ਰਾਇਲ ਪਾਮ ਬੀਚ – ਅਮਰੀਕਾ ਦੀ ਫਲੋਰਿਡਾ ਸਟੇਟ ਵਿੱਚ ਇੱਕ ਵਿਅਕਤੀ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਸੁਪਰਮਾਰਕਿਟ ਵਿੱਚ ਇੱਕ ਔਰਤ ਦੀ ਉਸ ਦੇ ਪੋਤਰੇ ਸਮੇਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ਤੋਂ ਬਾਅਦ ਉਸ ਏਰੀਏ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਸਵੇਰੇ ਸਾਢੇ ਗਿਆਰਾਂ ਵਜੇ ਇੱਕ ਸ਼ਾਪਿੰਗ ਸੈਂਟਰ ਵਿੱਚ ਇਹ ਘਟਨਾ ਵਾਪਰੀ। ਇੱਥੇ ਕਈ ਰੈਸਟੋਰੈਂਟ ਅਤੇ ਛੋਟੇ ਸਟੋਰ ਹਨ।
ਕਾਊਂਟੀ ਸ਼ੈਰਿਫ਼ ਵਿਭਾਗ ਅਨੁਸਾਰ ਇਸ ਵਾਰਸਾਤ ਦੇ ਪਿੱਛੇ ਦੇ ਕਿਸੇ ਮਕਸਦ ਦਾ ਅਜੇ ਤੱਕ ਪਤਾ ਨਹੀਂ ਚੱਲਿਆ। ਇਸ ਬਾਰੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਹਮਲਾਵਰ ਦੀ ਪਛਾਣ ਰਾਇਲ ਪਾਮ ਬੀਚ ਨਿਵਾਸੀ 55 ਸਾਲਾ ਟਿਮੋਥੀ ਜੇ ਵਾਲ ਦੇ ਤੌਰ ਤੇ ਹੋਈ ਹੈ। ਅਚਾਨਕ ਗੋਲੀ ਚੱਲਣ ਤੋਂ ਬਾਅਦ ਉਥੇ ਮੌਜੂਦ ਲੋਕ ਬਹੁਤ ਡਰੇ ਅਤੇ ਸਹਿਮੇ ਹੋਏ ਸਨ। ਇਸ ਦੌਰਾਨ ਮਾਰੀ ਗਈ ਮਹਿਲਾ ਅਤੇ ਉਸ ਦੇ ਇੱਕ ਸਾਲ ਦੇ ਪੋਤਰੇ ਦੇ ਨਾਮ ਸਰਵਜਨਿਕ ਨਹੀਂ ਕੀਤੇ।
ਸਥਾਨਕ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਇਹ ਸੁਪਰਮਾਰਕਿਟ ਸ਼ਨਿਚਰਵਾਰ ਤੱਕ ਬੰਦ ਰਹੇਗੀ। ਪਾਮਬੀਚ ਸ਼ਹਿਰ ਤੋਂ 24 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਇਲਾਕੇ ਵਿੱਚ 40,000 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ।