ਦਰਵਾਜ਼ਾ ਖੋਲ ਕੇ ਕੋਈ ਅੰਦਰ ਆਇਆ ਤਾਂ ਵਿਜੈਤੀ ਦੀ ਸੋਚਾਂ ਦੀ ਲੜੀ ਟੁੱਟੀ। ਸਾਹਮਣੇ ਖੜ੍ਹਾ ਬੰਦਾ ਵੇਖ ਕੇ ਵਿਜੈਤੀ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਪਰ ਉਸਨੇ ਸਾਹਮਣੇ ਵਾਲੇ ਨੂੰ ਕੁਛ ਵੀ ਮਹਿਸੂਸ ਨਾ ਹੋਣ ਦਿੱਤਾ। ਕਮਰੇ ’ਚ ਖੜ੍ਹਾ ਬੰਦਾ ਜੋ ਦਾਰੂ ਦੇ ਨਸ਼ੇ ’ਚ ਟੁੰਨ ਸੀ ਉਸਦੀਆਂ ਅੱਖਾਂ ਵੀ ਨਹੀਂ ਸੀ ਖੁੱਲ ਰਹੀਆਂ ਫਿਰ ਵੀ ਉਹ ਭਾਰੇ-ਭਾਰੇ ਪੈਰ ਪੱਟਦਾ ਵਿਜੈਤੀ ਵੱਲ ਨੂੰ ਆ ਰਿਹਾ ਸੀ ਫਿਰ ਇਕਦਮ ਹੀ ਉਸਨੇ ਵਿਜੈਤੀ ਨੂੰ ਬਾਹਾਂ ਵਿੱਚ ਜਕੜ ਲਿਆ ਤੇ ਪਲੰਘ ਤੇ ਨਾਲ ਬਿਠਾ ਲਿਆ।
‘ਮੂੰਹ ਐਧਰ ਨੂੰ ਕਰ ਸੰਗਦੀ ਆਂ?
‘‘ਨਾ ਸੰਗਣਾ ਕਿਉਂ ਸੰਗ ਦੀ ਕੋਈ ਜਗਾਹ ਨੀ ਸਾਡੇ ਕੰਮ ’ਚ।
‘ਫਿਰ ਕੁਛ ਬੋਲ ਵੀ ਪੈੱਗ ਲਾਊਂਗੀ ਲਿਆ ਗਿਲਾਸ।
ਨਾ ਚਾਹੁੰਦੇ ਹੋਏ ਵੀ ਵਿਜੈਤੀ ਨੇ ਦਾਰੂ ਪੀ ਲਈ ਤੇ ਦਾਰੂ ਪੀਣ ਤੋਂ ਬਾਅਦ ਉਹ ਵੀ ਨਸ਼ੇ ’ਚ ਝੂਮਣ ਲੱਗ ਪਈ।
ਫਿਰ ਉਸ ਬੰਦੇ ਨੇ ਇੱਕੋ ਗੇੜੇ ’ਚ ਵਿਜੈਤੀ ਦੀ ਸਾੜੀ ਲਾਹ ਕੇ ਪਰੇ ਮਾਰੀ ਤੇ ਉਸਤੋਂ ਬਾਅਦ ਕੁਝ ਹੋਰ ਕੱਪੜੇ ਵੀ ਵਾਰੋ-ਵਾਰੀ ਸਾੜੀ ਦੇ ਉਪਰ ਡਿੱਗੇ।
ਸਵੇਰ ਹੋਈ ਤਾਂ ਵਿਜੈਤੀ ਨੇ ਦੇਖਿਆ ਉਹ ਬੰਦਾ ਕਿਧਰੇ ਵੀ ਨਹੀਂ ਸੀ। ਵਿਜੈਤੀ ਨੇ ਸਾਹਮਣੇ ਦਿਵਾਰ ਤੇ ਲੱਗੀ ਫੋਟੋ ਵੱਲ ਦੇਖ ਕੇ ਹੱਥ ਜੋੜੇ। ‘‘ਸ਼ੁਕਰ ਆ ਤੇਰਾ ਪ੍ਰਮਾਤਮਾ ਕੀ ਉਹ ਹੈ ਨੀਂ ਨਹੀਂ ਤਾਂ ਮੈਂ ਉਸ ਨਾਲ ਅੱਖਾਂ ਕਿੱਦਾਂ ਮਿਲਾਉਣੀਆਂ ਸੀ ਮੈਂ ਤਾਂ ਰਾਤ ਵੀ ਸ਼ਰਾਬ ਦਾ ਸਹਾਰਾ ਲੈ ਕੇ ਸਮਾਂ ਕੱਟਿਆ ਉਸਨੂੰ ਤਾਂ ਸ਼ਰਾਬ ਦੇ ਨਸ਼ੇ ’ਚ ਪਤਾ ਹੀ ਨਹੀਂ ਸੀ ਕਿ ਜਿਸਨੂੰ ਉਹ ਜਾਨ-ਜਾਨ ਕਹਿ ਕੇ ਚੁੰਮੀ ਜਾ ਰਿਹਾ ਹੈ ਉਹ ਅਸਲ ’ਚ ਕਈ ਸਾਲ ਪਹਿਲਾਂ ਉਸੇ ਦੇ ਹੀ ਗੁਆਂਢ ’ਚ ਰਹਿ ਰਹੀ ਉਹ ਬੱਚੀ ਹੈ ਜਿਸਨੂੰ ਉਹ ਚਾਕਲੇਟ ਟਾਫੀਆਂ ਦਿਆ ਕਰਦਾ ਸੀ ਪਰ ਅੱਜ ਸਮੇਂ ਦੇ ਕਹਿਰ ਨੇ ਮੈਨੂੰ ਕੀ ਬਣਾਤਾ?
ਬਲੀ
ਮਨੋਹਰ ਪਿਛਲੇ ਦੋ ਕੁ ਸਾਲਾਂ ਤੋਂ ਅੰਬਿਕਾ ਕੋਲ ਆਉਂਦਾ ਸੀ। ਜਦੋਂ ਤੋਂ ਅੰਬਿਕਾ ਦੇ ਪਲੰਘ ਤੇ ਆਉਣ ਲੱਗਾ ਸੀ ਉਸ ਦਿਨ ਤੋਂ ਬਾਅਦ ਮੁੜ ਕਿਸੇ ਨੇ ਮਨੋਹਰ ਨੂੰ ਨਾ ਤਾਂ ਕਿਸੇ ਹੋਰ ਕੁੜੀ ਨਾਲ ਗੱਲ ਕਰਦੇ ਦੇਖਿਆ ਸੀ ਤੇ ਨਾ ਹੀ ਕਿਸੇ ਹੋਰ ਕੁੜੀ ਦੇ ਕਮਰੇ ’ਚ ਉਸਦੇ ਪਲੰਘ ਤੇ ਦੇਖਿਆ ਸੀ। ਅੱਜ ਜਾਣ ਲੱਗੇ ਨੇ ਮਨੋਹਰ ਨੇ ਇੱਕ ਅਲੱਗ ਹੀ ਤਰ੍ਹਾਂ ਦੀ ਜ਼ਿਦ ਕੀਤੀ ਸੀ ਅੰਬਿਕਾ ਕੋਲ ‘‘ਅੰਬਿਕਾ ਤੂੰ ਕੱਲ ਮੇਰੇ ਦੱਸੇ ਪਤੇ ਤੇ ਆਵੀਂ ਤੈਨੂੰ ਮੇਰੀ ਸਹੁੰ ਲੱਗੇ।’’ ਪਤਾ ਨੀ ਕਿਉਂ ਪਰ ਨਾ ਚਾਹੁੰਦੇ ਹੋਏ ਵੀ ਅੰਬਿਕਾ ਖਾਲਾ ਨੂੰ ਬਿਨਾਂ ਦੱਸੇ ਹੀ ਅੱਖ ਬਚਾ ਕੇ ਨਾਲ ਦੀ ਕਿਸੇ ਕੁੜੀ ਨੂੰ ਦੱਸ ਕੇ ਬਾਹਰ ਚਲੀ ਗਈ।
ਜਦ ਅੰਬਿਕਾ ਮਨੋਹਰ ਦੇ ਦੱਸੇ ਹੋਏ ਪਤੇ ਤੇ ਗਈ ਤਾਂ ਉਸਨੇ ਦਰਵਾਜ਼ਾ ਖੜਕਾਇਆ ਅੰਦਰੋਂ ਮਨੋਹਰ ਨੇ ਖੋਲਿ੍ਹਆ ਤਾਂ ਸਾਹਮਣੇ ਦੇਖ ਕੇ ਅੰਬਿਕਾ ਦੇ ਹੋਸ਼ ਉਡ ਗਏ ਮੇਜ਼ ਦੇ ਆਲੇ-ਦੁਆਲੇ ਕਰੀਬ 10 ਜਣੇ ਬੈਠੇ ਦਾਰੂ ਪੀ ਰਹੇ ਸੀ। ਇਸ ਤੋਂ ਪਹਿਲਾਂ ਕੀ ਅੰਬਿਕਾ ਕੁਛ ਸਮਝ ਪਾਉਂਦੀ ਮਨੋਹਰ ਨੇ ਦਰਵਾਜ਼ੇ ਦੀ ਕੁੰਡੀ ਲਗਾ ਦਿੱਤੀ।
ਫਿਰ ਸਾਰੇ ਮੁੰਡੇ ਅਜ਼ੀਬੋ-ਗਰੀਬ ਤਰ੍ਹਾਂ ਦਾ ਹਾਸਾ ਹੱਸਣ ਲੱਗ ਪਏ ਤਾਂ ਅੰਬੀਕਾ ਦੇ ਸਿਰ ਨੂੰ ਚੱਕਰ ਆਉਣ ਲੱਗ ਪਏ ਉਹਨਾਂ ਵਿੱਚੋਂ ਇੱਕ ਮੁੰਡੇ ਨੇ ਸ਼ਰਾਬ ਦੇ ਦੋ ਤਿੰਨ ਗਲਾਸ ਅੰਬਿਕਾ ਦੇ ਉਪਰ ਡੋਲ੍ਹਤੇ ਫਿਰ ਸਾਰੇ ਤਾੜੀਆਂ ਮਾਰ-ਮਾਰ ਨੱਚਣ ਲੱਗ ਪਏ। ਉਸ ਵਕਤ ਅੰਬੀਕਾ ਦੇ ਪੈਰੋਂ ਜ਼ਮੀਨ ਨਿਕਲ ਗਈ ਜਦ ਮਨੋਹਰ ਦੇ ਕਹਿਣ ਤੇ ਇੱਕ ਮੁੰਡੇ ਨੇ ਅੰਬੀਕਾ ਦੀ ਸਾੜੀ ਦਾ ਲੜ ਖਿੱਚਣਾ ਸ਼ੁਰੂ ਕਰਤਾ ਸਾਰੇ ਅੰਬੀਕਾ ਦੇ ਇਰਦ-ਗਿਰਦ ਨੱਚਣ ਲੱਗ ਪਏ ਜਦ ਨੂੰ ਇੱਕ ਜ਼ੋਰਦਾਰ ਧੱਕਾ ਦਰਵਾਜ਼ੇ ਨੂੰ ਵੱਜਾ ਤੇ ਖਾਲਾ ਦੋ-ਚਾਰ ਹੱਟੇ ਕੱਟੇ ਬੰਦਿਆਂ ਨੂੰ ਲੈ ਕੇ ਅੰਦਰ ਆ ਗਈ ਜਿਸਨੂੰ ਦੇਖਕੇ ਅੰਬੀਕਾ ਦੀਆਂ ਅੱਖਾਂ ’ਚ ਚਮਕ ਆ ਗਈ ਤੇ ਉਸਨੇ ਅੱਧ-ਖੁੱਲੀ ਸਾੜ੍ਹੀ ਫਿਰ ਤੋਂ ਬੰਨ ਲਈ ਤੇ ਉਹ ਭੱਜੀ-ਭੱਜੀ ਰੋਂਦੀ ਖਾਲਾ ਦੇ ਗਲ਼ ਲੱਗ ਗਈ। ‘‘ਮਾਸੀ ਸ਼ੁਕਰ ਆ ਤੁਸੀਂ ਆ ਗਏ ਨਹੀਂ ਤਾਂ ਇਹਨੀ 10-10 ਬੁੱਚੜਾਂ ਨੇ ਮੇਰਾ ਮਾਸ ਨੋਚ ਲੈਣਾ ਸੀ।’’ ਉਹਨਾਂ ’ਚੋਂ ਇੱਕ ਮੁੰਡਾ ਬੋਲ ਪਿਆ। ‘‘ਖਾਲਾ ਪੈਸੇ ਲੈ ਲਈਂ ਜਿੰਨੇ ਮਰਜ਼ੀ ਇਹਨੂੰ ਸਾਡੇ ਕੋਲ ਛੱਡਦੇ ਹਜੇ।’’ ‘‘ਖਬਰਦਾਰ ਮੂੰਹ ਬੰਦ ਕਰ ਇਹ ਮੇਰੀਆਂ ਧੀਆਂ ਆ ਬੇਸ਼ੱਕ ਮੈਂ ਧੰਦਾ ਕਰਾਉਂਦੀ ਆਂ ਪਰ ਮੈਂ ਇਹਨਾਂ ਦੀ ਬਲੀ ਨੀ ਦੇ ਸਕਦੀ ਤੇ ਉਹ ਵੀ ਤੁਹਾਡੇ ਵਰਗੇ ਸ਼ੈਤਾਨਾਂ ਨੂੰ ਤਾਂ ਕਦੇ ਵੀ ਨਹੀਂ।