ਹੁੰਦਾ ਸੀ ਅਮੀਰ ਮੈ,
ਭਾਂਵੇ ਜੇਬ ਮੇਰੀ ਖਾਲੀ ਸੀ।
ਗੱਲ ਕਰਦਾ ਉਦੋ ਦੀ,
ਜਦ ਮੱਤ ਜਵਾਕਾ ਵਾਲੀ ਸੀ।
ਫਿਕਰ ਨਾ ਕੋਈ ਚਿੰਤਾ ਸੀ,
ਬੇਫਿਕਰੀ ਜਿੰਦਗੀ ਜਿਉਦਾ ਸੀ।
ਮਿਹਨਤ ਕਮਾਈ ਤੋ ਕੋਹਾਂ ਦੂਰ,
ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ।
ਉਧਾਰ ਨਕਦ ਦਾ ਕੁਝ ਪਤਾ ਨਹੀ ਸੀ,
ਮਿਲ ਜਾਂਦਾ ਜੋ ਚਾਹੁੰਦਾ ਸੀ।
ਝੱਟ-ਪੱਟ ਹਾਜ਼ਰ ਹੋ ਜਾਦਾ,
ਜਦ ਝੂਠਾ ਮੂਠਾ ਰੌਦਾਂ ਸੀ।
ਖਾਣਾ-ਪੀਣਾ, ਖੇਡਣਾ , ਸੌਣਾ,
ਫਿਲਮੀ ਜਾ ਕੋਈ ਸੀਨ ਸੀ।
ਪੈਸਿਆ ਦੀ ਕੋਈ ਚਿੰਤਾ ਨਹੀ ਸੀ,
ਮੇਰਾ ਡੈਡੀ ਹੀ ਏਟੀਐਮ ਮਸ਼ੀਨ ਸੀ।
ਰੁੱਸ ਜਾਦਾ ਸੀ ਜਦ ਕਿਤੇ ਮੈਂ,
ਮਾਂ ਝੱਟ ਮਨਾ ਲੈਦੀ ਸੀ ।
ਜਾਦੂ ਸੀ ਉਹਦੇ ਬੋਲਾ ਵਿੱਚ,
ਜਦ ਮੈਨੂੰ ਮੇਰਾ ਕਾਕੂ ਕਹਿੰਦੀ ਸੀ।
ਵੱਡਾ ਹੋਇਆ ਵੱਧਣ ਦੁੱਖ-ਦਰਦ ਲੱਗੇ,
ਜਿੰਦਗੀ ਮੇਰੇ ਕਈ ਵਹਿਮ ਕੱਢ ਗਈ।
ਲੋੜ ਸੀ ਜਦ ਮੈਨੂੰ ਤੇਰੀ ਜਿਆਦਾ,
ਉਦੋ ਮਾਂਏ ਤੂੰ ਵੀ ਹੱਥ ਛੱਡ ਗਈ।