ਬੀਜਿੰਗ – ਚੀਨ ਨੇ ਭਾਰਤ ਦੀ ਸਰਹੱਦ ਦੇ ਨਜ਼ਦੀਕ ਤਿੱਬਤ ਵਿੱਚ ਆਪਣੀ ਪਹਿਲੀ ਬੁਲਿਟ ਟਰੇਨ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਤਿੱਬਤ ਦੇ ਰਿਮੋਟ ਹਿਮਾਲਿਆ ਦੇ ਖੇਤਰ ਵਿੱਚ ਪਹਿਲੀ ਇਲੈਕਟਰਿਕ ਬੁਲਿਟ ਟਰੇਨ ਚਾਲੂ ਕਰ ਦਿੱਤੀ ਹੈ। ਇਹ ਟਰੇਨ ਤਿੱਬਤ ਦੀ ਰਾਜਧਾਨੀ ਲਹਾਸਾ ਅਤੇ ਨਿਯੰਗਚੀ ਨੂੰ ਜੋੜੇਗੀ। ਨਿਯੰਗਚੀ ਅਰੁਣਾਪ੍ਰਦੇਸ਼ ਦੇ ਪਾਸ ਹੀ ਸਥਿਤ ਤਿੱਬਤ ਦਾ ਸਰਹੱਦੀ ਨਗਰ ਹੈ। ਤਿੱਬਤ ਰੇਲਵੇ ਦੇ 435.5 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਦਾ ਸਤਾਧਾਰੀ ਕਮਿਉਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਉਦਘਾਟਨ ਕੀਤਾ ਗਿਆ ਹੈ।
ਰਾਸ਼ਟਰਪਤੀ ਜਿੰਨਪਿੰਗ ਨੇ ਨਵੰਬਰ ਵਿੱਚ ਹੀ ਅਧਿਕਾਰੀਆਂ ਨੂੰ ਸਿਚੁਆਨ ਸੂਬੇ ਨੂੰ ਤਿੱਬਤ ਵਿੱਚ ਨਿਯੰਗਚੀ ਨੂੰ ਜੋੜਨ ਵਾਲੀ ਨਵੀਂ ਰੇਲਵੇ ਪਰੀਯੋਜਨਾ ਦਾ ਕੰਮ ਤੇਜ਼ੀ ਨਾਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਨਵੀਂ ਰੇਲ ਲਾਈਨ ਦਾ ਸਰਹੱਦ ਤੇ ਸਥਿਰਤਾ ਬਣਾਏ ਰੱਖਣ ਵਿੱਚ ਅਹਿਮ ਰੋਲ ਹੋਵੇਗਾ। ਸਿਚੁਆਨ-ਤਿੱਬਤ ਰੇਲਵੇ ਦੀ ਸ਼ੁਰੂਆਤ ਸਿਚੁਆਨ ਸੂਬੇ ਦੀ ਰਾਜਧਾਨੀ, ਚੇਂਗਦੂ ਤੋਂ ਹੋਵੇਗੀ ਅਤੇ ਯਾਨ ਤੋਂ ਹੁੰਦੇ ਹੋਏ ਕਾਮਦੋ ਦੇ ਰਸਤੇ ਤਿੱਬਤ ਵਿੱਚ ਐਂਟਰ ਹੋਵੇਗੀ। ਇਸ ਨਾਲ ਚੇਂਗਦੂ ਤੋਂ ਲਹਾਸਾ ਦੀ ਯਾਤਰਾ 48 ਘੰਟੇ ਤੋਂ ਘੱਟ ਹੋ ਕੇ 13 ਘੰਟੇ ਰਹਿ ਜਾਵੇਗੀ। ਨਿਯੰਗਚੀ ਮੇਡੋਗ ਦਾ ਰਾਜ ਪੱਧਰ ਦਾ ਸ਼ਹਿਰ ਹੈ ਜੋ ਅਰੁਣਾਚਲ ਪ੍ਰਦੇਸ਼ ਦੀ ਸੀਮਾ ਨਾਲ ਜੁੜਿਆ ਹੋਇਆ ਹੈ।
ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਦਸਦਾ ਹੈ, ਜਿਸ ਨੂੰ ਭਾਰਤ ਖਾਰਿਜ਼ ਕਰਦਾ ਆਇਆ ਹੈ। ਭਾਰਤ ਅਤੇ ਚੀਨ ਦਰਮਿਆਨ 3,488 ਕਿਲੋਮੀਟਰ ਲੰਬੀ ਵਾਸਤਵਿਕ ਕੰਟਰੋਲ ਰੇਖਾ ਨੂੰ ਲੈ ਕੇ ਹੈ। ਸਿ਼ੰਗਹੂਆ ਯੂਨੀਵਰਿਸਟੀ ਵਿੱਚ ਨੈਸ਼ਨਲ ਸਟਰੇਟਜੀ ਇੰਸਟੀਚਿਊਟ ਦੇ ਖੋਜ਼ ਵਿਭਾਗ ਦੇ ਨਿਰਦੇਸ਼ਕ ਕਿਆਨ ਫੇਂਗ ਨੇ ਸਰਕਾਰੀ ਦੈਨਿਕ ਗਲੋਬਲ ਟਾਈਮਜ਼’ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਚੀਨ-ਭਾਰਤ ਸੀਮਾ ਤੇ ਜੇ ਕੋਈ ਸੰਕਟ ਦੇ ਹਾਲਾਤ ਬਣਦੇ ਹਨ ਤਾਂ ਰੇਲਵੇ ਚੀਨ ਨੂੰ ਸਟਰੈਟਜਿਕ ਲਾਜਿਿਸਟਕ ਸਪੋਰਟ ਦੇਣ ਵਿੱਚ ਮੱਦਦ ਦੇਵੇਗੀ।