ਇਪਟਾ ਦੀ ਨੈਸ਼ਨਲ ਕਮੇਟੀ ਦੀ ਯੂਮਐਪ ਆਨ ਲਾਇਨ ਮੀਟਿੰਗ ਵਿਚ ਪੰਜਾਬ, ਯੂ.ਪੀ., ਬਿਹਾਰ,ਚੰਡੀਗੜ੍ਹ, ਦਿੱਲੀ, ਛੱਤੀਸਗੜ, ਮਹਾਰਸ਼ਟਰ, ਮੱਧ ਪ੍ਰਦੇਸ, ਉਤਰ-ਖੰਡ, ਤਾਮਿਲਨਾਡੂ, ਪਾਂਡੀਚਰੀ, ਕੇਰਲਾ ਅਤੇ ਪੱਛਮੀ ਬੰਗਾਲ ਦੇ ਡੇਢ ਦਰਜਨ ਸੂਬੀਆਂ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਇਪਟਾ ਦੇ ਰਾਸ਼ਟਰੀ ਆਗੂਆਂ ਰਕੇਸ਼ ਵੇਦਾ, ਤਨਵੀਰ ਅਖਤਰ, ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੰਵਲ ਨੈਨ ਸਿੰਘ ਸੇਖੋਂ, ਹਿਮਾਂਸ਼ੂ ਰਾਏ, ਕੋਸ਼ਟੀ ਵਿਨੋਦ, ਰਾਜੇਸ਼ ਸ੍ਰੀਵਾਸਤਵ, ਪਰਮੋਦਰ, ਸੰਜੀਵ ਕੁਮਾਰ, ਤਿਪਤੀ ਵਰਮਾਂ, ਅਮੀਤਾਭ ਪਾਂਡੇ, ਸੰਜੇ ਸਿਨਹਾ, ਮਨੀਸ਼ ਸ੍ਰੀਵਾਸਤਵ, ਸੀਮਾ ਰਾਜੋਰੀਆ, ਹਰੀਓਮ ਰਾਜੋਰੀਆ, ਫ਼ਿਰੋਜ਼ ਅਸ਼ਰਫ ਖਾਨ, ਨਵੀਨ ਨੀਰਜ, ਸ਼ੰਭੂਜੀ ਭਗਤ, ਸਰਵੇਸ਼ ਜੈਨ, ਸਵਿੰਦਰਾ ਸ਼ੁਕਲਾ, ਸ਼ਲੈਦਰ, ਸੁਭਾਸ਼ ਚੰਦਰਾ, ਵਨੀਤ, ਰਮਨ, ਊਸ਼ਾ ਅਥਲੈ, ਵਿਨੋਦ, ਵਨੀਤ ਤਿਵਾੜੀ, ਮਨੀਐਮ ਮੁਖਰਜੀ, ਮੁਕੇਸ਼ ਚਤੁਰਵੇਦੀ, ਆਸਿਫ਼ ਅਹਿਮਦ, ਸੰਤੋਸ਼ ਦਏ, ਕਨਮ ਲਖਨ, ਪਰੇਮਾ ਚਤੁਰਵੇਦੀ, ਬੀਨਾਏ ਵਸੀਮ,ਅਰਪਿਤਾ,ਦਲੀਪ ਰਘੂਵੰਸ਼ੀ, ਸਰਬਜੀਤ ਰੂਪੋਵਾਲੀ, ਪ੍ਰਦੀਪ ਕੁਮਾਰ ਘੋਸ਼, ਸਤੀਸ਼ ਕੁਮਾਰ, ਕ੍ਰਿਸ਼ਣਾ ਪ੍ਰਿਯ ਮਿਸ਼ਰਾ, ਤਲਹਾ ਸਮੇਤ ਚਾਰ ਦਰਜਨ ਕਾਰਕੁਨਾ ਦੀ ਸ਼ਮੂਲੀਅਤ ਵਾਲੀ ਇਪਟਾ ਦੇ ਰਾਸ਼ਟਰੀ ਮੀਤ-ਪ੍ਰਧਾਨ ਤਨਵੀਰ ਅਖਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਆਰੰਭ ਵਿਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਤੇ ਵਿਛੜ ਚੁੱਕੇ ਇਪਟਾ ਕਾਰਕੁਨਾ ਨੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ-ਸੁਮਨ ਅਰਪਿਤ ਕੀਤੇ।
ਇਪਟਾ ਦੇ ਰਾਸ਼ਰਟੀ ਜਨਰਲ ਸੱਕਤਰ ਰਾਕੇਸ਼ ਵੇਦਾ ਨੇ ਮੀਟਿੰਗ ਦੀ ਕਾਰਵਾਈ ਚਲਾਉਂਦੇ ਆਉਂਦੇ ਸਮੇਂ ਪੰਜਾਬ ਵਿਚ ਇਪਟਾ ਦੀ ਰਾਸ਼ਟਰੀ ਕਾਨਫਰੰਸ ਕਰਵਾਉਣ, ਇਪਟਾ ਦੇ ਮੁੱਢਲੇ ਕਾਰਕੁਨਾ ਸਾਹਿਰ ਲੁਧਿਆਣਵੀ ਤੇ ਰਾਜਿੰਦਰ ਰਘੂਵੰਸ਼ੀ ਦੀ ਜਨਮ-ਸ਼ਤਾਬਦੀ ਦੇਸ਼-ਭਰ ਵਿਚ ਵੱਡੇ ਪੱਧਰ ਉਪਰ ਮਨਾਉਂਣ ਬਾਰੇ ਵੀ ਵਿਚਰਾ-ਵਿਮਰਸ਼ ਕੀਤਾ। ਅਤੇ ਪਿਛਲੇ ਸਾਲ ਅਕਤੂਬਰ ਮਹੀਨੇ ਹੋਈ ਆਨ ਲਾਇਨ ਮੀਟਿੰਗ ਵਿਚ ਲਏ ਫੈਸਿਲਆਂ ਦੀ ਸੀਖਿਆ ਵੀ ਕੀਤੀ।
ਮੀਟਿੰਗ ਵਿਚ ਹਾਜ਼ਿਰ ਇਪਟਾ ਆਗੂ ਭਰਵੀਂ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਇਸ ਸਿੱਟੇ ਉਪਰ ਪਹੁੰਚੇ ਕਿ ਕੋਰੋਨਾ ਵਰਗੀ ਭਿਆਨਕ ਬਿਪਤਾ ਦੇ ਮਦੇਨਜ਼ਰ ਹਮਖਿਆਲ ਭਰਾਤਰੀ ਨਾਲ ਰਾਬਤਾ ਕਰਕੇ ਇਪਟਾ ਦੀਆਂ ਲੋਕ-ਹਿਤੈਸ਼ੀ ਰੰਗਮੰਚੀ ਤੇ ਸਭਿਆਚਾਰਕ ਗਤੀਵਿਧੀਆਂ ਦੇਸ ਭਰ ਵਿਚ ਸ਼ੁਰੂ ਕਰਨੀਆਂ ਚਾਹੀਦੀਆ ਹਨ।