ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਸਰਕਾਰ ਵੱਲੋਂ ਇੰਗਲੈਂਡ ਦੇ ਕੁੱਝ ਖੇਤਰਾਂ ਵਿੱਚ ਫੈਲ ਰਹੇ ਭਾਰਤੀ ਕੋਰੋਨਾ ਵਾਇਰਸ ਵੈਰੀਐਂਟ ਤੋਂ ਸੁਰੱਖਿਆ ਲਈ ਸੋਮਵਾਰ ਤੋਂ ਉਹਨਾਂ ਖੇਤਰਾਂ ਵਿੱਚ ਅਸਥਾਈ ਤੌਰ ‘ਤੇ ਯਾਤਰਾ ਦੀ ਪਾਬੰਦੀ ਲਗਾਈ ਜਾ ਰਹੀ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਗਲਾਸਗੋ ਵਿੱਚ ਘੱਟੋ ਘੱਟ ਇੱਕ ਹੋਰ ਹਫਤੇ ਲਈ ਪੱਧਰ 3 ਦੀਆਂ ਤਾਲਾਬੰਦੀ ਪਾਬੰਦੀਆਂ ਜਾਰੀ ਰਹਿਣਗੀਆਂ। ਸਕਾਟਲੈਂਡ ਵਿੱਚ ਨਵੇਂ ਕੇਸ 25 ਪ੍ਰਤੀਸ਼ਤ ਵੱਧ ਗਏ ਹਨ। ਪਿਛਲੇ ਹਫ਼ਤੇ ਵਿੱਚ 25% ਤੋਂ ਵੱਧ ਵਾਧਾ ਹੋਇਆ ਹੈ। ਸਕਾਟਲੈਂਡ ਦੁਆਰਾ ਇਹਨਾਂ ਪਾਬੰਦੀਆਂ ਤਹਿਤ ਇੰਗਲੈਂਡ ਦੇ ਬੈਡਫੋਰਡ, ਬੋਲਟਨ, ਬਲੈਕਬਰਨ ਦੇ ਨਾਲ ਡਾਰਵਿਨ ਆਦਿ ਖੇਤਰਾਂ ਲਈ ਯਾਤਰਾ ਪਾਬੰਦੀਆਂ ਦੀ ਘੋਸ਼ਣਾ ਕੀਤੀ ਹੈ। ਕੋਰੋਨਾ ਅੰਕੜਿਆਂ ਅਨੁਸਾਰ ਇੰਗਲੈਂਡ ਦੇ ਵਿਸ਼ੇਸ਼ ਤੌਰ ‘ਤੇ ਤਿੰਨ ਖੇਤਰਾਂ ਬੈਡਫੋਰਡ, ਬੋਲਟਨ ਅਤੇ ਡਾਰਵਿਨ ਦੇ ਨਾਲ ਬਲੈਕਬਰਨ ਵਿੱਚ ਭਾਰਤੀ ਵਾਇਰਸ ਦਾ ਪ੍ਰਕੋਪ ਫੈਲਿਆ ਹੋਇਆ ਹੈ। ਇਸ ਲਈ ਸੋਮਵਾਰ ਤੋਂ ਬਾਅਦ ਸਕਾਟਲੈਂਡ ਅਤੇ ਇੰਗਲੈਂਡ ਦੇ ਇਹਨਾਂ ਤਿੰਨ ਸਥਾਨਕ ਅਥਾਰਟੀ ਖੇਤਰਾਂ ਵਿਚਕਾਰ ਯਾਤਰਾ ਕਰਨ ‘ਤੇ ਅਸਥਾਈ ਤੌਰ ‘ਤੇ ਯਾਤਰਾ ਪਾਬੰਦੀਆਂ ਹਨ। ਜਿਸ ਕਰਕੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਕਿਸੇ ਹੋਰ ਕੰਮ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।
ਸਕਾਟਲੈਂਡ: ਸੋਮਵਾਰ ਤੋਂ ਇੰਗਲੈਂਡ ਦੇ ਕੋਵਿਡ ਪ੍ਰਭਾਵਿਤ ਖੇਤਰਾਂ ‘ਚ ਯਾਤਰਾ ‘ਤੇ ਪਾਬੰਦੀ
This entry was posted in ਅੰਤਰਰਾਸ਼ਟਰੀ.