ਜੰਗਲੀ ਅੱਗਾਂ ਹੋਈਆਂ ਬੇਕਾਬੂ, ਬੀ.ਸੀ. ਸਰਕਾਰ ਵੱਲੋਂ ਸੂਬੇ ਵਿਚ ‘ਸਟੇਟ ਆਫ ਐਮਰਜੈਂਸੀ’ ਦਾ ਐਲਾਨ
ਸਰੀ, (ਹਰਦਮ ਮਾਨ)-ਬੀ.ਸੀ. ਵਿਚ ਬੇਕਾਬੂ ਹੋ ਰਹੀਆਂ ਜੰਗਲੀ ਅੱਗਾਂ ਨੂੰ ਧਿਆਨ ਵਿਚ ਰਖਦਿਆਂ ਬੀ.ਸੀ. ਸਰਕਾਰ ਨੇ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਹੈ। ਪਬਲਿਕ ਸੇਫਟੀ ਮੰਤਰੀ ਅਤੇ ਅਟੌਰਨੀ ਜਨਰਲ ਮਾਈਕ ਫਾਰਨਵਰਥ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਐਮਰਜੈਂਸੀ ਪੂਰੇ ਸੂਬੇ ਵਿਚ 21 ਜੁਲਾਈ ਤੋਂ ਲਾਗੂ ਹੋ ਗਈ ਹੈ। ਇਹ ਐਮਰਜੈਂਸੀ 14 ਦਿਨ ਤਕ ਜਾਰੀ ਰਹੇਗੀ ਅਤੇ ਲੋੜ ਪੈਣ ਤੇ ਇਸ ਨੂੰ ਅੱਗੇ ਵੀ ਵਧਾਇਆ ਜਾਂ ਹਟਾਇਆ ਜਾ ਸਕਦਾ ਹੈ।ਵਰਨਣਯੋਗ ਹੈ ਕਿ ਇਸ ਸਮੇਂ ਸੂਬੇ ਵਿਚ 300 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਅੱਗਾਂ ‘ਤੇ ਕਾਬੂ ਪਾਉਣ ਲਈ 3,180 ਫਾਇਰਫਾਈਟਰ ਦਿਨ ਰਾਤ ਮਿਹਨਤ ਕਰ ਰਹੇ ਹਨ। ਇਨ੍ਹਾਂ ਅੱਗਾਂ ਕਾਰਨ 5,700 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਤੋਂ ਇਲਾਵਾ 69 ਇਵੈਕੂਏਅਸ਼ਨ ਐਲਰਟ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੋਂ 32,000 ਤੋਂ ਵਧੇਰੇ ਲੋਕ ਪ੍ਰਭਾਵਿਤ ਹਨ।
This entry was posted in ਅੰਤਰਰਾਸ਼ਟਰੀ.