ਨਵੀਂ ਦਿੱਲੀ – ਕੋਰੋਨਾ ਮਹਾਂਮਾਰੀ ਦਾ ਕਹਿਰ ਝੱਲ ਰਹੇ ਲੋਕਾਂ ਦੀ ਦਿਲ ਕੰਬਾਉਣ ਵਾਲੀ ਸਥਿਤੀ ਤੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਚਿੰਤਿਤ ਹੁੰਦੇ ਹੋਏ ਮੋਦੀ ਨੂੰ ਇੱਕ ਪੱਤਰ ਲਿਿਖਆ ਹੈ। ਉਨ੍ਹਾਂ ਨੇ ਮੋਦੀ ਨੂੰ ਮੱਤ ਦਿੰਦੇ ਹੋਏ ਚਿੱਠੀ ਵਿੱਚ ਲਿਿਖਆ ਹੈ ਕਿ ਵੈਕਸੀਨੇਸ਼ਨ ਡਰਾਈਵ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਅਜਿਹਾ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ੀ ਕੰਪਨੀਆਂ ਤੋਂ ਵੈਕਸੀਨ ਮੰਗਵਾਉਣ ਦੇ ਲਈ ਅਡਵਾਂਸ ਵਿੱਚ ਆਰਡਰ ਦੇਵੇ।
ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਪੰਜ ਅਹਿਮ ਸਲਾਹਾਂ ਦਿੰਦੇ ਹੋਏ ਕਿਹਾ ਕਿ ਜਿਹੜੀਆਂ ਵੈਕਸੀਨਾਂ ਨੂੰ ਯੌਰਪ ਅਤੇ ਅਮਰੀਕਾ ਦੀਆਂ ਵੱਡੀਆਂ ਹੈਲਥ ਏਜੰਸੀਆਂ ਤੋਂ ਮਨਜੂਰੀ ਮਿਲ ਚੁੱਕੀ ਹੈ, ਉਨ੍ਹਾਂ ਨੂੰ ਬਿਨਾਂ ਘਰੇਲੂ ਟਰਾਇਲ ਦੇ ਵੈਕਸੀਨੇਸ਼ਨ ਡਰਾਈਵ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਾਰੇ ਰਾਜਾਂ ਵਿੱਚ ਵੈਕਸੀਨ ਕਿਸ ਹਿਸਾਬ ਨਾਲ ਵੰਡੀ ਜਾਵੇਗੀ। 45 ਤੋਂ ਘੱਟ ਉਮਰ ਵਾਲੇ ਫਰੰਟਲਾਈਨ ਵਰਕਰਸ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਖਾਸ ਸਹੂਲਤ ਦੇਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਭਾਰਤ ਵਿੱਚ ਤਿਆਰ ਹੋ ਰਹੀ ਵੈਕਸੀਨ ਦੇ ਉਤਪਾਦਨ ਨੂੰ ਵਧਾਉਣ ਦੇ ਲਈ ਕੰਪਨੀਆਂ ਨੂੰ ਵੱਧ ਸਹੂਲਤਾਂ ਅਤੇ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ।
ਡਾ. ਮਨਮੋਹਨ ਸਿੰਘ ਵੱਲੋ ਮੋਦੀ ਨੂੰ ਲਿਿਖਆ ਗਿਆ ਪੱਤਰ
ਉਨ੍ਹਾਂ ਨੇ ਲਿਖਿਆ ਹੈ ਕਿ ਵਿਦੇਸ਼ਾਂ ਵਿੱਚ ਤਿਆਰ ਹੋ ਰਹੀ ਵੈਕਸੀਨ ਦੀ ਸਪਲਾਈ ਸੀਮਿਤ ਹੈ। ਇਸ ਲਈ ਯੌਰਪੀਨ ਮੈਡੀਕਲ ਏਜੰਸੀ ਅਤੇ ਯੂਐਸਐਫ਼ਡੀਏ ਵਰਗੀਆਂ ਭਰੋਸੇਯੋਗ ਏਜੰਸੀਆਂ ਨੇ ਜਿਹੜੀਆਂ ਵੈਕਸੀਨਾਂ ਨੂੰ ਮਨਜੂਰੀ ਦਿੱਤੀ ਹੈ,ਉਨ੍ਹਾਂ ਨੂੰ ਬਿਨਾਂ ਘਰੇਲੂ ਟਰਾਇਲ ਵਰਗੀਆਂ ਸ਼ਰਤਾਂ ਦੇ ਮੰਗਵਾਇਆ ਜਾਵੇ।