ਵਾਸ਼ਿੰਗਟਨ – ਕੋਰੋਨਾ ਮਹਾਂਮਾਰੀ ਨੇ ਇਸ ਸਮੇਂ ਭਾਰਤ ਵਿੱਚ ਤਬਾਹੀ ਮਚਾਈ ਹੋਈ ਹੈ। ਹਰਰੋਜ਼ ਲੱਖਾਂ ਲੋਕ ਇਸ ਵਾਇਰਸ ਨਾਲ ਸੰਕਰਮਿੱਤ ਹੋ ਰਹੇ ਹਨ। ਇਸ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਅਮਰੀਕਾ ਦੇ ਸੱਭ ਤੋਂ ਉਚ ਹੈਲਥ ਐਕਸਪ੍ਰਟ ਡਾ. ਫਾਸੀ ਨੇ ਕਿਹਾ ਹੈ ਕਿ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਵਾਇਰਸ ਇਸ ਲਈ ਭਿਆਨਕ ਹੋ ਗਿਆ ਹੈ, ਕਿਉਂਕਿ ਉਸ ਨੇ ਮਹਾਂਮਾਰੀ ਦੇ ਸਮਾਪਤ ਹੋਣ ਹੋਣ ਦਾ ਗੱਲਤ ਅਨੁਮਾਨ ਲਗਾ ਕੇ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ।
ਡਾ. ਫਾਸੀ ਨੇ ਕੋਵਿਡ-19 ਸਬੰਧੀ ਸੰਸਦ ਦੀ ਸਿਹਤ, ਸਿੱਖਿਆ ਅਤੇ ਲੇਬਰ ਅਤੇ ਪੈਨਸ਼ਨ ਕਮੇਟੀ ਦੇ ਸਾਹਮਣੇ ਕਿਹਾ, ‘ ਭਾਰਤ ਦੀ ਮੌਜੂਦਾ ਗੰਭੀਰ ਸਥਿਤੀ ਦਾ ਕਾਰਣ ਇਹ ਹੈ ਕਿ ਇਹ ਅਸਲ ਵਿੱਚ ਇੱਕ ਲਹਿਰ ਸੀ, ਅਤੇ ਉਨ੍ਹਾਂ ਨੇ ਇਹ ਗੱਲਤ ਅੰਦਾਜਾ ਲਗਾ ਲਿਆ ਕਿ ਇਹ ਸਮਾਪਤ ਹੋ ਚੁੱਕੀ ਹੈ ਅਤੇ ਫਿਰ ਕੀ ਹੋਇਆ? ਭਾਰਤ ਨੇ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ। ਇਸ ਸਮੇਂ ਉਥੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਅਸੀਂ ਸੱਭ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹਾਂ ਕਿ ਇਹ ਬਹੁਤ ਹੀ ਵਿਨਾਸ਼ਕਾਰੀ ਹੈ।’