ਦਿੱਲੀ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ ਗੁਰੁਦੁਆਰਾ ਵਾਰਡ ਨੰ: 9- ਪੰਜਾਬੀ ਬਾਗ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਇੰਦਰ ਮੋਹਨ ਸਿੰਘ ਵਲੋਂ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਨਰਿੰਦਰ ਸਿੰਘ ਤੋਂ ਇਲਾਵਾ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ, ਮੁਖ-ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਗੁਰੁਦੁਆਰਾ ਚੋਣਾਂ ਦੇ ਮੰਤਰੀ ਰਾਜਿੰਦਰ ਪਾਲ ਗੋਤਮ ਦੇ ਸਨਮੁਖ ਸਿਕਾਇਤ ਦਾਖਿਲ ਕੀਤੀ ਗਈ ਹੈ, ਜਿਸ ‘ਚ ਚੋਣ ਜਾਬਤੇ ਦੀ ਉਲੰਘਣਾਂ ਕਰਨ ਦੇ ਦੋਸ਼ ‘ਚ ਸ. ਸਿਰਸਾ ਦੀ ਨਾਮਜਦਗੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ‘ਚ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਮੋਜੂਦਾ ਦਿੱਲੀ ਗੁਰੂਦੁਆਰਾ ਚੋਣਾਂ ਦੇ ਚਲਦੇ 31 ਮਾਰਚ 2021 ਤੋਂ ਹੀ ਚੋਣ ਜਾਬਤਾ ਲਗਾ ਹੋਇਆ ਹੈ, ਜੋ ਚੋਣ ਪ੍ਰਕਿਰਿਆ ਪੂਰਾ ਹੋਣ ਤੱਕ ਲਾਗੂ ਰਹੇਗਾ। ਜਿਸ ਦੇ ਮੁਤਾਬਿਕ ਦਿੱਲੀ ਕਮੇਟੀ ‘ਤੇ ਕਾਬਜ ਕਮੇਟੀ ਦੇ ਅਹੁਦੇਦਾਰ ਜਾਂ ਚੋਣਾਂ ਲੜ੍ਹ ਰਹੇ ਕੋਈ ਉਮੀਦਵਾਰ ਸੰਗਤਾਂ ਨੂੰ ਕੋਈ ਮਾਲੀ ਸਹਾਇਤਾ ਦੇਣ ਦਾ ਐਲਾਨ ਨਹੀ ਕਰ ਸਕਦੇ। ਇਸ ਤੋਂ ਇਲਾਵਾ ਕਿਸੇ ਪ੍ਰੋਜੈਕਟ ਦਾ ਉਦਘਾਟਨ ਕਰਨ ‘ਤੇ ਕਿਸੇ ਮੁਲਾਜਮ ਨੂੰ ਹਾਲਾਂਕਿ ਕੱਚੇ ਤੋਰ ‘ਤੇ ਵੀ ਦਿੱਲੀ ਕਮੇਟੀ ਦੇ ਕਿਸੇ ਅਦਾਰੇ ‘ਚ ਭਰਤੀ ਕਰਨ ਦੀ ਸਖਤ ਮਨਾਹੀ ਹੈ। ਉਨ੍ਹਾਂ ਦਸਿਆ ਕਿ ਜਦਕਿ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਪਣੇ ਵਾਹਿਦ ਦਸਤਖਤਾਂ ਨਾਲ ਕੁੱਝ ਨਵੇਂ ਮੁਲਾਜਮਾਂ ਦੀ ਪੱਕੇ ਤੋਰ ‘ਤੇ ਭਰਤੀ ਕਰਨ ਦੇ ਦੋਸ਼ੀ ਹਨ, ਉਥੇ ਹੀ ਉਹਨਾਂ ਦੇ ਨਾਲ-ਨਾਲ ਭਾਈਵਾਲੀ ਨਿਭਾਉਣ ਵਾਲੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਵੀ ਬਾਲਾ ਸਾਹਿਬ ਵਿਖੇ 125 ਬੈਡ ਦੇ ਕੋਵਿਡ ਹਸਪਤਾਲ ਖੋਲਣ ਤੋਂ ਇਲਾਵਾ ਵੋਟਰਾਂ ਨੂੰ ਲੁਭਾਉਣ ਲਈ ਵੱਖ-ਵੱਖ ਸਹਾਇਤਾ ਪੈਕਜ ਦੇਣ ਦੇ ਐਲਾਨ ਕਰਕੇ ਚੋਣ ਜਾਬਤੇ ਦੀ ਘੋਰ ਉਲੰਘਣਾਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਜਨਰਲ ਸਕੱਤਰ ਕਾਲਕਾ ਦੇ ਖਿਲਾਫ ਵੀ ਸੰਬਧਿਤ ਵਿਭਾਗਾਂ ‘ਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ, ਜਿਸ ‘ਚ ਉਨ੍ਹਾਂ ਦੀ ਗੁਰੂਦੁਆਰਾ ਵਾਰਡ ਨੰ: 39- ਕਾਲਕਾਜੀ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਜਦਕਿ ਚੋਣ ਜਾਬਤੇ ਦੋਰਾਨ ਐਸੇ ਫੈਸਲੇ ਲੈਣ ਤੋਂ ਪਹਿਲਾਂ ਕਮੇਟੀ ਦੇ ਕਾਰਜਕਾਰੀ ਬੋਰਡ ‘ਤੇ ਜਨਰਲ ਇਜਲਾਸ ਦੀ ਮੰਜੂਰੀ ਲੈਣ ਤੋਂ ਉਪਰੰਤ ਦਿੱਲੀ ਸਰਕਾਰ ਦੇ ਗੁਰੂਦੁਆਰਾ ਚੋਣ ਡਾਇਰੈਕਟਰ ਦੀ ਸਹਿਮਤੀ ਲੈਣੀ ਵੀ ਲਾਜਮੀ ਹੁੰਦੀ ਹੈ ‘ਤੇ ਜਦ ਤਕ ਚੋਣ ਡਾਇਰੈਕਟਰ ਦੀ ਸਹਿਮਤੀ ਨਹੀ ਮਿਲ ਜਾਂਦੀ, ਇਹਨਾਂ ਫੈਸਲਿਆਂ ਨੂੰ ਅਮਲੀ ਜਾਮਾ ਨਹੀ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਪ੍ਰਧਾਨ ਸਿਰਸਾ ‘ਤੇ ਜਨਰਲ ਸਕੱਤਰ ਕਾਲਕਾ ਦੀ ਉਮੀਦਵਾਰੀ ਛੇਤੀ ਰੱਦ ਹੋਣ ਦੇ ਆਸਾਰ ਹਨ।
ਚੋਣ ਜਾਬਤੇ ਦੀ ਉਲੰਘਣਾਂ ਕਰਨ ‘ਤੇ ਹੋ ਸਕਦੀ ਹੈ ਸਿਰਸਾ ‘ਤੇ ਕਾਲਕਾ ਦੀ ਨਾਮਜਦਗੀ ਰੱਦ !
This entry was posted in ਭਾਰਤ.