ਸਰੀ, ਹਰਦਮ ਮਾਨ – ਵੈਨਕੂਵਰ ਵਿਚਾਰ ਮੰਚ ਵੱਲੋਂ ਉਘੇ ਕਾਂਗਰਸੀ ਆਗੂ ਤੇ ਹਾਊਸਫੈਡ ਅਤੇ ਸਨਅਤੀ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ- ”ਸੰਘਰਸ਼ ਦੇ 45 ਸਾਲ” ਇਕ ਸੰਖੇਪ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਉਘੇ ਬਿਜਨੈਸਮੈਨ ਪਾਲ ਬਰਾੜ ਅਤੇ ਹੈਪੀ ਦਿਓਲ ਦੇ ਵਿਸ਼ੇਸ਼ ਉਦਮ ਤੇ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਉਘੇ ਕਵੀ ਮੋਹਨ ਗਿੱਲ ਵੱਲੋਂ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਉਘੇ ਰੀਐਲਟਰ ਤੇ ਰੇਡੀਓ ਹੋਸਟ ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ ਤੇ ਸੁਖਵਿੰਦਰ ਸਿੰਘ ਚੋਹਲਾ ਵੀ ਹਾਜ਼ਰ ਸਨ। ਕੋਵਿਡ ਪਾਬੰਦੀਆਂ ਨੂੰ ਧਿਆਨ ਵਿਚ ਰਖਦਿਆਂ ਇਕ ਰਸਮੀ ਤੇ ਸੰਖੇਪ ਮਿਲਣੀ ਦੌਰਾਨ ਹੈਪੀ ਦਿਓਲ ਨੇ ਪੁਸਤਕ ਦੇ ਲੇਖਕ ਆਪਣੇ ਮਿੱਤਰ ਕੇ. ਕੇ. ਬਾਵਾ ਦੀ ਜੀਵਨ ਘਾਲਣਾ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਹਾਜ਼ਰ ਸ਼ਖ਼ਸੀਅਤਾਂ ਨੇ ਪੁਸਤਕ ਬਾਰੇ ਆਪੋ ਆਪਣੇ ਵਿਚਾਰ ਰੱਖੇ ਅਤੇ ਲੇਖਕ ਨੂੰ ਮੁਬਾਰਕਬਾਦ ਦਿੱਤੀ।
ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ-”ਸੰਘਰਸ਼ ਦੇ 45 ਸਾਲ” ਰਿਲੀਜ਼
This entry was posted in ਅੰਤਰਰਾਸ਼ਟਰੀ.