ਇਸਲਾਮਾਬਾਦ – ਕੋਰੋਨਾ ਮਹਾਂਮਾਰੀ ਤੇ ਚਿੰਤਾ ਜਾਹਿਰ ਕਰਦੇ ਹੋਏ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦੇਸ਼ਵਾਸੀਆਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਇਸ ਵਾਇਰਸ ਸਬੰਧੀ ਲਾਪ੍ਰਵਾਹੀ ਵਰਤੀ ਤਾਂ ਇਹ ਮਾਮਲੇ ਏਨੇ ਵੱਧ ਜਾਣਗੇ ਕਿ ਸਥਿਤੀ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਬੱਚਣ ਦਾ ਇੱਕੋ ਹੀ ਤਰੀਕਾ ਹੈ ਕਿ ਇਸ ਬਾਰੇ ਸਾਵਧਾਨੀ ਵਰਤੀ ਜਾਵੇ।ਲੋਕ ਦੂਰੀ ਬਣਾ ਕੇ ਰੱਖਣ, ਮਾਸਕ ਲਗਾਉਣ, ਭੀੜ ਵਾਲੀਆਂ ਜਗ੍ਹਾ ਤੇ ਨਾ ਜਾਣ ਅਤੇ ਆਪਣੇ ਹੱਥ-ਮੂੰਹ ਸਾਬਣ ਨਾਲ ਧੋ ਕੇ ਰੱਖਣ।
ਪ੍ਰਧਾਨਮੰਤਰੀ ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਖੁਦ ਇੱਕ ਸਾਲ ਤੱਕ ਪੂਰੀ ਤਰ੍ਹਾਂ ਨਾਲ ਸਾਵਧਾਨੀ ਵਰਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਨਾ ਤਾਂ ਬਾਹਰ ਖਾਣਾ ਖਾਧਾ ਅਤੇ ਨਾ ਹੀ ਉਹ ਕਿਸੇ ਨੂੰ ਮਿਲੇ। ਇਸੇ ਕਰਕੇ ਉਹ ਲੰਬੇ ਸਮੇਂ ਤੱਕ ਇਸ ਮਹਾਂਮਾਰੀ ਤੋਂ ਦੂਰ ਰਹੇ। ਪਰ ਜਿਵੇਂ ਹੀ ਉਹ ਸੈਨੇਟ ਦੀਆਂ ਚੋਣਾਂ ਦੌਰਾਨ ਲੋਕਾਂ ਵਿੱਚ ਗਏ ਤਾਂ ਉਹ ਇਸ ਵਾਇਰਸ ਦਾ ਸਿ਼ਕਾਰ ਹੋ ਗਏ। ਇਸ ਦੌਰਾਨ ਉਹ ਉਹ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਸਕੇ। ਜਿਵੇਂ ਹੀ ਉਹ ਵੱਧ ਲੋਕਾਂ ਨੂੰ ਮਿਲੇ ਤਾਂ ਉਹ ਵੀ ਕੋਰੋਨਾ ਪਾਜਿਿਟਵ ਹੋ ਗਏ। ਉਨ੍ਹਾਂ ਦੀ ਬੇਗਮ ਵੀ ਕੋਰੋਨਾ ਪਾਜਿਿਟਵ ਹੋ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪਾਕਿਸਤਾਨ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਹੈ ਕਿ ਲਾਕਡਾਊਨ ਲਗਾਇਆ ਜਾ ਸਕੇ। ਜੇ ਫਿਰ ਤੋਂ ਅਜਿਹਾ ਕੀਤਾ ਤਾਂ ਦੇਸ਼ ਬਰਬਾਦੀ ਦੇ ਕੰਢੇ ਤੇ ਪਹੁੰਚ ਜਾਵੇਗਾ ਅਤੇ ਇਸ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਦੇਸ਼ ਦੀਆਂ ਸਿਹਤ ਸੇਵਾਵਾਂ ਅਜਿਹੇ ਹਾਲਾਤ ਨੂੰ ਸੰਭਾਲ ਨਹੀਂ ਸਕਣਗੀਆਂ। ਇਸ ਲਈ ਸਾਨੂੰ ਸੱਭ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।