ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਡਿਊਕ ਆਫ ਸੁਸੇਕਸ ਪ੍ਰਿੰਸ ਹੈਰੀ ਕੇਂਸਿੰਗਟਨ ਪੈਲੇਸ ਵਿਖੇ ਉਹਨਾਂ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ ਬੁੱਤ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਇੰਗਲੈਂਡ ਆਏ ਹਨ। ਹੈਰੀ 1 ਜੁਲਾਈ ਨੂੰ ਕੇਂਸਿੰਗਟਨ ਪੈਲੇਸ ਵਿਖੇ ਆਪਣੀ ਸਵਰਗਵਾਸੀ ਮਾਂ ਰਾਜਕੁਮਾਰੀ ਡਾਇਨਾ ਦੇ 60ਵੇਂ ਜਨਮ ਦਿਨ ਮੌਕੇ ਸਥਾਪਤ ਕੀਤੇ ਜਾਣ ਵਾਲੇ ਇੱਕ ਬੁੱਤ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਾਰਕਲ ਆਪਣੇ 2 ਬੱਚਿਆਂ ਸਮੇਤ ਕੈਲੀਫੋਰਨੀਆ ਵਿੱਚ ਹੈ। ਸ਼ਾਹੀ ਪਰਿਵਾਰ ਦੇ ਤਣਾਅ ਤੋਂ ਬਾਅਦ ਹੈਰੀ ਆਪਣੇ ਪਰਿਵਾਰ ਨਾਲ ਅਮਰੀਕਾ ਚਲਾ ਗਿਆ ਸੀ, ਜਿਸਦੇ ਬਾਅਦ ਹੈਰੀ ਦੀ ਇਹ ਦੂਜੀ ਯਾਤਰਾ ਦਾ ਸੰਕੇਤ ਹੈ। ਪਿਛਲੀ ਵਾਰ ਹੈਰੀ ਅਪ੍ਰੈਲ ਵਿੱਚ ਆਪਣੇ ਦਾਦਾ ਜੀ, ਪ੍ਰਿੰਸ ਫਿਲਿਪ ਦੇ ਅੰਤਮ ਸੰਸਕਾਰ ਦੌਰਾਨ ਸ਼ਰਧਾਂਜਲੀ ਭੇਟ ਕਰਨ ਲਈ ਯੂਕੇ ਆਏ ਸਨ। ਰਾਜਕੁਮਾਰੀ ਡਾਇਨਾ ਦੀ ਯਾਦ ਨੂੰ ਸਮਰਪਿਤ ਬੁੱਤ ਸਥਾਪਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਸਭ ਤੋਂ ਪਹਿਲਾਂ ਫਰਵਰੀ 2017 ਵਿੱਚ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਰਾਜਕੁਮਾਰੀ ਡਾਇਨਾ ਦੀ 36 ਸਾਲ ਦੀ ਉਮਰ ਵਿੱਚ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਬੁੱਤ 1 ਜੁਲਾਈ 2021 ਨੂੰ ਰਾਜਕੁਮਾਰੀ ਦੇ 60 ਵੇਂ ਜਨਮਦਿਨ ਦੇ ਮੌਕੇ ‘ਤੇ ਕੇਂਸਿੰਗਟਨ ਪੈਲੇਸ ਦੇ ਸਨਕੇਨ ਗਾਰਡਨ ਵਿੱਚ ਸਥਾਪਿਤ ਕੀਤਾ ਜਾਵੇਗਾ। ਰਾਜਕੁਮਾਰੀ ਡਾਇਨਾ ਦਾ ਇਹ ਬੁੱਤ ਕੇਂਸਿੰਗਟਨ ਪੈਲੇਸ ਆਉਣ ਵਾਲੇ ਲੋਕਾਂ ਨੂੰ ਉਸਦੇ ਜੀਵਨ ਅਤੇ ਵਿਰਾਸਤ ਨੂੰ ਦਰਸਾਵੇਗਾ।
ਪ੍ਰਿੰਸ ਹੈਰੀ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਉਦਘਾਟਨ ਕਰਨ ਲਈ ਆਇਆ ਯੂਕੇ ਵਾਪਸ
This entry was posted in ਅੰਤਰਰਾਸ਼ਟਰੀ.