ਨੌਵੇਂ ਗੁਰੁ ਸਨ, ਤੇਗ ਬਹਾਦਰ।
ਬਣ ਗਏ ਜੋ ਹਿੰਦ ਦੀ ਚਾਦਰ।
ਚਾਰ ਸੌ ਸਾਲ ਦੀ ਸੁਣੋ ਕਹਾਣੀ
ਸ਼ਹੀਦੀ ਗਾਥਾ ਹੈ,ਬੜੀ ਪੁਰਾਣੀ।
ਜੋ ਹਰਗੋਬਿੰਦ ਸਾਹਿਬ ਦੇ ਪੁੱਤਰ
ਜਿਨ੍ਹਾਂ ਦੇ ਗੋਬਿੰਦ ਸਿੰਘ ਸਪੁੱਤਰ।
ਕਸ਼ਮੀਰੀ ਹਿੰਦੂ ਸੀ ਮੁਸਲਮ ਹੋਏ
ਹੱਥ ਜੋੜਕੇ ਗੁਰਾਂ ਦੇ ਪਾਸ ਖਲੋਏ।
ਅੱਜ ਡੁੱਬਦਾ ਹਿੰਦੂ ਧਰਮ ਬਚਾਉ
ਹੁਣ ਸਾਡੇ ਤੇ ਵੀ, ਕਰਮ ਕਮਾਉ।
ਹਿੰਦੂ ਧਰਮ ਦੀ ਲਾਜ ਬਚਾਉਣੀ
ਔਰੰਗਜੇਬ ਨੂੰ ਗੱਲ ਸਮਝਾਉਣੀ।
ਪੰਡਤਾਂ ਨਾਲ ਸੀ ਤੁਰ ਪਏ ਦਿੱਲੀ
ਇਹ ਜਬਰ ਵੇਖ ਕੇ ਦਿੱਲੀ ਹਿੱਲੀ।
ਹੁਣ ਹਿੰਦੂ ਨਹੀਂ ਬਣਨੇ ਮੁਸਲਮਾਨ
ਤੂੰ ਬੇਸ਼ਕ ‘ਰੰਗਿਆ ਕਢ ਲੈ ਜਾਨ।
ਔਰੰਗਜੇਬ ਸੀ ਹੁਕਮ ਸੁਣਾਇਆ
ਦਿੱਲੀ ਦੇ ਵਿਚ ਸੀਸ ਕਟਾਇਆ।
ਚਾਂਦਨੀ ਚੌਕ ਵਿਚ ਹੋਏ ਕੁਰਬਾਨ
ਰਹੇਗਾ ਜੱਗ ਤੇ ‘ਸੁਹਲ’ ਨਿਸ਼ਾਨ।