ਸਕਾਟਲੈਂਡ: ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੀ ਹੋਵੇਗੀ 8 ਮਿਲੀਅਨ ਪੌਂਡ ਦੇ ਫੰਡ ਨਾਲ ਸਹਾਇਤਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ  8 ਮਿਲੀਅਨ ਪੌਂਡ ਦੀ ਰਾਸ਼ੀ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਦੀ ਸੇਵਾ ਕਰਨ ਵਾਲੇ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੀ ਤੰਦਰੁਸਤੀ ਲਈ ਖਰਚ ਕੀਤੇ ਜਾਣਗੇ। 8 ਮਿਲੀਅਨ ਪੌਂਡ ਦੇ ਇਹ ਫੰਡ ਪਿਛਲੇ ਸਾਲ ਦੇ ਬਜਟ ਨਾਲੋਂ 3 ਮਿਲੀਅਨ ਪੌਂਡ ਜਿਆਦਾ ਹਨ, ਜੋ ਕਿ ਸਿਹਤ ਕਰਮਚਾਰੀਆਂ ਦੀਆਂ ਬੁਨਿਆਦੀ, ਵਿਹਾਰਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵਰਤੇ ਜਾਣਗੇ । ਇਸਦੇ ਇਲਾਵਾ ਇਸ ਫੰਡ ਦੀ ਲੋੜ ਪੈਣ ‘ਤੇ ਕਰਮਚਾਰੀਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਅਤੇ ਇਲਾਜ ਲਈ ਵੀ ਖਰਚਿਆ ਜਾਵੇਗਾ।

IMG-20210628-WA0069.resized

ਸਕਾਟਲੈਂਡ ਦੀ ਸਰਕਾਰ ਅਨੁਸਾਰ ਇਸ ਫੰਡ ਦੀ ਸਹਾਇਤਾ ਨਾਲ  ਇੱਕ ਰਾਸ਼ਟਰੀ ਤੰਦਰੁਸਤੀ ਕੇਂਦਰ ਦੀ ਸਿਰਜਣਾ ਹੋਵੇਗੀ।  ਜਿਸ ਵਿੱਚ ਇੱਕ ਹੈਲਪਲਾਈਨ, ਸਟਾਫ ਦੁਆਰਾ ਟੀਮ ਦੇ ਤੌਰ ‘ਤੇ ਇੱਕ ਦੂਜੇ ਦੀ ਸਹਾਇਤਾ ਲਈ ਸਿਖਲਾਈ ਅਤੇ ਆਰਾਮ ਲਈ ਸਥਾਨ ਵੀ ਸ਼ਾਮਲ ਹੋਣਗੇ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ਼ ਨੇ ਕਿਹਾ ਕਿ ਸਿਹਤ ਅਤੇ ਸਮਾਜਿਕ ਦੇਖਭਾਲ ਸਟਾਫ ਨੇ ਮਹਾਂਮਾਰੀ ਦੌਰਾਨ ਮੁਸ਼ਕਿਲ ਸਥਿਤੀਆਂ ਵਿੱਚ ਵੀ ਲੋਕਾਂ ਦੀ ਮੱਦਦ ਕੀਤੀ ਹੈ, ਇਸ ਲਈ ਸਟਾਫ ਦੀ ਤੰਦਰੁਸਤੀ ਸਰਕਾਰ ਦੀ ਇੱਕ ਮਹੱਤਵਪੂਰਣ ਪਹਿਲ ਹੈ। ਜਿਸਦੇ ਤਹਿਤ ਇਹ 8 ਮਿਲੀਅਨ ਦਾ ਪੈਕੇਜ ਸਿਹਤ ਵਿਭਾਗ ਦੇ ਸਟਾਫ ਦੀਆਂ ਮੁੱਢਲੀਆਂ, ਵਿਹਾਰਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ। ਇਸਦੇ ਇਲਾਵਾ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ.ਐੱਮ.ਏ.) ਸਕਾਟਲੈਂਡ ਦੇ ਚੇਅਰਮੈਨ ਲੇਵਿਸ ਮੌਰਿਸਨ ਅਨੁਸਾਰ ਸਕਾਟਲੈਂਡ ਦੇ ਡਾਕਟਰ ਅਤੇ ਐੱਨ ਐੱਚ ਐੱਸ ਸਟਾਫ  ਮਹਾਂਮਾਰੀ  ਦੌਰਾਨ ਬਹੁਤ ਹੀ ਮੁਸ਼ਕਲ ਸਮੇਂ ਵਿੱਚੋਂ ਲੰਘੇ ਹਨ, ਇਸ ਲਈ ਉਨ੍ਹਾਂ ਦੀ ਤੰਦਰੁਸਤੀ ਲਈ ਬਜਟ ਦੇ ਇਸ ਵਾਧੂ ਨਿਵੇਸ਼ ਦਾ ਫੈਸਲਾ ਸਵਾਗਤਯੋਗ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>