ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਪੀ ਏ ਯੂ ਐੱਸ ਸੀ ਬੀ ਸੀ ਐਮਪਲੋਈਜ ਵੈਲਫੇਅਰ ਐਸੋਸੀਏਸਨ, ਲੁਧਿਆਣਾ ਨੇ ਮਾਨਯੋਗ ਸਰਵਜੀਤ ਕੌਰ ਮਾਣੂਕੇ ( ਐੱਮ ਐੱਲ ਏ, ਜਗਰਾਓਂ ) ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ. ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 1962 ਤੋਂ ਅਨੁਸੂਚਿਤ ਜਾਤੀ ਅਤੇ ਪਛੜਾ ਵਰਗ ਨਾਲ ਟੀਚਿੰਗ ਅਸਾਮੀਆਂ ਵਿੱਚ ਰਾਖਵਾਂਕਰਨ ਨਾ ਦੇਕੇ ਧੱਕਾ ਕਰ ਰਹੀ ਹੈ। ਓਹਨਾ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ ਪੂਰਜੋਰ ਸਿਫਾਰਿਸ਼ ਕੀਤੀ ਹੈ ਕਿ ਜਦੋਂ ਤੱਕ ਯੂਨੀਵਰਸਿਟੀ ਇਹਨਾਂ ਆਦੇਸ਼ ਦਾ ਪਾਲਣ ਨਹੀਂ ਕਰਦੀ ਉਂਦੋਂ ਤੱਕ ਪੰਜਾਬ ਸਰਕਾਰ ਨੂੰ ਮਿਲਣ ਵਾਲੀ ਗ੍ਰਾੰਟ ਬੰਦ ਕਰ ਦਿਤੀ ਜਾਵੇ, ਪਰ ਫਿਰ ਵੀ ਯੂਨੀਵਰਸਿਟੀ ਉੱਤੇ ਇਸਦਾ ਕੋਈ ਅਸਰ ਨਹੀਂ ਹੈ । ਸ. ਸਵਰਨ ਸਿੰਘ, ਜਨਰਲ ਸਕੱਤਰ ਨੇ ਮਾਨਯੋਗ ਐੱਮ ਐੱਲ ਏ ਸਾਹਿਬਾਂ ਤੋਂ ਮੰਗ ਕੀਤੀ ਕਿ ਸਾਡਾ ਇਹ ਸਵਿੰਧਾਨਿਕ ਹੱਕ ਸਾਡੇ ਗਰੀਬ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਓਹਨਾ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਕਹਿ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਦਲਿਤ ਮੁੱਖਮੰਤਰੀ ਬਣਾਇਆ ਜਾਵੇਗਾ ਅਤੇ ਇੱਕ ਪਾਸੇ 1962 ਤੋਂ ਯੂਨੀਵਰਸਿਟੀ ਦਲਿਤਾਂ ਨਾਲ ਧੱਕਾ ਕਰ ਰਹੀ ਹੈ। ਸਾਰੀ ਗੱਲ ਬਾਤ ਸੁਨਣ ਤੋਂ ਬਾਅਦ ਮੈਡਮ ਸਰਵਜੀਤ ਕੌਰ ਮਾਣੂਕੇ ਜੀ ਨੇ ਕਿਹਾ ਕਿ ਮੈਂ ਸਾਡੀ ਪਾਰਟੀ ਵਲੋਂ ਮੁੱਦੇ ਨੂੰ ਵਿਧਾਨ ਸਭਾ ਦੀ ਅਨੁਸੂਚਿਤ ਜਾਤੀ ਵੈਲਫੇਅਰ ਕਮੇਟੀ ਵਿੱਚ ਲੈ ਜਾਕੇ ਮੌਜੂਦਾ ਸਰਕਾਰ ਕੋਲ ਮੁੱਦੇ ਨੂੰ ਉਠਾਉਂਗੀ ਅਤੇ ਓਹਨਾ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਸਮਾਜਿਕ ਮੁੱਦਾ ਹੈ। ਇਸ ਮੌਕੇ ਇਹਨਾਂ ਤੋਂ ਅਲਾਵਾ ਦਲਵੀਰ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਨਿਰਮਲ ਸਿੰਘ ਵੀ ਹਾਜਿਰ ਸਨ।