“ਚਿੱਟਾ”

ਲਿਖਤ ਬਣਾਈ ਬਹਿ ਕੇ ਸੋਚ ਕੇ ਤੈਨੂੰ ਮਾਏ ਨੀ ,
ਧਾਹਾਂ ਮਾਰ ਕਿਉਂ ਰੋਂਦੀ ਰਹੀ, ਜਦ ਚਿੱਟੇ ਲਾਏ ਸੀ !

ਸੁਣਿਆ ਸੀ ਇਹ ਚਿੱਟਾ ਲਾਉਣਾ ਸੌਂਕ ਅਮੀਰਾਂ ਦਾ ,
ਫੇਰ ਮੈਂ ਵੀ ਹੀਰਾ ਬਣਕੇ ਬਹਿਗਿਆ ਗੰਦੀਆਂ ਭੀੜਾਂ ਦਾ ,
ਨਿਗ੍ਹਾ ਸਵੱਲੀ ਮਾਰਨ ‘ਤੇ ਸੀ ਇਕੱਠ ਸਜਾ ਲਿਆ,
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

ਬੜਾ ਸੀ ਪੜ੍ਹਾਇਆ ਪਰ ਪੜ੍ਹ ਨਾ ਹੋਇਆ ਨੀ,
ਬਿਨਾਂ ਨਸ਼ਿਉਂ ਪੁੱਤ ਤੇਰੇ ਤੋਂ ,ਲੜ ਨਾ ਹੋਇਆ ਨੀ,
ਪਹਿਲੀ ਵਾਰ ਤੋਂ ਹੁਣ ਤੱਕ ,ਕਿੰਨੇ ਨੋਟ ਮੈਂ ਖਾ ਗਿਆ ,
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

ਯਾਰਾਂ ਸੰਗ ਸਜਾਈ ਮਹਿਫ਼ਲ ਵਿੱਚ ਜਿਕਰ ਜਿਹਾ ਜਦ ਹੋਇਆ ,
ਕਿਤੇ ਉਹ ਨਾ ਧੋਖਾ ਕਰ ਜੇ ਮੈਨੂੰ ਫਿਕਰ ਜਿਹਾ ਵੱਧ ਹੋਇਆ ,
ਗਮ ਉਹਦੇ ਨੂੰ ਸਿਜਦੀ ਜਿੰਦਗੀ ਦਾਅ ‘ਤੇ ਲਾ ਗਿਆ,
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

ਘਰ-ਦਿਆਂ ਦਾ ਤੂੰ ਖਿਆਲ ਜਾ ਰੱਖੀ ਮਾਏ ਮੇਰੀਏ ਨੀ ,
ਭੈਣੇ ਮੇਰਾ ਵੀ ਦਿਲ ਕਰਦਾ ,ਥੋੜ੍ਹਾ ਹੋਰ ਠਹਿਰੀਏ ਨੀ,
ਧਾਲੀਵਾਲਾ ਬਾਪੂ ਰੋਂਦਾ ਚਿਖਾ ਜਲਾ ਗਿਆ,
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>