ਵਾਸ਼ਿੰਗਟਨ – ਇੱਕ ਅਮਰੀਕੀ ਸੰਸਥਾ ਨੇ ਆਪਣੇ ਅਧਿਅਨ ਵਿੱਚ ਦੱਸਿਆ ਹੈ ਕਿ ਭਾਰਤ ਵਿੱਚ ਕੋਰੋਨਾ ਨਾਲ ਪਿੱਛਲੇ 17 ਮਹੀਨਿਆਂ ਵਿੱਚ 50 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸੰਸਥਾ ਨੇ ਜਨਵਰੀ 2020 ਤੋਂ ਜੂਨ 2021 ਤੱਕ ਦਾ ਡੇਟਾ ਇੱਕਠਾ ਕੀਤਾ ਹੈ। ਇਸ ਅਨੁਸਾਰ 1947 ਦੀ ਵੰਡ ਤੋਂ ਬਾਅਦ ਕੋਰੋਨਾ ਨਾਲ ਬਣੀ ਇਹ ਸਥਿਤੀ ਸੱਭ ਤੋਂ ਵੱਡੀ ਮਨੁੱਖੀ ਤਰਾਸਦੀ ਹੈ। ਇਸ ਅਧਿਅਨ ਵਿੱਚ ਡੈਲਟਾ ਵੈਰੀਐਂਟ ਨੂੰ ਦੁਨੀਆਂ ਦੇ ਲਈ ਬਹੁਤ ਵੱਡਾ ਖ਼ਤਰਾ ਦੱਸਿਆ ਗਿਆ ਹੈ, ਜਿਸ ਨਾਲ ਸੰਕਰਮਣ ਦੀ ਨਵੀਂ ਲਹਿਰ ਆ ਸਕਦੀ ਹੈ।
ਵਾਸ਼ਿੰਗਟਨ ਦੇ ਸੈਂਟਰ ਫਾਰ ਗਲੋਬਲ ਡਿਵਲਪਮੈਂਟ ਨੇ ਇਸ ਅਧਿਅਨ ਦੇ ਲਈ ਸੀਰੋਲਾਜਿਕਲ ਸਟੱਡੀ, ਹਾਊਸ ਹੋਲਡ ਸਰਵੇ, ਸਟੇਟ ਲੈਵਲ ਤੇ ਸਿਿਵਕ ਬਾਡੀਜ਼ ਤੋਂ ਮਿਲੇ ਆਫਿ਼ਸ਼ੀਅਲ ਅੰਕੜੇ ਅਤੇ ਅੰਤਰਰਾਸ਼ਟਰੀ ਐਸਟੀਮੇਟ ਨੂੰ ਆਧਾਰ ਬਣਾਇਆ ਹੈ। ਇਸ ਰਿਪੋਰਟ ਵਿੱਚ ਭਾਰਤ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਤਿੰਨ ਅਨੁਮਾਨ ਲਗਾਏ ਗਏ ਹਨ। ਇਨ੍ਹਾਂ ਸੱਭ ਦੇ ਵਿੱਚ ਮੌਤਾਂ ਦੀ ਸੰਖਿਆ ਭਾਰਤੀ ਪ੍ਰਸ਼ਾਸਨ ਦੇ ਅੰਕੜਿਆਂ (4.18 ਲੱਖ) ਦੇ ਮੁਕਾਬਲੇ ਕਈ ਗੁਣਾ ਵੱਧ ਦੱਸਿਆ ਗਿਆ ਹੈ। ਕੋਰੋਨਾ ਨਾਲ ਹੋਈਆਂ ਮੌਤਾਂ ਦੇ ਤਿੰਨ ਅਨੁਮਾਨ ਲਗਾਏ ਗਏ ਹਨ, ਜੋ ਇਸ ਤਰ੍ਹਾਂ ਹਨ ;
1. ਦੇਸ਼ ਦੇ 7 ਰਾਜਾਂ ਵਿੱਚ ਰਜਿਸਟਰੇਸ਼ਨ ਦੇ ਆਧਾਰ ਤੇ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਇਸ ਅਨੁਮਾਨ ਦੇ ਤਹਿਤ 34 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਸੱਭ ਤੋਂ ਘੱਟ ਸੰਖਿਆ ਵਾਲਾ ਐਸਟੀਮੇਟ ਹੈ।
2. ਦੂਸਰੀ ਗਿਣਤੀ ਵਿੱਚ ਏਜ਼ ਸਪੇਸਿਿਫਕ ਇਨਫੈਕਸ਼ਨ ਫੈਟੇਲਿਟੀ ਰੇਟ (ਆਈਐਫ਼ਆਰ) ਦੇ ਅੰਤਰਰਾਸ਼ਟਰੀ ਅਨੁਮਾਨ ਨੂੰ ਲਾਗੂ ਕੀਤਾ ਗਿਆ ਹੈ। ਇਸ ਅਨੁਸਾਰ ਮੌਤਾਂ ਦੀ ਸੰਖਿਆ 40 ਲੱਖ ਦੇ ਕਰੀਬ ਹੈ।
3. ਤੀਸਰਾ ਅਨੁਮਾਨ ਕੰਜਿਊਮਰ ਪਿਰਾਮਿਡ ਹਾਊਸਹੋਲਡ ਸਰਵੇ ਦੇ ਆਧਾਰ ਤੇ ਹੈ। ਇਸ ਵਿੱਚ 49 ਲੱਖ ਮੌਤਾਂ ਦੀ ਗੱਲ ਕੀਤੀ ਗਈ ਹੈ।
ਭਾਰਤ ਵਿੱਚ ਕੋਰੋਨਾ ਦੀਆਂ ਦੋ ਲਹਿਰਾਂ ਆ ਚੁੱਕੀਆਂ ਹਨ। ਪਹਿਲੀ ਦੇ ਮੁਕਾਬਲੇ ਦੂਸਰੀ ਲਹਿਰ ਵੱਧ ਘਾਤਿਕ ਸਾਬਿਤ ਹੋਈ ਹੈ। ਇਸ ਸਮੇਂ ਤੀਸਰੀ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ।