ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ।
ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।
ਆਪੇ ਹੀ ਆਪਣਾ-ਆਪ, ਬਚਾਉਣਾ ਪੈਣਾ ਹੈ।
ਛੋਟਿਆਂ ਬੱਚਿਆਂ ਤਾਈਂ, ਸਮਝਾਉਣਾ ਪੈਣਾ ਹੈ।
ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ,
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ।
ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।
ਕੋਵਿਡ ਉਨੀ ਟੀਕਾ ਵੀ, ਤਾਂ ਬੜਾ ਜਰੂਰੀ ਹੈ।
ਕਰੋਨਾ ਰੋਕਣ ਲਈ ਤਾਂ, ਕਹਿੰਦੇ ਕਸਤੂਰੀ ਹੈ।
ਕਦੇ ਨਾ ਦੁੱਖ ਲੁਕਾਓ, ਕਰੋਨਾ ਵਿਗੜ ਗਿਆ,
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ।
ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।
ਮਾਸਕ ਮੂੰਹ ਤੇ ਪਾਉਣਾ, ਸੱਭ ਦੀ ਜੁੰਮੇਵਾਰੀ ਹੈ।
ਸਾਹ ਨਾਲ ਹੀ ਅੰਦਰ ਜਾਂਦੀ, ਇਹ ਬਿਮਾਰੀ ਹੈ।
ਸਾਰੇ ਹੀ ਟੈਸਟ ਕਰਾਓ,ਕਰੋਨਾ ਵਿਗੜ ਗਿਆ,
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ।
ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।
ਬਗੈਰ ਜਰੂਰੀ ਕੰਮ ਦੇ , ਬਾਹਰ ਜਾਇਉ ਨਾ।
ਪ੍ਰਹੇਜ਼ ਕਰੋ ਤੇ ਬਾਹਰ ਦਾ ਖਾਣਾ ਖਾਇਉ ਨਾ।
ਘਰ ਦਾ ਬਣਿਆ ਖਾਉੁ,ਕਰੋਨਾ ਵਿਗੜ ਗਿਆ,
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ।
ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।
ਖੰਘ-ਜੁਕਾਮ, ਬੁਖਾਰ ਤੇ ਸਾਹ ਜੇ ਔਖਾ ਹੈ।
ਝੱਟ-ਪੱਟ ਇਲਾਜ ਕਰਾ ਲਉ, ਚੰਗਾ ਮੌਕਾ ਹੈ।
ਮੌਕਾ ਨਾ ਕਦੇ ਖੰਝਾਉ, ਕਰੋਨਾ ਵਿਗੜ ਗਿਆ,
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ।
ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।
ਅਸੀਂ ਭੀੜ-ਭੜੱਕੇ ਵਾਲਾ, ਖਾਤਮਾ ਕਰਨਾ ਹੈ।
ਹੁਣ ‘ਸੁਹਲ’ ਇਸ ਬਿਮਾਰੀ ਨੂੰ ਵੀ ਜਰਨਾ ਹੈ।
ਰਲ ਕੇ ਇਉਂ ਭਜਾਉ, ਕਰੋਨਾ ਕਿਧਰ ਗਿਆ,
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ।
ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।