ਸੁਣ ਸਰਕਾਰੇ ਨੀ, ਕਦੇ ਦਰਬਾਰੇ ਬਹਿ ਕੇ ਸੋਚੀਂ।
ਕਿਉਂ ਦਿੱਲੀ ਬਾਡਰ ਤੇ,ਬੈਠੇ ਫਿਕਰਾਂ ਵਿੱਚ ਨੇ ਲੋਕੀਂ।
ਬੇਬੇ ਬਾਪੂ ਰੁਲਦੇ ਨੇ, ਥੱਕੇ ਖਾਂਦੀ ਫਿਰੇ ਜਵਾਨੀ।
ਹੱਕਾਂ ਲਈ ਲੜਦੇ ਨੇ,ਦੱਸੇਂ ਬਾਹਰ ਦੀ ਕਾਰ ਸ਼ਤਾਨੀ।
ਜੇ ਕਨੂੰਨ ਭਲੇ ਲਈ ਹੈ, ਕਾਹਤੋਂ ਲਾਈ ਬੈਠੇ ਧਰਨਾ।
ਇਹ ਠੰਡੀਆਂ ਰਾਤਾਂ ਚ,ਦੱਸ ਕੀ ਚਾਅ ਇਹਨਾਂ ਨੂੰ ਠਰਨਾ।
ਸ਼ੜਕਾਂ ਤੇ ਰੁਲਦੀ ਆ,ਭਾਰਤ ਦੇਸ਼ ਦੀ ਇਹ ਕਿਰਸਾਨੀ।
ਹੱਕਾਂ ਲਈ ਲੜਦੇ ਨੇ ,ਦੱਸੇ ਬਾਹਰ ਦੀ ਕਾਰ ਸ਼ਤਾਨੀ।
ਦੁਨੀਆਂ ਰੰਗ ਬਰੰਗੀ ਏ, ਵੱਖੋ ਵੱਖਰੇ ਰੰਗ ਚੜ੍ਹਾਲੇ।
ਇਹ ਮਨ ਦੇ ਸੱਚਿਆਂ ਨੂੰ, ਭੋਲੇ ਆਖਣ ਅਕਲਾਂ ਵਾਲੇ।
ਮਿਹਨਤ ਕਸ਼ ਲੋਕਾਂ ਦੀ,ਕਾਹਤੋਂ ਕਰਦੇ ਓ ਬਦਨਾਮੀ।
ਹੱਕਾਂ ਲਈ ਲੜਦੇ ਨੇ,ਦੱਸੇਂ ਬਾਹਰ ਦੀ ਕਾਰ ਸ਼ਤਾਨੀ।
ਤੁਰ ਗਏ ਪੁੱਤ ਮਾਪਿਆਂ ਦੇ,ਡੁੱਬੇ ਫਿਕਰੀਂ ਪੋਹ ਦੀ ਰੁੱਤੇ।
ਕਈ ਝੂਠੀਆਂ ਖਬਰਾਂ ਨੇ, ਮੜ੍ਹਿਆ ਝੂਠ ਸੱਚ ਦੇ ਉਤੇ।
ਸੱਚ ਛੁਪਾਇਆ ਛੁਪਦਾ ਨਹੀ, ਧਰਤੀ ਪਾੜ੍ਹ ਚੜ੍ਹੇ ਅਸਮਾਨੀ।
ਹੱਕਾਂ ਲਈ ਲੜਦੇ ਨੇ, ਦੱਸੇਂ ਬਾਹਰ ਦੀ ਕਾਰ ਸ਼ਤਾਨੀ।
(ਸੰਧੂ)ਜਿਹੇ ਮੱਤਾਂ ਦਿੰਦੇ ਨੇ,ਜਿਹਨਾਂ ਪੈਰ ਮਿੱਟੀ ਨਾ ਲਾਈ।
ਪੁੱਛੋ ਕੀ ਭਾਅ ਵਿੱਕਦੀ ਆ, ਖੂਨ ਪਸੀਨੇ ਦੀ ਕਮਾਈ।
ਰੱਬ ਲੁੱਕ ਲੁੱਕ ਵਹਿੰਦਾ ਏ,ਪੇਚਾ ਪਿਆ ਘੋਲ ਭਲਵਾਨੀ।
ਹੱਕਾਂ ਲਈ ਲੜਦੇ ਨੇ, ਦੱਸੇਂ ਬਾਹਰ ਦੀ ਕਾਰ ਸ਼ਤਾਨੀ।