ਕੋਲੋਰਾਡੋ ‘ਚ ਇੱਕ ਬੰਦੂਕਧਾਰੀ ਨੇ ਫਾਇਰਿੰਗ ਕਰਕੇ 10 ਲੋਕਾਂ ਦੀ ਲਈ ਜਾਨ

ਬੋਲਡਰ – ਅਮਰੀਕਾ ਦੀ ਕੋਲੋਰਾਡੋ ਸਟੇਟ ਵਿੱਚ ਇੱਕ ਇੱਕ ਗੰਨਮੈਨ ਨੇ ਬੋਲਡਰ ਸ਼ਹਿਰ ਦੇ ਟੇਬਲ ਮੇਸਾ ਇਲਾਕੇ ਦੀ ਇੱਕ ਸੁਪਰਮਾਰਕਿਟ ਵਿੱਚ ਦੁਪਹਿਰ ਦੇ ਤਿੰਨ ਵਜੇ ਦੇ ਕਰੀਬ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦੌਰਾਨ ਪੁਲਿਸ ਕਰਮਚਾਰੀ ਸਮੇਤ ਘੱਟ ਤੋਂ ਘੱਟ 10 ਲੋਕ ਮਾਰੇ ਗਏ ਹਨ। ਗੋਲੀਬਾਰੀ ਕਰਨ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕਿ ਜਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਐਡਮਿਟ ਹੈ। ਘਟਨਾ ਵਾਲੇ ਏਰੀਏ ਵਿੱਚ ਸੁਰੱਖਿਆ ਦੇ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ।

ExHeAYsVgAMYvrr.resized

ਸਥਾਨਕ ਪੁਲਿਸ ਵਿਭਾਗ ਅਨੁਸਾਰ ਉਨ੍ਹਾਂ ਦੇ ਇੱਕ ਅਧਿਕਾਰੀ ਐਰਿਕ ਟੈਲੀ ਦੀ ਵੀ ਮੌਤ ਹੋ ਗਈ ਹੈ, ਜੋ 2010 ਤੋਂ ਪੁਲਿਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਘਟਨਾ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਗੋਲੀਬਾਰੀ ਕਰਨ ਦੇ ਮਕਸਦ ਦਾ ਪਤਾ ਨਹੀਂ ਲਗ ਸਕਿਆ। ਪ੍ਰਸ਼ਾਸਨ ਵੱਲੋਂ ਵੀ ਫਾਇਰਿੰਗ ਦੀ ਇਸ ਘਟਨਾ ਸਬੰਧੀ ਜਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਐਫਬੀਆਈ ਵੀ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਹੋ ਗਈ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>