ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਵਿੱਚ ਪਿਛਲੇ ਸਾਲ ਲੋਕਾਂ ਨੇ ਉਨੀਂਦਰਾ ਆਦਿ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਪ੍ਰਤੀ ਦਿਨ ਤਕਰੀਬਨ 1 ਮਿਲੀਅਨ ਪੌਂਡ ਐਨਰਜੀ ਡਰਿੰਕਸ ਪੀਣ ‘ਤੇ ਖਰਚੇ ਹਨ। ਇਸ ਸਬੰਧੀ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਕੈਫੀਨ ਆਦਿ ਵਾਲੇ ਐਨਰਜੀ ਡਰਿੰਕਸ ‘ਤੇ ਖਰਚ ਪਿਛਲੇ ਸਾਲ ਤੋਂ ਲੈ ਕੇ ਲੰਘੇ ਮਾਰਚ ਤੱਕ ਦੇ 12 ਮਹੀਨਿਆਂ ਵਿੱਚ 13% ਵਧ ਕੇ 353 ਮਿਲੀਅਨ ਪੌਂਡ ਹੋ ਗਿਆ ਹੈ। ਐਨਰਜੀ ਡਰਿੰਕਸ ਦੀ ਪ੍ਰਮੁੱਖ ਕੰਪਨੀ ਰੈੱਡ ਬੁੱਲ ਦੀ ਮਾਰਕੀਟ ਵਿੱਚ ਵਿਕਰੀ 18 ਪ੍ਰਤੀਸ਼ਤ ਤੱਕ ਵੱਧ ਗਈ ਹੈ, ਜਦੋਂ ਕਿ ਮਾਨਸਟਰ ਦੀ ਵਿਕਰੀ ਲੱਗਭਗ ਇੱਕ ਤਿਹਾਈ ਵੱਧ ਹੋਈ ਹੈ। ਇਸ ਦੇ ਨਾਲ ਹੀ ਤਾਲਾਬੰਦੀ ਦੌਰਾਨ ਜਿੰਮ ਬੰਦ ਹੋਣ ਅਤੇ ਟੀਮ ਗਤੀਵਿਧੀਆਂ ਉੱਪਰ ਰੋਕ ਦੇ ਨਾਲ, ਸਪੋਰਟਸ ਡਰਿੰਕਸ ਦੀ ਵਿਕਰੀ ਅੱਠ ਪ੍ਰਤੀਸ਼ਤ ਘੱਟ ਗਈ ਹੈ। ਸਿਹਤ ਮਾਹਿਰਾਂ ਅਨੁਸਾਰ ਮਹਾਂਮਾਰੀ ਦੇ ਦੌਰਾਨ ਚਿੰਤਾ ਦੀ ਵਜ੍ਹਾ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਵਾਧਾ ਹੋਇਆ ਹੈ। ਜਿਸ ਲਈ ਐਨਰਜੀ ਡਰਿੰਕਸ ਨੂੰ ਪੀਣ ਨਾਲ ਥਕਾਵਟ ਦਾ ਹੱਲ ਮੰਨਿਆ ਗਿਆ ਹੈ। ਇਸ ਸਮੇਂ ਨੌਜਵਾਨ ਅਜਿਹੇ ਉਤਪਾਦਾਂ ਦੀ ਭਾਲ ਕਰ ਰਹੇ ਹਨ ਜੋ ਉਨ੍ਹਾਂ ਨੂੰ ਭਾਵਨਾਤਮਕ ਤੌਰ ‘ਤੇ ਮਜਬੂਤ ਕਰਦੇ ਹੋਣ।
ਬਰਤਾਨਵੀ ਲੋਕਾਂ ਨੇ ਐਨਰਜੀ ਡਰਿੰਕਸ ‘ਤੇ ਇੱਕ ਸਾਲ ਵਿੱਚ ਖਰਚੇ ਲੱਗਭਗ 353 ਮਿਲੀਅਨ ਪੌਂਡ
This entry was posted in ਅੰਤਰਰਾਸ਼ਟਰੀ.