ਪੈਰਿਸ, (ਸੁਖਵੀਰ ਸਿੰਘ ਸੰਧੂ) – ਮਹਾਂਮਾਰੀ ਕਾਰਨ ਸੱਤ ਮਹੀਨਿਆਂ ਤੋਂ ਬੰਦ ਪਏ ਫਰਾਂਸ ਦੇ ਡਿਜ਼ਨੀ ਲੈਂਡ ਪਾਰਕ ਨੂੰ ਇਸ ਹਫਤੇ ਪਬਲਿੱਕ ਲਈ ਸ਼ਰਤਾਂ ਤਹਿਤ ਖੋਲ ਦਿੱਤਾ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਡਿਸਨੀ ਲੈਂਡ ਦੀ ਪ੍ਰਬੰਧਕ ਨਾਤਾਸ਼ਾ ਰੇਫੇਲਸਕੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ।ਉਸ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਪਾਰਕ ਦੇ ਖੁੱਲ ਜਾਣ ਤੇ ਕਾਮਿਆਂ ਲਈ ਰੁਜ਼ਗਾਰ ਦੇ ਨਾਲ ਵਪਾਰ ਵਿੱਚ ਵੀ ਵਾਧਾ ਹੋਵੇਗਾ।ਇੱਕ ਸੁਆਲ ਦੇ ਜਬਾਬ ਵਿੱਚ ਉਹਨਾਂ ਇਹ ਵੀ ਦੱਸਿਆ,ਕਿ ਬੰਦ ਦੇ ਸਮੇ ਦੌਰਾਨ ਕਈ ਨਵੀਆਂ ਆਈਟਮਾਂ ਵੀ ਲਾਈਆਂ ਗਈਆਂ ਹਨ ਤੇ ਨਾਲ ਇਸ ਦੀ ਮਰੁੰਮਤ ਵੀ ਕਰਵਾਈ ਗਈ ਹੈ।ਯਾਦ ਰਹੇ ਕਿ ਯੌਰਪ ਦਾ ਸਭ ਤੋਂ ਪਹਿਲਾ ਤੇ ਫਰਾਂਸ ਦਾ ਸਭ ਤੋਂ ਵੱਡਾ ਇਹ ਪਾਰਕ ਜਿਹੜਾ 22 ਕਿ.ਮੀ. ਦੇ ਘੇਰੇ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਵੇਖਣ ਲਈ ਪੂਰੇ ਯੌਰਪ ਸਮੇਤ ਅਤੇ ਦੇਸਾਂ ਵਿਦੇਸਾਂ ਤੋਂ ਲੋਕੀ ਆਉਦੇ ਹਨ।