ਸਾਡੇ ਮੁਲਕ ਦੇ ਸੰਵਿਧਾਨ ਵਿੱਚ ਇਹ ਲਿਖਿਆ ਪਿਆ ਹੈ ਕਿ ਇਹ ਜਿਹੜਾ ਪਰਜਾਤੰਤਰ ਅਸਾਂ ਮੁਲਕ ਵਿੱਚ ਸਥਾਪਿਤ ਕੀਤਾ ਹੈ ਇਸ ਵਿੱਚ ਲੋਕਾਂ ਦੇ ਨੁਮਾਇੰਦੇ ਚੁਣਨ ਲਈ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਾਉਣੀਆਂ ਹਨ ਤਾਂਕਿ ਅਗਰ ਲੋਕਾਂ ਵੱਲੋਂ ਪਿੱਛਲੀ ਵਾਰ ਚੁਣੇ ਗਏ ਨੇਤਾਵਾਂ ਨੇ ਠੀਕ ਠਾਕ ਸੇਵਾ ਨਹੀਂ ਦਿੱਤੀ ਹੈ ਤਾਂ ਉਹ ਬਦਲੇ ਜਾ ਸਕਣ। ਇਸ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਆਇਆ ਹੈ ਅਤੇ ਇਹ ਵੀ ਸਪੱਸ਼ਟ ਹੈ ਕਿ ਰਾਜਸੀ ਲੋਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਕਿਤਨੀਆਂ ਹੀ ਪਾਰਟੀਆਂ ਹੋਂਦ ਵਿੱਚ ਆ ਗਈਆਂ ਹਨ। ਹਰ ਕਿਸੇ ਨੂੱ ਰਾਜ ਕਰਨ ਦਾ ਮੌਕਾ ਦੇਣ ਲਈ ਇਨ੍ਹਾਂ ਰਾਜਸੀ ਲੋਕਾਂ ਨੇ ਜਾਣਬੁੱਝ ਕੇ ਇਹ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਾਉਣ ਦਾ ਸਿਲਸਿਲਾ ਚਲਾ ਰਖਿਆ ਹੈ। ਇਹ ਰਾਜਸੀ ਲੋਕ ਰਾਜ ਕਰਨ ਲਈ ਅਗੇ ਆ ਰਹੇ ਹਨ ਜਾਂ ਜਨਤਾ ਦੀ ਸੇਵਾ ਕਰਨ ਲਈ ਆ ਰਹੇ ਹਨ, ਇਹ ਸਵਾਲ ਹੀ ਬਣਿਆ ਪਿਆ ਹੈ ਅਤੇ ਪਿਛਲੇ ਸਾਢੇ ਸਤ ਦਹਾਕਿਆਂ ਵਿੱਚ ਜਿਹੜੀ ਲੋਕਾਂ ਦੀ ਸੇਵਾ ਕੀਤੀ ਗਈ ਹੈ ਉਸਦੇ ਨਤੀਜੇ ਸਾਡੇ ਸਾਹਮਣੇ ਆ ਗਏ ਹਨ ਅਤੇ ਸਰਕਾਰਾਂ ਨੇ ਆਪ ਹੀ ਇਹ ਐਲਾਨ ਕਰ ਦਿਤਾ ਹੈ ਕਿ ਮੁਲਕ ਦੀ ਤਿੰਨ-ਚੌਥਾਈ ਜਨਤਾ ਇਤਨੀ ਗਰੀਬ ਕਰ ਦਿੱਤੀ ਗਈ ਹੈ ਕਿ ਸੰਕਟ ਦੇ ਵਕਤ ਉਨ੍ਹਾਂ ਨੂੰ ਜਿਉ੍ਵਂਦਾ ਰੱਖਣ ਲਈ ਮੁਫਤ ਰਾਸ਼ਨ ਦੇਣਾ ਪੈਂਦਾ ਹੈ। ਅਗਰ ਇਹ ਰਾਜਸੀ ਲੋਕ ਜਨਤਾ ਦੀ ਸੇਵਾ ਕਰਨ ਲਈ ਅਗੇ ਆ ਰਹੇ ਹਨ ਤਾਂ ਹਰੇਕ ਵਿਧਾਇਕ ਜਿਹੜਾ ਵੀ ਅੱਜ ਤਕ ਸਾਡੀਆਂ ਵੋਟਾਂ ਨਾਲ ਜਿਤਕੇ ਸਾਡੀਆਂ ਸਦਨਾਂ ਵਿੱਚ ਬੈਠਾ ਹੈ ਉਹ ਆਪ ਹੀ ਘੋਸ਼ਣਾ ਪੱਤਰ ਜਾਰੀ ਕਰਕੇ ਲੋਕਾਂ ਨੂੰ ਦਸੇ ਕਿ ਉਸ ਨੇ ਸਦਨ ਵਿੱਚ ਜਾਕੇ ਲੋਕ ਭਲਾਈ ਦਾ ਕਿਹੜਾ ਕੰਮ ਕੀਤਾ ਹੈ।
ਅੱਜ ਤਕ ਹੋਏ ਪ੍ਰਧਾਨ ਮੰਤਰੀ ਵੀ ਇਹ ਘੋਸ਼ਣਾ ਨਹੀਂ ਕਰ ਸਕਦੇ ਕਿ ਉਹ ਲੋਕਾਂ ਦੀ ਭਲਾਈ ਲਈ ਕੀ ਕੀ ਕਰਦੇ ਰਹੇ ਹਨ ਅਤੇ ਉਨ੍ਹਾਂ ਦੀ ਸੇਵਾ ਦੇ ਬਾਵਜੂਦ ਇਹ ਗੁਰਬਤ, ਇਹ ਅਨਪੜ੍ਹਤਾ, ਇਹ ਬੇਰੁਗ਼ਗਾਰੀ, ਇਹ ਘੱਟ ਆਮਦਨ ਲੋਕਾਂ ਦੀ ਕਿਉਂ ਬਣੀ ਪਈ ਹੈ। ਅੱਜ ਤਕ ਹੋਏ ਪ੍ਰਧਾਨ ਮੰਤਰੀ ਵੀ ਇਹ ਦੱਸਣ ਕਿ ਜਿਹੜੇ ਵੀ ਕੰਮ ਉਨ੍ਹਾਂ ਨੇ ਕੀਤੇ ਹਨ ਅਤੇ ਆਪਣਾ ਨਾਮ ਇਤਿਹਾਸ ਵਿੱਚ ਲਿਖਵਾਇਆ ਹੈ, ਉਹ ਕੰਮ ਜਨਤਾ ਦੀ ਕੀ ਭਲਾਈ ਕਰ ਗਏ ਹਨ। ਕੋਈ ਵੀ ਪ੍ਰਧਾਨ ਮੰਤਰੀ ਇਹ ਨਹੀਂ ਦਸ ਸਕਦਾ ਕਿ ਉਸਨੇ ਇਹ ਇਹ ਵਾਲੇ ਕੰਮ ਕੀਤੇ ਹਨ ਜਿਹੜੇ ਲੋਕਾਂ ਦੀਆਂ ਸਮਸਿਆਵਾਂ ਹਲ ਕਰਨ ਦਾ ਯਤਨ ਹੀ ਆਖਿਆ ਜਾ ਸਕਦਾ ਹੈ। ਇਹ ਆਮ ਜਿਹਾ ਰਾਜ ਚਲਦਾ ਰਿਹਾ ਹੈ ਅਤੇ ਇਹ ਵੀ ਤਾਂ ਚਲਦਾ ਰਿਹਾ ਹੈ ਕਿ ਅੰਗਰੇਜ ਸਾਮਰਾਜੀਆਂ ਨੇ ਇਕ ਮਜਬੂਤ ਅਫਸਰਸ਼ਾਹੀ ਖੜੀ ਕਰ ਦਿਤੀ ਸੀ ਅਤੇ ਉਸਦੇ ਕੰਮ ਕਾਜ ਲਈ ਬਾਕਾਇਦਾ ਲਿਖਤੀ ਹਦਾਇਤਾਂ ਅਤੇ ਨਿਯਮਾਵਲੀਆਂ ਬਣਾ ਦਿਤੀਆਂ ਸਨ। ਅਸਲ ਵਿੱਚ ਅੰਗਰੇਜ ਸਾਮਰਾਜੀਏ ਅਫਸਰਾਂ ਰਾਹੀਂ ਹੀ ਇਸ ਮੁਲਕ ਦਾ ਰਾਜ ਕੋਈ 100 ਸਾਲ ਚਲਾ ਗਏ ਸਨ ਅਤੇ ਇਹ ਵਾਲਾ ਪ੍ਰਸ਼ਾਸਨ ਉਨ੍ਹਾਂ ਦਾ ਖੜਾ ਕੀਤਾ ਹੋਇਆ ਹੀ ਹੈ। ਇਹ ਪ੍ਰਸ਼ਾਸਨ, ਇਹ ਪੁਲਿਸ, ਇਹ ਮਿਲਟਰੀ, ਇਹ ਅਦਾਲਤਾਂ ਅਤੇ ਇਹ ਲਿਖਤੀ ਕਾਨੂੰਨ ਅਤੇ ਨਿਯਮਾਵਲੀਆਂ ਅੰਗਰੇਜ ਸਾਮਰਾਜੀਆਂ ਦੀ ਹੀ ਦੇਣ ਹੈ ਅਤੇ ਸਾਡੇ ਮੁਲਕ ਵਿੱਚ ਰਾਜਸੀ ਲੋਕਾਂ ਨੇ ਜੋ ਵੀ ਕੀਤਾ ਹੈ ਉਹ ਵੀ ਸਾਡੇ ਸਾਹਮਣੇ ਹੈ ਅਤੇ ਕੋਈ ਵੀ ਦਸ ਨਹੀਂ ਸਕਦਾ ਕਿ ਉਸਦੀਆਂ ਕਾਰਵਾਈਆਂ ਕਰਕੇ ਮੁਲਕ ਦੀ ਆਮ ਜਨਤਾ ਦਾ ਇਹ ਫਾਇਦਾ ਹੋਇਆ ਹੈ।
ਸਾਡੇ ਮੁਲਕ ਦੇ ਸਾਰੇ ਦੇ ਸਾਰੇ ਰਾਜਸੀ ਲੋਕ ਇੱਕ ਹੀ ਕਿਸਮ ਦੇ ਹਨ ਅਤੇ ਇਕ ਹੀ ਮੁੱਦਾ ਉਨ੍ਹਾਂ ਸਾਹਮਣੇ ਹੁੰਦਾ ਹੈ ਕਿ ਕਿਸੇ ਤਰ੍ਹਾਂ ਰਾਜ ਕਰਨ ਦਾ ਮੌਕਾ ਮਿਲ ਜਾਵੇ। ਜਿਹੜੇ ਬਹੁਮੱਤ ਲੈ ਜਾਂਦੇ ਹਨ ਉਹ ਪੰਜ ਸਾਲ ਰਾਜ ਕਰਦੇ ਹਨ ਅਤੇ ਜਿਹੜੇ ਪੱਛੜ ਜਾਂਦੇ ਹਨ ਉਹ ਵਿਰੋਧੀ ਧਿਰਾਂ ਵਿੱਚ ਬੈਠਕੇ ਕੁਝ ਨਾ ਕੁਝ ਬੋਲਦੇ ਰਹਿੰਦੇ ਹਨ, ਪਰ ਕੋਈ ਸੁਣਦਾ ਨਹੀਂ ਹੈ। ਅਜੀਬ ਕਿਸਮ ਦੀਆਂ ਇਹ ਸਦਨਾ ਬਣ ਆਈਆਂ ਹਨ ਜਿਥੇ ਸਰਕਾਰੀ ਧਿਰ ਕੁਝ ਬੋਲਦੀ ਹੀ ਨਹੀਂ ਹਨ ਅਤੇ ਆਪਣੇ ਮੁਖੀਆਂ ਦੀ ਹਰ ਗੱਲ ਦੀ ਬਸ ਤਾਰੀਫ ਹੀ ਕਰੀ ਜਾਂਦੀਆਂ ਹਨ।
ਸਾਡੇ ਸਦਨਾਂ ਉਤੇ ਪਿੱਛਲੇ ਸਾਢੇ ਸਤ ਦਹਾਕਿਆਂ ਵਿੱਚ ਅਰਬਾਂ ਖਰਬਾਂ ਰੁਪਿਆ ਖਰਚ ਕੀਤਾ ਜਾ ਚੁੱਕਾ ਹੈ ਅਤੇ ਅੱਜ ਤੱਕ ਕੋਈ ਵਿਧਾਇਕ ਇਹ ਨਹੀਂ ਦਸ ਸਕਿਆ ਕਿ ਉਹ ਸਦਨ ਵਿੱਚ ਪੰਜ ਸਾਲ ਕਰਦਾ ਕੀ ਰਿਹਾ ਹੈ। ਅੱਜ ਤਕ ਕਿਸੇ ਵੀ ਵਿਧਾਇਕ ਨੇ ਲੋਕਾਂ ਦੇ ਜੀਵਨ ਦੀ ਬਿਹਤਰੀ ਲਈ ਕੋਈ ਸਕੀਮ, ਕੋਈ ਬਿਲ, ਕੋਈ ਸਮਸਿਆ ਸਦਨ ਵਿੱਚ ਢੰਗ ਨਾਲ ਬਣਾਕੇ ਪੇਸ਼ ਨਹੀਂ ਕੀਤੀ ਹੈ ਅਤੇ ਨਾਂ ਹੀ ਉਹ ਵੀ ਆਖ ਸਕਦਾ ਹੈ ਕਿ ਉਸਨੇ ਇਹ ਵਾਲੀ ਸਕੀਮ ਬਣਾਈ ਸੀ, ਇਹ ਵਾਲਾ ਬਿਲ ਬਣਾਇਆ ਸੀ, ਪਰ ਸਰਕਾਰ ਨੇ ਸਦਨ ਵਿੱਚ ਪੇਸ਼ ਕਰਨ ਦੀ ਆਗਿਆ ਹੀ ਨਹੀਂ ਦਿੱਤੀ ਹੈ। ਸਾਡੇ ਮੁਲਕ ਵਿੱਚ ਕੁਝ ਕ੍ਰਾਂਤੀਕਾਰੀ ਪਾਰਟੀਆਂ ਵੀ ਹਨ, ਪਰ ਲੋਕਾਂ ਦੀ ਬਿਹਤਰੀ ਲਈ ਕੋਈ ਸਕੀਮ, ਕੋਈ ਬਿਲ ਬਣਾਕੇ ਉਨ੍ਹਾਂ ਨੇ ਵੀ ਪੇਸ਼ ਨਹੀਂ ਕੀਤਾ ਅਤੇ ਇਸ ਕਰਕੇ ਲੋਕਾਂ ਦੀ ਸਮਝ ਵਿੱਚ ਅਜ ਤਕ ਨਹੀਂ ਆ ਸਕਿਆ ਕਿ ਉਨ੍ਹਾਂ ਦਾ ਅਗਰ ਰਾਜ ਆ ਜਾਵੇ ਤਾਂ ਉਹ ਇਹ ਕਰ ਦੇਣਗੇ ਅਤੇ ਹੋਰ ਕੁਝ ਵੀ ਨਾ ਪਿਆ ਹੋਵੇ ਸਾਡੇ ਮੁਲਕ ਦੀ ਗੁਰਬਤ ਹੀ ਖਤਮ ਹੋ ਜਾਵੇ। ਅਗਰ ਐਸਾ ਕੁਝ ਉਹ ਦਸ ਸਕਦੇ ਤਾਂ ਹੋ ਸਕਦਾ ਹੈ ਜਿਥੇ ਅਸਾਂ ਹੋਰ ਕਈਆਂ ਨੂੰ ਰਾਜ ਕਰਨ ਦਾ ਮੌਕਾ ਦੇ ਬੈਠੇ ਹਾਂ ਇਕ ਅੱਧੀ ਵਾਰ ਉਨ੍ਹਾਂ ਨੂੰ ਵੀ ਮੌਕਾ ਦੇ ਦਿੰਦੇ।
ਕਿਸੇ ਨੇ ਆਖਿਆ ਹੈ ਕਿ ਲੋਕਾਂ ਨੂੰ ਵੈਸਾ ਹੀ ਰਾਜ ਮਿਲ ਜਾਂਦਾ ਹੈ ਜੈਸੇ ਲੋਕ ਆਪ ਹੁੰਦੇ ਹਨ। ਸਾਡਾ ਪਿਛੋਕੜ ਤਾਂ ਸਾਰਾ ਹੀ ਗੁਲਾਮੀ ਵਾਲਾ ਹੈ ਅਤੇ ਸਾਡੇ ਵਿਚੋਂ ਹਰ ਤਰਹਾਂ ਦਾ ਸਵੈਵਿਸ਼ਵਾਸ ਖਤਮ ਕਰ ਦਿੱਤਾ ਗਿਆ ਹੈ। 1947 ਵਿੱਚ ਅੰਗਰੇਜ ਸਾਮਰਾਜੀਏ ਜਾਣ ਬੁੱਝਕੇ ਅਤੇ ਵੱਡੀ ਸਾਜਿਸ਼ ਨਾਲ ਰਾਜ ਰਾਜਸੀ ਲੋਕਾਂ ਨੂੰ ਦੇਕੇ ਆਪ ਚਲੇ ਗਏ ਸਨ। ਇਨ੍ਹਾਂ ਰਾਜਸੀ ਲੋਕਾਂ ਨੇ ਇਹ ਲੁਟ ਦਾ ਮਾਲ ਸਮਝਕੇ ਆਪੋ ਵਿੱਚ ਵੰਡ ਵੀ ਦਿੱਤਾ ਸੀ ਅਤੇ ਮੁਲਕ ਦੇ ਦੋ ਟੁਕੜੇ ਕਰਕੇ ਲਖਾਂ ਲੋਕਾਂ ਦੀ ਮੌਤ ਅਤੇ ਕਰੋੜਾਂ ਦਾ ਉਜਾੜਾ ਖੜਾ ਕਰਕੇ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਹੀ ਕਿਸਮ ਦੀ ਇਹ ਘਟਨਾ ਖੜੀ ਕਰ ਦਿਤੀ ਸੀ ਅਤੇ ਉਦੋਂ ਹੀ ਪਤਾ ਲਗ ਗਿਆ ਸੀ ਕਿ ਆਉਣ ਵਾਲੇ ਸਮਿਆਂ ਵਿੱਚ ਕੀ ਕੀ ਹੋਣ ਵਾਲਾ ਹੈ। ਪਿਛਲੇ ਸਾਢੇ ਸਤ ਦਹਾਕਿਆਂ ਵਿੱਚ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਵੀ ਸਾਡੇ ਸਾਹਮਣੇ ਉਹੀ ਰਾਜਸੀ ਲੋਕ ਖੜੇ ਹਨ ਜਿਹੜੇ ਆਪ ਜਾਂ ਉਹਨਾਂ ਦੀਆਂ ਓਲਾਦਾ ਸਾਡੇ ਉਤੇ ਰਾਜ ਕਰਨਗੀਆਂ। ਸਾਨੂੰ ਸਾਫ ਪਿਆ ਦਿਖਾਈ ਦੇ ਰਿਹਾ ਹੈ ਕਿ ਕੋਈ ਵੀ ਪਿਆ ਆਵੇ ਸਾਡੀ ਬਹੁਤੀ ਭਲਾਈ ਨਹੀਂ ਕਰ ਸਕਦਾ ਅਤੇ ਸਾਡੀ ਜੋ ਇਹ ਹਾਲਤ ਬਣੀ ਹੋਈ ਹੈ, ਉਸਦੇ ਸੁਧਰਨ ਦੇ ਅਜੇ ਕੋਈ ਵੀ ਆਸਾਰ ਦਿਖਾਈ ਨਹੀਂ ਦੇ ਰਹੇ। ਇਹ ਜਿਹੜ੍ਹੇ ਰਾਜਸੀ ਲੋਕਾਂ ਵਿਚੋਂ ਵਿਅਕਤੀ ਵਿਸ਼ੇਸ਼ਾਂ ਨੇ ਧੜੇ ਬਣਾ ਰੱਖੇ ਹਨ। ਇਹ ਵਿਅਕਤੀਗਤ ਵਿਸ਼ੇਸ਼ਾਂ ਦਾ ਰਾਜ ਜਿਹਾ ਆ ਗਿਆ ਹੈ ਜਿੱਥੇ ਅੱਜ ਵੀ ਲੋਕ ਇਹ ਸੋਚਣ ਲਗ ਪਏ ਹਨ ਕਿ ਅਗਰ ਇਕ ਹੀ ਆਦਮੀ ਦਾ ਰਾਜ ਚਲਣਾ ਹੈ ਤਾਂ ਬਾਕੀ ਦੇ ਇਤਨੇ ਵਿਧਾਇਕਾ ਦੀ ਜਰੂਰਤ ਹੀ ਕੀ ਹੈ। ਅਸੀਂ ਅਗਾਂਹ ਤਾਂ ਕੀ ਤੁਰਨਾ ਹੈ ਜਿਹੜੀਆਂ ਗੰਢਾਂ ਅਸੀਂ ਪਿੱਛਲੇ ਸਤ ਦਹਾਕਿਆਂ ਵਿੱਚ ਪਾ ਬੈਠੇ ਹਾਂ ਉਹ ਕਿਵੇਂ ਖੋਲੀਆਂ ਜਾਣਗੀਆਂ, ਇਹ ਵੀ ਸਾਡੇ ਸਾਹਮਣੇ ਸਵਾਲ ਹੈ।
ਅੱਜ ਤਾਂ ਆਮ ਜਨਤਾ ਇਹ ਵੀ ਸੋਚਣ ਲਗ ਪਈ ਹੈ ਹਰ ਪੰਜਾਂ ਸਾਲਾਂ ਬਾਆਦ ਚੋਣਾਂ ਨਾ ਵੀ ਪਈਆਂ ਹੋਣ ਤਾਂ ਵੀ ਕੋਈ ਫਰਕ ਨਹੀਂ ਪੈੱਦਾ। ਚੋਣਾਂ ਕਰਵਾਕੇ ਜਿਹੜਾ ਵੀ ਧੜਾ ਅਗੇ ਆ ਜਾਂਦਾ ਹੈ ਉਹ ਲੋਕਾਂ ਲਈ ਕੋਈ ਵਡਾ ਕੰਮ ਨਹੀਂ ਕਰਦਾ ਬਲਕਿ ਬਸ ਰਸਮੀ ਜਿਹੀ ਸਰਕਾਰ ਹੀ ਚਲੀ ਜਾ ਰਹੀ ਹੈ। ਕਦੀ ਕਦੀ ਇਹ ਵੀ ਲੋਕ ਸੋਚਦੇ ਹਨ ਕਿ ਇਤਨੇ ਵਿਧਾਇਕਾਂ ਦੀ ਚੋਣ ਕਰਨ ਦੀ ਬਜਾਏ ਇਹ ਵਿਅਕਤੀਵਿਸ਼ੇਸ਼ ਹੀ ਚੋਣਾਂ ਕਰ ਲਿਆ ਕਰਨ ਅਤੇ ਆਪ ਪ੍ਰਧਾਨ ਮੰਤਰੀ ਬਣਕੇ ਆਪਣੀ ਮਰਜੀ ਨਾਲ ਕੁਝ ਮੰਤਰੀ ਬਣਾਕੇ ਪੰਜ ਸਾਲ ਰਾਜ ਕਰ ਲਿਆ ਕਰਨ। ਇਤਨੇ ਆਦਮੀ ਸਦਨਾਂ ਵਿੱਚ ਨਾ ਵੀ ਬਿਠਾਏ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਣ ਲਗਾ ਕਿਉਂਕਿ ਸਾਡੀਆਂ ਸਦਨਾਂ ਵਿੱਚ ਬਾਕੀ ਵਿਧਾਇਕਾਂ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਉਹ ਆਪਣੀ ਮਰਜੀ ਨਾਲ ਵੋਟ ਹੀ ਪਾ ਸਕਦੇ ਹਨ। ਚੋਣਾਂ ਨਾਲ ਸਿਰਫ ਆਦਮੀ ਹੀ ਬਦਲਦੇ ਹਨ ਅਤੇ ਸਰਕਾਰ ਦਾ ਕੰਮ ਕਾਜ ਉਸੇ ਤਰ੍ਹਾਂ ਚਲਦਾ ਹੈ। ਕੋਈ ਵੱਡੀ ਤਬਦੀਲੀ ਨਹੀਂ ਆਉਂਦੀ। ਪੰਜ ਸਾਲਾਂ ਦੀ ਬਜਾਏ ਇਹ ਸਮਾਂ ਦਸ ਸਾਲ ਵੀ ਕਰ ਦਿੱਤਾ ਜਾਵੇ ਤਾਂ ਵੀ ਕੋਈ ਫਰਕ ਨਹੀਂ ਪੈਣ ਲਗਾ।
1