ਤੂੰ ਇਸ਼ਕ ਬਣ,
ਮੇਰੇ ਹੱਡੀਂ ਰਚਿਆ।
ਤੂੰ ਰੋਗ ਕੋਈ,
ਮੇਰੀ ਰੂਹੇ ਲੱਗਿਆ।
ਤੂੰ ਰੰਗ ਸੂਹਾ ਭਾਂਬੜ,
ਮੇਰੀ ਤਲ਼ੀਏ ਮੱਚਿਆ।
ਤੂੰ ਬਣ ਉਮਰਾਂ ਦੀ ਲੀਕ,
ਮੇਰੇ ਮੱਥੇ ਸੱਜਿਆ।
ਤੂੰ ਮੇਰੇ ਮੁੱਖ ਦਾ ਸੂਰਜ,
ਅੱਜ ਕਿੰਨਾ ਮਘਿਆ।
ਤੂੰ ਇੱਕ ਪੈੜ ਸੁਲੱਖਣੀ,
ਜਿਉਂ ਰੱਬ ਘਰੇ ਲੰਘਿਆ।
ਤੂੰ ਇੱਕ ਪੈੜ ਸੁਲੱਖਣੀ,
ਜਿਉਂ ਰੱਬ ਘਰੇ ਲੰਘਿਆ।