ਵਾਿਸ਼ੰਗਟਨ – ਅਮਰੀਕਾ ਨੇ ਲੰਬੇ ਅਰਸੇ ਬਾਅਦ ਆਖਿਰਕਾਰ ਸੈਨਾ ਨੂੰ ਵਾਪਿਸ ਬੁਲਾਉਣ ਦਾ ਫੈਂਸਲਾ ਕਰ ਹੀ ਲਿਆ ਹੈ। ਇਸ ਸਾਲ ਸਤੰਬਰ ਤੱਕ ਕੋਈ ਵੀ ਅਮਰੀਕੀ ਸੈਨਿਕ ਅਫ਼ਗਾਨਿਸਤਾਨ ਵਿੱਚ ਨਹੀਂ ਰਹੇਗਾ। ਹੁਣ ਅਫ਼ਗਾਨਿਸਤਾਨ ਨੂੰ ਆਪਣੇ ਸਾਰੇ ਮੁੱਦੇ ਖੁਦ ਹੀ ਹਲ ਕਰਨੇ ਹੋਣਗੇ। ਦਰਅਸਲ ਪਿੱਛਲੇ ਸਾਲ ਹੀ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਇਸ ਸਬੰਧੀ ਕੁਝ ਮਹੱਤਵਪੂਰਣ ਨਿਰਣੇ ਲਏ ਗਏ ਸਨ। ਅਮਰੀਕਾ 21 ਸਾਲ ਦੇ ਲੰਬੇ ਯੁੱਧ ਤੋਂ ਬਾਅਦ ਆਪਣੇ ਸੈਨਿਕਾਂ ਦੀ ਘਰ ਵਾਪਸੀ ਕਰੇਗਾ।
ਫਰਵਰੀ, 2020 ਵਿੱਚ ਅਮਰੀਕਾ ਅਤੇ ਅਫ਼ਗਾਨਿਸਤਾਨ ਵਿੱਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸ ਅਨੁਸਾਰ ਇਸ ਸਾਲ ਮਈ ਤੱਕ ਯੂਐਸ ਸੈਨਾ ਆਪਣੇ ਦੈਸ਼ ਵਾਪਿਸ ਪਰਤ ਜਾਵੇਗੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਤਾ ਵਿੱਚ ਆਉਣ ਤੋਂ ਬਾਅਦ ਇਸ ਸਮਝੌਤੇ ਵਿੱਚ ਕੁਝ ਬਦਲਾਵ ਕਰਕੇ ਸੈਨਾ ਦੀ ਵਾਪਸੀ ਦਾ ਸਮਾਂ ਸਤੰਬਰ ਤੱਕ ਵਧਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਿਖਆ ਹੈ ਕਿ ਇਹ ਸਮਾਂ ਅਮਰੀਕਾ ਦੇ ਸੱਭ ਤੋਂ ਲੰਬਾ ਚੱਲਣ ਵਾਲੇ ਯੁੱਧ ਦੇ ਅੰਤ ਦਾ ਹੈ ਅਤੇ ਅਮਰੀਕੀ ਸੈਨਾ ਦੇ ਅਫ਼ਗਾਨਿਸਤਾਨ ਤੋਂ ਵਾਪਸੀ ਦਾ ਹੈ। ਅਮਰੀਕਾ ਵੱਲੋਂ ਫਰਵਰੀ 2020 ਵਿੱਚ ਤਾਲਿਬਾਨ ਨਾਲ ਜੋ ਸਮਝੌਤਾ ਕੀਤਾ ਗਿਆ ਸੀ, ਉਹ ਕਾਫ਼ੀ ਹੱਦ ਤੱਕ ਇੱਕਤਰਫ਼ਾ ਹੀ ਸੀ।
ਤਾਲਿਬਾਨ ਅਤੇ ਅਮਰੀਕਾ ਦਰਮਿਆਨ ਹੋਏ ਸਮਝੌਤੇ ਵਿੱਚ ਅਫ਼ਗਾਨਿਸਤਾਨ ਦੀ ਸਰਕਾਰ ਦਾ ਕੋਈ ਵੀ ਪ੍ਰਤੀਨਿਧੀ ਸ਼ਾਮਿਲ ਨਹੀਂ ਸੀ ਹੋਇਆ। ਤਾਲਿਬਾਨ ਲਈ ਇਹੀ ਮਹੱਤਵਪੂਰਣ ਸੀ ਕਿ ਅਮਰੀਕਾ ਇਸ ਦੇਸ਼ ਵਿੱਚੋਂ ਵਾਪਿਸ ਪਰਤ ਜਾਵੇਗਾ। ਉਨ੍ਹਾਂ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਮਰੀਕਾ ਨਾਲ ਸਮਝੌਤੇ ਤੋਂ ਬਾਅਦ ਹੀ ਤਾਲਿਬਾਨ, ਅਫ਼ਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨਗੇ।