ਫ਼ਤਹਿਗੜ੍ਹ ਸਾਹਿਬ – “ਫ਼ੌਜ ਦੀ ਜ਼ਿੰਮੇਵਾਰੀ ਮੁਲਕ ਦੀਆਂ ਸਰਹੱਦਾਂ ਉਤੇ ਕਿਸੇ ਬਾਹਰੀ ਹਮਲੇ ਤੋਂ ਰੱਖਿਆ ਕਰਨੀ ਹੁੰਦੀ ਹੈ । ਨਾ ਕਿ ਫ਼ੌਜ ਨੂੰ ਹੁਕਮਰਾਨਾਂ ਦੀਆਂ ਸਿਆਸੀ ਮੰਦਭਾਵਨਾਵਾਂ ਨੂੰ ਪੂਰਨ ਕਰਨ ਹਿੱਤ ਫ਼ੌਜ ਦੀ ਦੁਰਵਰਤੋਂ ਮੁਲਕ ਦੇ ਅੰਦਰੂਨੀ ਮਾਮਲਿਆ ਵਿਚ ਕੀਤੀ ਜਾ ਸਕਦੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਫ਼ੌਜ ਦੇ ਜਰਨੈਲ ਹੀ ਆਪਣੀਆ ਇਛਾਵਾ ਨੂੰ ਜਾਹਰ ਕਰਦੇ ਹੋਏ ਕਹਿ ਰਹੇ ਹਨ ਕਿ ”ਕੋਵਿਡ-19 ਲਈ ਫ਼ੌਜ ਨੂੰ ਸਿਵਲ ਕੰਮਾਂ ਵਿਚ ਜ਼ਿੰਮੇਵਾਰੀ ਦਿੱਤੀ ਜਾਵੇ”। ਜੇਕਰ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਜਿਹੀ ਇੱਛਾ ਪ੍ਰਗਟਾਉਣ, ਫਿਰ ਤਾਂ ਉਸਨੂੰ ਕਿਸੇ ਹੱਦ ਤੱਕ ਪ੍ਰਵਾਨ ਕੀਤਾ ਜਾ ਸਕਦਾ, ਪਰ ਜਦੋਂ ਫ਼ੌਜੀ ਜਰਨੈਲ ਹੀ ਅਜਿਹੀ ਗੈਰ-ਜ਼ਿੰਮੇਵਰਾਨਾ ਬਿਆਨਬਾਜੀ ਕਰਨ ਤਾਂ ਇਸਦਾ ਮਤਲਬ ਹੈ ਕਿ ਫ਼ੌਜ ਮੁਲਕ ਦੀਆਂ ਸਰਹੱਦਾਂ ਉਤੇ ਦੁਸ਼ਮਣ ਤੋਂ ਰਾਖੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੇ ਇਸ ਲਈ ਸਮਰੱਥ ਨਹੀਂ ਰਹਿ ਗਈ ਕਿਉਂਕਿ ਇੰਡੀਅਨ ਫ਼ੌਜ ਕੋਲ 67% ਫ਼ੌਜੀ ਹਥਿਆਰ ਮੌਜੂਦਾ ਸਮੇਂ ਦੇ ਅਨੂਕੁਲ ਨਹੀਂ ਰਹੇ । ਇਹ ਹਥਿਆਰ ਕਬਾੜਖਾਨੇ ਵਿਚ ਜਮ੍ਹਾ ਕਰਵਾਉਣ ਦੀ ਸਥਿਤੀ ਨੂੰ ਸਪੱਸਟ ਕਰਦੇ ਹਨ । ਦੂਸਰਾ ਅਜਿਹੇ ਅਮਲ ਕਰਕੇ ਹੁਕਮਰਾਨ ਅਤੇ ਫ਼ੌਜੀ ਜਰਨੈਲ ਫ਼ੌਜ ਜੋ ਧਰਮ ਨਿਰਪੱਖ ਹੁੰਦੀ ਹੈ, ਉਸ ਵਿਚ ਵੀ ਕੱਟੜਵਾਦੀ ਹਿੰਦੂਤਵ ਸੋਚ ਦਾ ਬੋਲਬਾਲਾ ਕਰਨ ਲਈ ਗੈਰ-ਕਾਨੂੰਨੀ ਅਤੇ ਗੈਰ-ਇਖਲਾਕੀ ਤੌਰ ਤੇ ਵੱਡੇ ਖ਼ਤਰੇ ਵਾਲੇ ਅਤੇ ਫ਼ੌਜ ਵਿਚ ਵੀ ਨਫ਼ਰਤ ਪੈਦਾ ਕਰਨ ਵਾਲੇ ਅਮਲ ਕਰ ਰਹੇ ਹਨ । ਜਿਸਨੂੰ ਕਿਸੇ ਵੀ ਬਿਨ੍ਹਾਂ ਤੇ ਦਰੁਸਤ ਕਰਾਰ ਨਹੀਂ ਦਿੱਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਫ਼ੌਜ ਨੂੰ ਸਿਵਲੀਅਨ ਕੰਮਾਂ ਵਿਚ ਉਲਝਾਕੇ, ਫ਼ੌਜ ਦੇ ਧਰਮ ਨਿਰਪੱਖਤਾ ਵਾਲੇ ਚਿੰਨ੍ਹ ਨੂੰ ਨੁਕਸਾਨ ਪਹੁੰਚਾਉਣ ਅਤੇ ਫ਼ੌਜ ਵਿਚ ਵੀ ਹਿੰਦੂਤਵ ਹੁਕਮਰਾਨਾਂ ਅਤੇ ਕੱਟੜਵਾਦੀ ਸੋਚ ਰੱਖਣ ਵਾਲੇ ਜਰਨੈਲਾਂ ਵੱਲੋਂ ਇੰਡੀਅਨ ਫ਼ੌਜ ਦਾ ‘ਹਿੰਦੂਕਰਨ’ ਕਰਨ ਦੇ ਨਫ਼ਰਤ ਭਰੀਆ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਫ਼ੌਜ ਦੀ ਬੇਰਹਿੰਮੀ ਨਾਲ ਦੁਰਵਰਤੋਂ ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੇਕਾਰ ਅਤੇ ਨਕਾਰਾ ਹੋਏ 67% ਫ਼ੌਜੀ ਹਥਿਆਰ ਦੁਸ਼ਮਣ ਤਾਕਤਾਂ ਚੀਨ ਜਾਂ ਪਾਕਿਸਤਾਨ ਕੋਲ ਆਧੁਨਿਕ ਹਥਿਆਰਾਂ ਨਾਲ ਲੜਨ ਦੀ ਸਮਰੱਥਾਂ ਹੀ ਨਹੀਂ ਹੈ । ਬੀਤੇ ਕੱਲ੍ਹ ਚੀਨ ਫ਼ੌਜ ਦੇ ਸਾਹਮਣੇ ਇੰਡੀਅਨ ਫ਼ੌਜ ਦੇ ਹੈਲੀਕਪਟਰ ਦੇ ਗਿਰ ਜਾਣ ਕਾਰਨ ਇੰਡੀਅਨ ਫ਼ੌਜ ਵਿਚ ਨਮੋਸ਼ੀ ਦੇ ਕਾਰਨ ਹੌਸਲੇ ਪਸਤ ਹੋਏ ਹਨ ਜਦੋਂਕਿ ਚੀਨੀ ਫ਼ੌਜ ਦੇ ਹੌਸਲਿਆ ਵਿਚ ਵਾਧਾ ਹੋਇਆ ਹੈ । ਇਸੇ ਤਰ੍ਹਾਂ ਬੀਤੇ ਕੁਝ ਸਮਾਂ ਪਹਿਲੇ ਮੇਰਠ ਦੇ ਇਕ ਲੜਾਕੂ ਜਹਾਜ ਮਿੱਗ-21 ਪੁਰਾਣਾ ਹੋਣ ਕਾਰਨ ਡਿੱਗ ਗਿਆ ਸੀ । ਜਿਸ ਵਿਚ ਮੇਰਠ ਦਾ ਪਾਇਲਟ ਮਾਰਿਆ ਗਿਆ ਸੀ । ਫ਼ੌਜੀ ਹਥਿਆਰਾਂ ਦੇ ਨਕਾਰਾ ਹੋਣ ਦੇ ਕਾਰਨ ਹੀ ਅਜਿਹੀਆ ਨਮੋਸ਼ੀ ਵਾਲੀਆ ਕਾਰਵਾਈਆ ਹੋ ਰਹੀਆ ਹਨ ਜੋ ਇੰਡੀਅਨ ਫ਼ੌਜ ਦੇ ਸਿਪਾਹੀਆ ਅਤੇ ਜਰਨੈਲਾਂ ਦੇ ਮਨ-ਆਤਮਾ ਵਿਚ ਕੰਮਜੋਰੀ ਅਤੇ ਡਰ ਪੈਦਾ ਕਰਨ ਦਾ ਕਾਰਨ ਬਣ ਰਹੀਆ ਹਨ । ਇਸ ਲਈ ਇੰਡੀਆ ਦੀ ਕੰਮਜੋਰ ਰੱਖਿਆ ਨੀਤੀ ਅਤੇ ਲੰਮੇਂ ਸਮੇਂ ਤੋਂ ਪੁਰਾਤਨ ਅਤੇ ਨਕਾਰਾ ਹੋਏ ਹਥਿਆਰਾਂ ਉਤੇ ਨਿਰਭਰ ਰਹਿਣ ਦੇ ਅਮਲ ਜ਼ਿੰਮੇਵਾਰ ਹਨ ।
ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਇਸ ਮੁਲਕ ਦੇ ਮੁਤੱਸਵੀ ਹੁਕਮਰਾਨ ਸਿੱਖ ਕੌਮ ਦੇ ਖਾਲਸਾਈ ਕੌਮੀ ‘ਨਿਸ਼ਾਨ ਸਾਹਿਬ’ ਉਤੇ ਈਰਖਾਵਾਦੀ ਸੋਚ ਅਧੀਨ ਕਿੰਤੂ-ਪ੍ਰੰਤੂ ਕਰਕੇ ਮੰਦਭਾਵਨਾ ਅਧੀਨ ਨਿਸ਼ਾਨ ਸਾਹਿਬ ਦੀ ਚੜ੍ਹਤ ਤੋਂ ਜਲਣ ਮਹਿਸੂਸ ਕਰ ਰਹੇ ਹਨ । ਜਦੋਂਕਿ ਸਿੱਖ ਫ਼ੌਜਾਂ ਅਤੇ ਨਿਸ਼ਾਨ ਸਾਹਿਬ ਨੇ ਹੀ ਮੁਲਕ ਦੀਆਂ ਸਰਹੱਦਾਂ ਉਤੇ ਇੰਡੀਆ ਦੀ ਰੱਖਿਆ ਕਰਕੇ ਅਤੇ ਬੀਤੇ ਸਮੇਂ ਵਿਚ ਮੁਗਲਾਂ ਅਤੇ ਬਾਹਰਲੇ ਧਾੜਵੀਆ ਵੱਲੋਂ ਇੰਡੀਆ ਵਿਚ ਕੀਤੀ ਜਾਣ ਵਾਲੀ ਲੁੱਟ-ਖਸੁੱਟ ਅਤੇ ਹਿੰਦੂ ਧੀਆਂ-ਭੈਣਾਂ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਤੋਂ ਸਿੱਖ ਕੌਮ ਅਤੇ ਇਹ ਕੌਮੀ ਨਿਸ਼ਾਨ ਸਾਹਿਬ ਹੀ ਰੱਖਿਆ ਕਰਦੇ ਰਹੇ ਹਨ ਅਤੇ ਅੱਜ ਵੀ ਸਰਹੱਦਾਂ ਉਤੇ ਇਹ ਆਪਣੀ ਜ਼ਿੰਮੇਵਾਰੀ ਪੂਰਨ ਕਰ ਰਹੇ ਹਨ । ਜਦੋਂ ਸਿੱਖ ਫ਼ੌਜਾਂ ਕਿਸੇ ਸਥਾਂਨ ਤੇ ਜਾ ਕੇ ਆਪਣੀ ਰਵਾਇਤ ਅਨੁਸਾਰ ਨਿਸ਼ਾਨ ਸਾਹਿਬ ਝੁਲਾਕੇ ਦ੍ਰਿੜਤਾ ਨਾਲ ਬੈਠ ਜਾਂਦੀ ਹੈ ਤਾਂ ਦੁਸ਼ਮਣ ਦੀ ਜੁਰਅਤ ਨਹੀਂ ਹੁੰਦੀ ਕਿ ਉਹ ਸਿੱਖ ਫ਼ੌਜਾਂ ਵੱਲੋਂ ਝੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਤੋਂ ਅੱਗੇ ਵੱਧ ਸਕੇ । ਸਭ ਮੰਜ਼ਿਲਾਂ ਸਰ ਕਰਨ ਵਾਲੇ ਨਿਸ਼ਾਨ ਸਾਹਿਬ ਅਤੇ ਸਿੱਖ ਫ਼ੌਜਾਂ ਸਿੱਖ ਕੌਮ ਪ੍ਰਤੀ ਨਫਰਤ ਰੱਖਣ ਵਾਲੇ ਹੁਕਮਰਾਨ ਅਜਿਹੇ ਅਮਲ ਕਿਉਂ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਬਣਦਾ ਸਤਿਕਾਰ-ਮਾਣ ਦੇਣ ਤੋਂ ਕਿਉਂ ਭੱਜ ਰਹੇ ਹਨ ? ਦੂਸਰਾ ਫ਼ੌਜ ਦੀ ਸਿਵਲੀਅਨ ਕੰਮਾਂ ਵਿਚ ਸਿਆਸੀ ਮਨੋਰਥਾਂ ਨੂੰ ਲੈਕੇ ਦੁਰਵਰਤੋਂ ਕਰਕੇ ਫ਼ੌਜ ਦੇ ਮਨੋਬਲ ਤੇ ਹੌਸਲਿਆ ਨੂੰ ਪਸਤ ਕਰਨ ਦੇ ਅਮਲ ਕਿਉਂ ਕਰ ਰਹੇ ਹਨ ? ਪੁਰਾਤਨ ਤਕਨੀਕ ਦੇ 67% ਕਬਾੜ ਹੋ ਚੁੱਕੇ ਫ਼ੌਜੀ ਹਥਿਆਰਾਂ ਉਤੇ ਨਿਰਭਰ ਰਹਿਕੇ ਚੀਨ ਵਰਗੇ ਤਾਕਤਵਰ ਮੁਲਕ ਦੀਆਂ ਫ਼ੌਜਾਂ ਨਾਲ ਕਿਵੇਂ ਨਜਿੱਠ ਸਕਦੇ ਹਨ ? ਇਸ ਲਈ ਇੰਡੀਆ ਦੀਆਂ ਸਰਹੱਦਾਂ ਉਤੇ ਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਪੁਰਾਤਨ ਹਥਿਆਰਾਂ ਦੀ ਨੀਤੀ ਨੂੰ ਅਲਵਿਦਾ ਕਹਿਕੇ, ਮਿਆਦਪੁਗਾ ਚੁੱਕੇ ਹੈਲੀਕਪਟਰਾਂ, ਲੜਾਕੂ ਜਹਾਜ਼ਾਂ ਅਤੇ ਹੋਰ ਫ਼ੌਜ ਦੀ ਵਰਤੋਂ ਵਿਚ ਆਉਣ ਵਾਲੇ ਹਥਿਆਰਾਂ ਦੇ ਭੰਡਾਰ ਖਤਮ ਕਰਕੇ ਆਧੁਨਿਕ ਹਥਿਆਰਾਂ ਅਤੇ ਤਕਨੀਕ ਨਾਲ ਫ਼ੌਜ ਨੂੰ ਲੈਸ ਕੀਤਾ ਜਾਵੇ । ਦੂਸਰਾ ਇੰਡੀਅਨ ਫ਼ੌਜ ਵਿਚ ਹਿੰਦੂਤਵ ਸੋਚ ਦੇ ਨਫ਼ਰਤ ਫੈਲਾਉਣ ਵਾਲੇ ਕੱਟੜਤਾ ਵਾਲੇ ਅਮਲਾਂ ਨੂੰ ਤਿਆਗਕੇ ਇੰਡੀਅਨ ਫ਼ੌਜ ਦੀ ਏਕਤਾ ਨੂੰ ਮਜ਼ਬੂਤ ਰੱਖਿਆ ਜਾਵੇ ।
ਸ. ਮਾਨ ਨੇ ਹੁਣੇ ਹੀ 5 ਸੂਬਿਆਂ ਤਾਮਿਲਨਾਡੂ, ਪਾਡੂਚਰੀ, ਕੇਰਲਾ, ਅਸਾਮ, ਵੈਸਟ ਬੰਗਾਲ ਵਿਚ ਹੋਈਆ ਚੋਣਾਂ ਉਤੇ ਇਥੋਂ ਦੇ ਨਿਵਾਸੀਆ ਦੇ ਸਪੱਸਟ ਰੁੱਖ ਦਾ ਵਰਣਨ ਕਰਦੇ ਹੋਏ ਕਿਹਾ ਕਿ ਸ੍ਰੀ ਮੋਦੀ ਅਤੇ ਬੀਜੇਪੀ-ਆਰ.ਐਸ.ਐਸ. ਨੇ ਇਨ੍ਹਾਂ ਸੂਬਿਆਂ ਵਿਚ ਹਿੰਦੂਤਵ ਪੱਤਾ ਖੇਡਕੇ ਇਨ੍ਹਾਂ ਸੂਬਿਆਂ ਦੀਆਂ ਹਕੂਮਤਾਂ ਉਤੇ ਕਾਬਜ ਹੋਣ ਦੀ ਸਾਜ਼ਿਸ ਰਚੀ ਸੀ । ਤਾਂ ਕਿ ਜਿਵੇਂ ਕਸ਼ਮੀਰ ਵਿਚ ਉਥੋਂ ਦੀ ਖੁਦਮੁਖਤਿਆਰੀ ਨੂੰ ਖ਼ਤਮ ਕਰਕੇ ਅਤੇ ਵਿਧਾਨ ਦੀ ਧਾਰਾ 35 ਏ ਅਤੇ ਆਰਟੀਕਲ 370 ਨੂੰ ਰੱਦ ਕਰਦੇ ਹੋਏ ਕਸ਼ਮੀਰੀਆਂ ਉਤੇ ਕਾਲੇ ਕਾਨੂੰਨ ਅਫਸਪਾ ਦੇ ਰਾਹੀ ਅਣਮਨੁੱਖੀ ਜ਼ਬਰ-ਜੁਲਮ ਢਾਹਿਆ ਹੈ ਅਤੇ ਸੀ.ਏ.ਏ. ਦੇ ਕਾਲੇ ਕਾਨੂੰਨ ਰਾਹੀ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਤਸੱਦਦ ਕੈਪਾਂ ਵਿਚ ਕੈਦ ਕਰਕੇ ਅਸਾਮ ਵਿਚ ਰੱਖਕੇ ਤਸੱਦਦ-ਜੁਲਮ ਢਾਹਿਆ ਜਾ ਰਿਹਾ ਹੈ । ਸਮੁੱਚੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ, ਆਦਿਵਾਸੀਆ, ਕਬੀਲਿਆ, ਸਡਿਊਲ ਕਾਸਟ ਆਦਿ ਦੀਆਂ ਵਿਧਾਨਿਕ ਆਜਾਦੀ ਅਤੇ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ, ਉਸੇ ਤਰ੍ਹਾਂ ਇਨ੍ਹਾਂ ਸਟੇਟਾਂ ਦੀਆਂ ਹਕੂਮਤਾਂ ਤੇ ਕਾਬਜ ਹੋ ਕੇ ਘੱਟ ਗਿਣਤੀਆ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ ਢਾਹਿਆ ਜਾ ਸਕੇ ਅਤੇ ਹੁਕਮਰਾਨ ਹਿੰਦੂਤਵ ਸੋਚ ਨੂੰ ਜ਼ਬਰੀ ਲਾਗੂ ਕਰ ਸਕਣ । ਪਰ ਵੈਸਟ ਬੰਗਾਲ ਦੀ ਮਮਤਾ ਬੈਨਰਜੀ ਦੀ ਪਾਰਟੀ ਅਤੇ ਦੂਸਰੀਆ ਵਿਰੋਧੀ ਪਾਰਟੀਆ ਨੇ ਬੀਜੇਪੀ-ਆਰ.ਐਸ.ਐਸ ਅਤੇ ਮੋਦੀ ਦੀ ਇਸ ਜਾਬਰ ਸੋਚ ਨੂੰ ਅਤੇ ਇਨ੍ਹਾਂ ਸੂਬਿਆਂ ਦੀ ਬਹੁਗਿਣਤੀ ਵੋਟਰਾਂ ਨੇ ਫਿਰਕੂ, ‘ਪਾੜੋ ਅਤੇ ਰਾਜ ਕਰੋ’, ਧਰਮੀ ਅਤੇ ਕੌਮੀ ਨਫ਼ਰਤ ਪੈਦਾ ਕਰਨ ਵਾਲੀ ਇਨ੍ਹਾਂ ਦੀ ਖ਼ਤਰਨਾਕ ਸੋਚ ਨੂੰ ਪੂਰਨ ਰੂਪ ਵਿਚ ਰੱਦ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਹੁਕਮਰਾਨ ਇਥੇ ਜ਼ਬਰੀ ਆਪਣੀ ਹਿੰਦੂਤਵ ਸੋਚ ਨੂੰ ਕਤਈ ਲਾਗੂ ਨਹੀਂ ਕਰ ਸਕਦੇ ਅਤੇ ਨਾ ਹੀ ਇਥੋਂ ਦੇ ਨਿਵਾਸੀ ਅਤੇ ਵੱਖ-ਵੱਖ ਸਿਆਸੀ ਪਾਰਟੀਆ ਅਤੇ ਸੰਗਠਨ ਤੇ ਇਥੋਂ ਦਾ ਵੋਟਰ ਇਨ੍ਹਾਂ ਦੇ ਵੋਟ-ਸਿਆਸਤ ਦੇ ਅਤਿ ਖ਼ਤਰਨਾਕ ਢੰਗਾਂ ਤੇ ਤਰੀਕਿਆ ਨੂੰ ਕਦੀ ਪ੍ਰਵਾਨ ਕਰਨਗੇ ।