ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬੇਸ਼ੱਕ ਇਸ ਸਦੀ ਵਿੱਚ ਸਾਰੀ ਦੁਨੀਆਂ ਇੱਕ ਗਲੋਬਲ ਪਿੰਡ ਬਣ ਗਈ ਹੈ, ਪਰ ਹੁਣ ਵੀ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਨਸਲੀ ਭੇਦਭਾਵ ਅਤੇ ਸ਼ੋਸ਼ਣ ਦੇਖਣ ਨੂੰ ਮਿਲਦਾ ਹੈ। ਇਕ ਸਿੱਖ ਦਫਤਰ ਦਾ ਕਰਮਚਾਰੀ ਜਿਸਦਾ ਸਾਥੀਆਂ ਦੁਆਰਾ ਨਸਲੀ ਸ਼ੋਸ਼ਣ ਦੌਰਾਨ ‘ਅਰਬ ਜੁੱਤੀ ਬੰਬ’ ਕਹਿ ਕੇ ਮਖੌਲ ਉਡਾਇਆ ਗਿਆ ਸੀ, ਨੂੰ 6.6 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਜਾ ਰਹੀ ਹੈ।
ਅਜਿਹੇ ਹੀ ਇੱਕ ਨਸਲੀ ਸ਼ੋਸ਼ਣ ਦਾ ਸ਼ਿਕਾਰ ਯੂਕੇ ਵਿੱਚ ਇੱਕ ਪੰਜਾਬੀ ਮੂਲ ਦਾ ਸਿੱਖ ਨੌਜਵਾਨ ਹੋਇਆ ਹੈ। ਕੰਮ ਦੌਰਾਨ ਸਾਥੀਆਂ ਵੱਲੋਂ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਅਤੇ ਅਪਮਾਨ ਕਰਕੇ ਇਸ ਨੌਜਵਾਨ ਨੂੰ ਆਪਣੀ ਨੌਕਰੀ ਛੱਡਣ ਦੇ ਨਾਲ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰਨਾ ਪਿਆ। ਕੈਰਨ ਸਿੱਧੂ (36) ਨਾਮ ਦਾ ਇਹ ਵਿਅਕਤੀ ਜੋ ਕਿ ਤਕਨੀਕੀ ਕੰਪਨੀ ਐਕਸਰਟਿਸ ਵਿੱਚ 46,000 ਪੌਂਡ ਸਲਾਨਾ ਤਨਖਾਹ ਵਾਲੀ ਨੌਕਰੀ ਕਰਦਾ ਸੀ। ਜਿਸ ਦੌਰਾਨ ਉਸਨੂੰ ਧੱਕੇਸ਼ਾਹੀ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ। ਇਸ ਨਸਲੀ ਭੇਦਭਾਵ ਕਰਕੇ ਉਹ ਪਹਿਲਾਂ ਹੀ ਜਾਤੀ ਵਿਤਕਰੇ, ਨਸਲੀ ਪਰੇਸ਼ਾਨੀ ਅਤੇ ਫਰਮ ਵਿਰੁੱਧ ਉਸਾਰੂ ਬਰਖਾਸਤਗੀ ਦੇ ਦਾਅਵੇ ਜਿੱਤ ਚੁੱਕਾ ਹੈ। ਬਰਤਾਨੀਆ ਵਿੱਚ ਪੈਦਾ ਹੋਇਆ ਇਹ ਸੇਲਜ਼ਮੈਨ ਸਕਾਟਿਸ਼ ਅਤੇ ਭਾਰਤੀ ਮੂਲ ਦਾ ਹੈ, ਆਪਣੀ ਟੀਮ ਵਿੱਚ ਇਕਲੌਤਾ ਗੈਰ ਗੋਰਾ ਸੀ, ਅਤੇ ਉਸ ਨੂੰ ਇੱਕ ਸੀਰੀਅਨ ਪ੍ਰਵਾਸੀ ਕਿਹਾ ਜਾਂਦਾ ਸੀ। ਕੰਮ ਦੌਰਾਨ ਹੁੰਦੇ ਨਸਲੀ ਅਪਮਾਨ ਕਰਕੇ ਉਸਨੂੰ ਆਪਣੀ ਨੌਕਰੀ ਛੱਡਣੀ ਪਈ ਅਤੇ ਮਾਨਸਿਕ ਤਣਾਅ ਵਿੱਚ ਉਸਦਾ ਚੈਕਅੱਪ ਕਰਨ ਵਾਲੇ ਮਨੋਵਿਗਿਆਨਕ ਅਨੁਸਾਰ ਇੰਗਲੈਂਡ ਦੇ ਬੈਸਿੰਗਸਟੋਕ ਵਿਚਲੇ ਦਫਤਰ ਵਿੱਚ ਉਸਨੂੰ ਬਹੁਤ ਜਿਆਦਾ ਮਾਨਸਿਕ ਨੁਕਸਾਨ ਪਹੁੰਚਿਆ ਹੈ ਤੇ ਉਹ ਦੁਬਾਰਾ ਕੰਮ ਨਹੀਂ ਕਰ ਸਕਦਾ। ਆਪਣੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨੁਕਸਾਨ ਲਈ ਕੈਰਨ 6,638,938 ਮਿਲੀਅਨ ਪੌਂਡ ਦੀ ਮੰਗ ਕਰ ਰਿਹਾ ਹੈ। ਜੇ ਉਸਨੂੰ ਇਹ ਪੂਰੀ ਰਕਮ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਇਹ ਮੌਜੂਦਾ ਟ੍ਰਿਬਿਊਲ ਰਿਕਾਰਡ 4.7 ਮਿਲੀਅਨ ਪੌਂਡ ਤੋਂ ਬਹੁਤ ਜ਼ਿਆਦਾ ਹੋਵੇਗੀ। ਸਿੱਧੂ ਨੇ ਸਾਖਥੈਂਪਟਨ ਵਿੱਚ ਇੱਕ ਰੁਜ਼ਗਾਰ ਟ੍ਰਿਬਿਊਨਲ ਨੂੰ ਦੱਸਿਆ ਕਿ ਸੇਲਜ਼ ਟੀਮ ਵਿੱਚ ਉਸਨੂੰ ਇੱਕ ਅਰਬ ਵੀ ਕਿਹਾ ਜਾਂਦਾ ਸੀ, ਜਿਸ ਨੇ ਆਪਣੀ ਜੁੱਤੀ ਵਿੱਚ ਬੰਬ ਲੁਕੋਇਆ ਹੋਵੇ। ਸਿੱਧੂ ਸਾਲ 2012 ਵਿੱਚ ਇਸ ਫਰਮ ਦਾ ਇਸ ਕਰਮਚਾਰੀ ਬਣਿਆ ਸੀ। ਜਨਵਰੀ 2016 ਵਿੱਚ ਅਕਾਊਂਟ ਮੈਨੇਜਰ ਬਣ ਜਾਣ ਤੋਂ ਬਾਅਦ ਉਸ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ। ਟ੍ਰਿਬਿਊਨਲ ਨੇ ਪਾਇਆ ਕਿ ਸਿੱਧੂ ਦੇ ਤਿੰਨ ਸਾਬਕਾ ਸਹਿਯੋਗੀਆਂ ਗਲੇਨ ਸਮਿਥ, ਸਟੂਅਰਟ ਸਮਿੱਥ ਅਤੇ ਜੌਨ ਕਲੇਰੀ ਨੇ ਉਸ ਨੂੰ ਨਸਲੀ ਤੌਰ ‘ਤੇ ਪਰੇਸ਼ਾਨ ਕੀਤਾ। ਅਖੀਰ ਵਿੱਚ ਸਿੱਧੂ ਨੇ ਮਈ 2017 ਵਿੱਚ ਫਰਮ ਦੇ ਬੈਸਿੰਗਸਟੋਕ ਦਫ਼ਤਰ ਵਿੱਚ ਅਤਿਅੰਤ ਤਣਾਅ ਅਤੇ ਚਿੰਤਾ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਨੌਕਰੀ ਛੱਡ ਦਿੱਤੀ ਸੀ।