ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਚੱਲ ਰਹੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੌਰਾਨ ਅਜੇ ਵੀ ਬਹੁਤ ਸਾਰੇ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ। ਇਸ ਲਈ ਸਕਾਟਲੈਂਡ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ ਕੋਵਿਡ -19 ਦੇ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਜ਼ਿਆਦਾਤਰ ਲੋਕ ਬਿਨਾਂ ਕੋਰੋਨਾ ਟੀਕਾ ਲੱਗੇ ਹੋਏ ਹਨ। ਸਕਾਟਲੈਂਡ ਦੀ ਡਿਪਟੀ ਚੀਫ ਮੈਡੀਕਲ ਅਫਸਰ ਡਾ. ਨਿਕੋਲਾ ਸਟੀਡਮੈਨ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ ਦੇ ਅਖੀਰ ਅਤੇ ਜੁਲਾਈ ਦੇ ਅਰੰਭ ਤੋਂ ਤੱਕ ਦੇ ਦੋ ਤਿਹਾਈ ਕੋਰੋਨਾ ਵਾਇਰਸ ਕੇਸਾਂ ਵਾਲੇ ਲੋਕਾਂ ਨੂੰ ਟੀਕਾ ਨਹੀਂ ਲੱਗਿਆ ਹੈ। ਹਸਪਤਾਲਾਂ ਵਿੱਚ ਬਿਨਾਂ ਟੀਕੇ ਤੋਂ ਦਾਖਲ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਦਰ 51.6% , ਜਿਨ੍ਹਾਂ ਵਿੱਚੋਂ 70% ਲੋਕ 40 ਸਾਲ ਤੋਂ ਘੱਟ ਉਮਰ ਦੇ ਹਨ। ਇਸ ਲਈ ਬਿਨਾਂ ਕੋਰੋਨਾ ਵੈਕਸੀਨ ਦੇ ਹਸਪਤਾਲਾਂ ਵਿੱਚ ਦਾਖਲੇ ਚਿੰਤਾਜਨਕ ਹਨ ਜਦਕਿ ਸਿਹਤ ਮਾਹਿਰਾਂ ਅਨੁਸਾਰ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਹਸਪਤਾਲਾਂ ਵਿੱਚ ਦਾਖਲੇ ਰੋਕਣ ਲਈ 90% ਤੋਂ ਵੱਧ ਪ੍ਰਭਾਵਸ਼ਾਲੀ ਸਨ। ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਨੋਜਵਾਨਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਜਰੂਰਤ ਹੈ ਕਿਉਂਕਿ ਕੋਰੋਨਾ ਦੀ ਲਾਗ ਨਾਲ ਨੋਜਵਾਨ ਵਰਗ ਵੀ ਬਿਮਾਰ ਹੋ ਸਕਦਾ ਹੈ।
ਸਕਾਟਲੈਂਡ : ਬਿਨਾਂ ਕੋਰੋਨਾ ਵੈਕਸੀਨ ਲੱਗੇ ਜ਼ਿਆਦਾਤਰ ਲੋਕ ਹੋ ਰਹੇ ਹਨ ਹਸਪਤਾਲਾਂ ‘ਚ ਦਾਖਲ
This entry was posted in ਅੰਤਰਰਾਸ਼ਟਰੀ.