਨਿਭਾਇਆ ਜਾਂਦਾ ਫ਼ਰਜ਼ ਹਰ ਇੱਕ ਸਿੱਖ ਦੀ ਛਾਤੀ ਚੌੜੀ ਕਰ ਦਿੰਦਾ ਹੈ। ਪਰ ਦੂਜੇ ਪਾਸੇ ਦੇਸ਼ ਹਿਤ ਲਈ ਸਮਰਪਿਤ ਸਿੱਖ ਕੌਮ ਦੇ ਛਾਉਣੀ ਖੇਤਰ ਵਿੱਚ ਬਣੇ ਧਾਰਮਿਕ ਸਥਾਨਾਂ ਦੇ ਨਾਲ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਦੀ ਤਰਾਂ ਬਰਾਬਰੀ ਦਾ ਵਿਵਹਾਰ ਫ਼ੌਜੀ ਅਧਿਕਾਰੀਆਂ ਵੱਲੋਂ ਨਾ ਕੀਤੇ ਜਾਣ ਦੀ ਆਉਂਦੀ ਖ਼ਬਰਾਂ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਅਤੇ ਸਿੱਖਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮਹਿਸੂਸ ਕਰਵਾਉਣ ਦੇ ਨਾਲ ਹੀ ਗੁਰਦਵਾਰਿਆਂ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਦਾ ਅਹਿਸਾਸ ਕਰਾਉਣ ਵਾਲੀ ਪ੍ਰਤੀਤ ਹੁੰਦੀਆਂ ਹਨ।

IMG-20210307-WA0198ਜੀਕੇ ਨੇ ਦੱਸਿਆ ਕਿ ਪੁਣੇ ਦੇ ਯਰਵਦਾ ਛਾਉਣੀ ਖੇਤਰ ਵਿੱਚ ਗੁਰਦੁਆਰਾ ਦਸਮੇਸ਼ ਦਰਬਾਰ 1959 ਵਿੱਚ ਲਗਭਗ 30000 ਵਰਗ ਫੁੱਟ ਥਾਂ ‘ਚ ਸਥਾਪਤ ਹੋਇਆ ਸੀ। ਇਸ ਦੇ ਆਸਪਾਸ ਸਿੱਖਾਂ ਨੇ ਆਪਣੀ ਜ਼ਮੀਨ ਖ਼ਰੀਦ ਕੇ ਆਪਣੇ ਘਰ ਬਣਾਏ ਹੋਏ ਹਨ। ਪਰ ਸਮੇਂ-ਸਮੇਂ ਤੇ ਫ਼ੌਜੀ ਅਧਿਕਾਰੀ ਗੁਰਦੁਆਰਾ ਦਸਮੇਸ਼ ਦਰਬਾਰ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਜਿਸ ਲਈ ਗੁਰਦੁਆਰਾ ਕਮੇਟੀ ਨੇ ਅਦਾਲਤ ਤੋਂ ਲੈ ਕੇ ਸਰਕਾਰ ਅਤੇ ਸਿਆਸੀ ਆਗੂਆਂ ਤੱਕ ਪਹੁੰਚ ਵੀ ਕੀਤੀ ਸੀ। ਪਰ ਮਾਮਲਾ ਹੱਲ ਨਹੀਂ ਹੋਇਆ। ਹਾਲਾਂਕਿ 5 ਮਾਰਚ 2017 ਨੂੰ ਛਾਉਣੀ ਦੀ ਮੁੱਖ ਜ਼ਮੀਨਾਂ ਵਿੱਚੋਂ ਮੁਸਲਮਾਨ ਅਤੇ ਦਾਉਦੀ ਬੋਹਰਾ ਸਮੁਦਾਏ ਨੂੰ ਆਪਣੇ ਪਿਆਰੇ ਲੋਕਾਂ ਦੇ ਮਿਰਤਕ ਸਰੀਰਾਂ ਨੂੰ ਦਫ਼ਨਾਉਣ ਲਈ ਵਾਨੋਵਰੀ, ਪੁਣੇ ਵਿੱਚ 1 ਏਕੜ ਜ਼ਮੀਨ ਦਿੱਤੀ ਗਈ ਹੈ, ਪਰ ਗੁਰਦੁਆਰਾ ਸਾਹਿਬ ਦੀ 30000 ਵਰਗ ਫੁੱਟ ਜ਼ਮੀਨ ਦਾ ਵਿਵਾਦ ਨਹੀਂ ਨਿਪਟਾਇਆ ਜਾ ਰਿਹਾ ਹੈ।

IMG-20210307-WA0199
ਇਸੇ ਤਰਾਂ ਮਥੁਰਾ ਛਾਉਣੀ ਖੇਤਰ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਉਸਾਰੀ ਦੀ ਨੀਂਹ ਸਿੱਖ ਸੰਗਤ ਨੇ ਆਪਣੇ ਖ਼ਰਚ ‘ਤੇ ਬ੍ਰਿਟਿਸ਼ ਸਰਕਾਰ  ਦੇ ਸਮੇਂ 5 ਦਸੰਬਰ 1936 ਨੂੰ ਰੱਖੀ ਸੀ। 2016 ਤੱਕ ਗੁਰਦੁਆਰਾ ਸਾਹਿਬ ਦਾ ਰਖਰਖਾਵ ਅਤੇ ਪ੍ਰਬੰਧ ਸਿੱਖ ਸੰਗਤ ਦੇ ਕੋਲ ਸੀ, ਪਰ 2016 ਤੋਂ ਸੁਰੱਖਿਆ ਦਾ ਹਵਾਲਾ ਦੇ ਕੇ ਗੁਰਦੁਆਰਾ ਸਾਹਿਬ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।  ਹਾਲਾਂਕਿ ਸਥਾਨਕ ਸਾਂਸਦ ਹੇਮਾ ਮਾਲਿਨੀ ਦੀ ਕੋਸ਼ਿਸ਼ ਨਾਲ 12 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ 1 ਹਫ਼ਤੇ ਲਈ ਗੁਰਦੁਆਰਾ ਸਾਹਿਬ ਨੂੰ ਖੋਲਿਆਂ ਗਿਆ ਸੀ।  ਭਾਈ ਘੰਣਇਆ ਜੀ ਸੇਵਕ ਜਥੇ ਨੇ ਵੱਡੀ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਤਰਾਂ ਨਾਲ ਗੁਰਦੁਆਰਾ ਸਾਹਿਬ ਖੁੱਲ ਜਾਵੇ ਤੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਵਿੱਤਰ ਸਰੂਪਾਂ ਦੀ ਸੇਵਾ ਸੰਭਾਲ ਸਿੱਖ ਰਹਿਤ ਮਰਿਆਦਾ ਅਨੁਸਾਰ ਹੋ ਸਕੇ, ਪਰ ਫ਼ੌਜੀ ਅਧਿਕਾਰੀਆਂ ਵੱਲੋਂ  ਹੋਰ ਧਾਰਮਿਕ ਸਥਾਨਾਂ ਦੀ ਤਰਾਂ ਗੁਰਦੁਆਰਾ ਸਾਹਿਬ ਨੂੰ ਬਰਾਬਰੀ ਦੀ ਨਜ਼ਰ ਤੋਂ ਨਾ ਦੇਖਣ ਦੀ ਵਜਾ ਨਾਲ ਗੁਰਦੁਆਰਾ ਸਾਹਿਬ ਬੰਦ ਹਨ। ਰਾਜਨਾਥ ਸਿੰਘ ਨੇ ਮਾਮਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>