ਹਰਪਾਲ ਸਿੰਘ ਥਾਪਰ ਦੀ ਘਾਘੀਡੀਹ ਜੇਲ੍ਹ ਵਿੱਚ ਹੋਈ ਮੌਤ ਦੀ ਸੀਬੀਆਈ ਜਾਂਚ ਦੀ ਜਾਗੋ ਨੇ ਕੀਤੀ ਮੰਗ

ਨਵੀਂ ਦਿੱਲੀ – ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਮਾਜਕ ਕਾਰਕੁਨ ਅਤੇ ਯਤੀਮ ਆਸ਼ਰਮ ਸੰਚਾਲਕ ਹਰਪਾਲ ਸਿੰਘ  ਥਾਪਰ ਦੀ ਘਾਘੀਡੀਹ ਜੇਲ੍ਹ ਵਿੱਚ ਹੋਈ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੱਤਰ ਲਿਖਿਆ ਹੈ।  ਜੀਕੇ ਨੇ ਲਿਖਿਆ ਹੈ ਕਿ ਮਦਰ ਟੈਰੇਸਾ ਵੈੱਲਫੇਅਰ ਟਰੱਸਟ ਦੇ ਸੰਸਥਾਪਕ ਹਰਪਾਲ ਸਿੰਘ ਥਾਪਰ ਨੂੰ ਝੂਠੇ ਆਰੋਪਾਂ ਵਿੱਚ ਜੇਲ੍ਹ ਭੇਜਣ ਦੇ ਬਾਅਦ, ਘਾਘੀਡੀਹ ਜੇਲ੍ਹ ਵਿੱਚ ਟਾਰਚਰ ਕਰਨ ਅਤੇ ਉਸ ਦੇ ਬਾਅਦ ਜੇਲ੍ਹ ਵਿੱਚ ਪੂਰਾ ਇਲਾਜ ਨਾ ਮਿਲਣ  ਦੇ ਕਾਰਨ ਮੌਤ ਹੋਣ ਦਾ ਮਾਮਲਾ ਮੇਰੇ ਸਾਹਮਣੇ ਲਿਆਇਆ ਗਿਆ ਹੈ।

IMG-20210722-WA0040.resized

ਥਾਪਰ ਦੇ ਪਰਿਵਾਰਿਕ ਮੈਂਬਰਾਂ ਨੇ ਜੇਲ੍ਹ ਵਿੱਚ ਮਾਰ ਕੁਟਾਈ ਦਾ ਵੀ ਇਲਜ਼ਾਮ ਲਗਾਇਆ ਹੈ। ਟੇਲਕੋ ਘੋੜਾਬਾਂਧਾ ਸਥਿਤ ਸ਼ਮਸ਼ੇਰ ਟਾਵਰ ਵਿੱਚ ਥਾਪਰ ਅਤੇ ਉਨ੍ਹਾਂ ਦੀ ਪਤਨੀ ਯਤੀਮ ਬੱਚਿਆਂ ਲਈ ਟਰੱਸਟ ਦਾ ਸੰਚਾਲਨ ਕਰਦੇ ਸਨ। ਜਿਸ ਵਿੱਚ ਕਰੀਬ 40 ਬੱਚੇ ਰਹਿੰਦੇ ਸਨ। ਜਿਨ੍ਹਾਂ ਦਾ ਪਾਲਨ-ਪੋਸ਼ਣ ਥਾਪਰ ਆਪਣੇ ਆਰਥਕ ਸਰੋਤਾ ਨਾਲ ਕਰਕੇ ਸਮਾਜ ਦੀ ਵੱਡੀ ਸੇਵਾਵਾਂ ਕਰ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਭੂਮਾਫਿਆ ਦੀ ਇਸ ਜ਼ਮੀਨ ਉੱਤੇ ਨਜ਼ਰ ਸੀ,  ਜਿਸ ਵਜਾ ਨਾਲ ਸਾਜ਼ਿਸ਼ ਕਰਕੇ ਥਾਪਰ ਨੂੰ ਜਿਨਸੀ ਸ਼ੋਸ਼ਣ ਦੇ ਫ਼ਰਜ਼ੀ ਆਰੋਪਾਂ ਵਿੱਚ ਜੇਲ੍ਹ ਭੇਜਣ ਦਾ ਪਰਵਾਰ ਦਾਅਵਾ ਕਰ ਰਿਹਾ ਹੈ। ਕਿਉਂਕਿ ਹਰਪਾਲ ਸਿੰਘ ਥਾਪਰ ਮਦਰ ਟੈਰੇਸਾ ਵੈੱਲਫੇਅਰ ਟਰੱਸਟ ਦੇ ਸੰਚਾਲਕ ਸਨ, ਜਿਸ ਦੀ ਕਾਫ਼ੀ ਜਾਇਦਾਦ ਦੱਸੀ ਜਾ ਰਹੀ ਹੈ। ਇਨ੍ਹਾਂ   ਦੇ ਯਤੀਮ ਆਸ਼ਰਮ ਵਿੱਚ ਲਾਵਾਰਿਸ ਬੱਚਿਆਂ ਨੂੰ ਰੱਖਿਆ ਜਾਂਦਾ ਸੀ। ਥਾਪਰ ਅਤੇ ਉਨ੍ਹਾਂ ਦੀ ਪਤਨੀ ਪੁਸ਼ਪਾ ਤੀਰਕੀ ਸਹਿਤ ਚਾਰ ਲੋਕਾਂ ਨੂੰ 15 ਜੂਨ ਨੂੰ ਪੁਲਿਸ ਨੇ ਟਰੱਸਟ ਦੇ ਨਾਬਾਲਿਗਾ ਨਾਲ ਅਸ਼ਲੀਲ ਹਰਕਤ ਸਹਿਤ ਹੋਰ ਆਰੋਪਾਂ ਵਿੱਚ ਮੱਧ ਪ੍ਰਦੇਸ਼ ਤੋਂ ਗਿਰਫਤਾਰ ਕੀਤਾ ਸੀ। ਉਸ ਦੇ ਬਾਅਦ 17 ਜੂਨ ਤੋਂ ਹੀ ਉਹ ਜੇਲ੍ਹ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਗੁਜ਼ਰੇ ਸ਼ੁੱਕਰਵਾਰ ਦੀ ਦੇਰ ਰਾਤ ਘਾਘੀਡੀਹ ਜੇਲ੍ਹ ਦੇ ਵਾਰਡ ਵਿੱਚ ਕੈਦੀਆਂ ਨੇ ਰੌਲਾ ਮਚਾਇਆ ਕਿ ਥਾਪਰ ਦੀ ਸਥਿਤੀ ਗੰਭੀਰ ਹੈ ਅਤੇ ਅਚਾਨਕ ਉਨ੍ਹਾਂ ਨੇ ਕੁੱਝ ਬੋਲਣਾ ਬੰਦ ਕਰ ਦਿੱਤਾ ਹੈ। ਜਿਸ ਦੇ ਬਾਅਦ ਵਾਰਡ ਤੋਂ ਕੱਢ ਕਰਕੇ ਉਨ੍ਹਾਂ ਨੂੰ ਮੈਡੀਕਲ ਵਾਰਡ ਵਿੱਚ ਲਿਆਇਆ ਗਿਆ ਅਤੇ ਉਸ ਦੇ ਬਾਅਦ ਐਮਜੀਐਮ ਹਸਪਤਾਲ ਲੈ ਜਾਏ ਜਾਣ ਉੱਤੇ ਉਨ੍ਹਾਂ ਨੂੰ ਮੋਇਆ ਹੋਇਆ ਘੋਸ਼ਿਤ ਕੀਤਾ ਗਿਆ। ਪਰ ਝੂਠੇ ਆਰੋਪਾਂ ਦੇ ਸਾਬਤ ਹੋਣ ਤੋਂ ਪਹਿਲਾਂ ਪੁਲਿਸ ਨੇ ਯਤੀਮ ਆਸ਼ਰਮ ਨੂੰ ਸੀਲ ਕਰਦੇ ਹੋਏ ਸਾਰੇ ਬੱਚਿਆਂ ਨੂੰ ਪਟਮਦਾ ਗੋਬਰਘੁਸੀ ਬਾਲ ਆਸ਼ਰਮ ਵਿੱਚ ਸ਼ਿਫ਼ਟ ਕਰਾ ਦਿੱਤਾ ਸੀ।

ਜੀਕੇ ਨੇ ਦੱਸਿਆ ਕਿ ਥਾਪਰ ਦੇ ਸਰੀਰ ਉੱਤੇ ਜਲਣ-ਚੋਟ ਦੇ ਨਿਸ਼ਾਨ ਮਿਲੇ ਹਨ। ਪਰਿਵਾਰਿਕ ਮੈਂਬਰਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਯਾਤਨਾਵਾਂ ਦਿੱਤੀਆਂ ਗਈਆਂ ਹਨ ਅਤੇ ਗਰਮ ਰਾਡ ਨਾਲ ਦਾਗਿਆ ਅਤੇ ਮਾਰ ਕੁੱਟ ਕੀਤੀ ਗਈ ਹੈ। ਮਿਰਤਕ ਦੇਹ ਦੇ ਪੰਚ ਨਾਮੇ ਵਿੱਚ ਸਰੀਰ ਵਿੱਚ ਜਲਨ ਦੇ ਨਿਸ਼ਾਨ ਅਤੇ ਨੀਲੱਤਣ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਦੇ ਚਲ਼ਦੇ ਮਾਰ ਕੁੱਟ ਅਤੇ ਜ਼ਹਿਰ ਦੇਣ ਦਾ ਖ਼ਦਸ਼ਾ ਵੀ ਪਰਵਾਰ ਨੇ ਜਤਾਇਆ ਹੈਂ। ਜਦਕਿ ਥਾਪਰ ਦੇ ਵਕੀਲ ਵਿਮਲ ਪਾਂਡੇ ਦਾ ਦਾਅਵਾ ਹੈ ਕਿ ਤਿੰਨ ਦਿਨ ਪਹਿਲਾਂ ਹਰਪਾਲ ਸਿੰਘ ਥਾਪਰ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ ਅਤੇ ਦੱਸਿਆ ਸੀ ਕਿ ਜੇਲ੍ਹ ਵਿੱਚ ਮੈਂ ਬਹੁਤ ਤਕਲੀਫ਼ ਵਿੱਚ ਹਾਂ, ਮੈਨੂੰ ਜਲਦੀ ਬੇਲ ਦਿਵਾਓ। ਇਸ ਦੌਰਾਨ ਉਹ ਰੋ ਰਹੇ ਸਨ।ਸ਼ਨੀਵਾਰ ਸਵੇਰੇ ਜੇਲ੍ਹ ਵਿੱਚ ਬੰਦ ਹਰਪਾਲ ਸਿੰਘ ਥਾਪਰ ਦੀ ਪਤਨੀ ਨੇ ਮੈਨੂੰ ਫ਼ੋਨ ਕਰਕੇ ਹਰਪਾਲ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਥਾਪਰ ਦੇ ਭਰਾ ਸਤਵਿੰਦਰ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਦੇ ਭਰਾ ਦੇ ਨਾਲ ਮਾਰ ਕੁੱਟ ਕੀਤੀ ਗਈ ਸੀ, ਜਿਸ ਦੇ ਚਲਦੇ ਉਨ੍ਹਾਂ ਦੀ ਮੌਤ ਹੋਈ ਹੈ। ਸਰੀਰ ਉੱਤੇ ਮਿਰਤਕ  ਦੇ ਕਈ ਜਗਾ ਜ਼ਖ਼ਮ-ਚੋਟਾਂ ਸਨ,  ਹਥੇਲੀਆਂ ਨੀਲੀ ਸੀ। ਕਮਰ, ਪਿੱਠ ਅਤੇ ਕਈ ਜਗਾਵਾਂ ਉੱਤੇ ਜਲਣ ਦੇ ਨਿਸ਼ਾਨ ਹਨ। ਪੱਟ ਦੇ ਪਿੱਛੇ ਜ਼ਖਮ ਵੇਖ ਕੇ ਲੱਗਦਾ ਹੈ ਕਿ ਗਰਮ ਰਾਡ ਵਾੜੀ ਗਈ ਹੈ। ਇਸ ਦੇ ਇਲਾਵਾ ਬਾਕੀ ਵਕੀਲਾਂ ਨੂੰ ਵੀ ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਗ਼ਲਤ ਲੱਗ ਰਹੀਂ ਹੈਂ ਕਿਉਂਕਿ ਜਿਸ ਨਬਾਲਗ ਕੁੜੀ ਦੇ ਜਿਨਸੀ ਸ਼ੋਸ਼ਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਸਕੂਲ ਸਰਟੀਫਿਕੇਟ ਦੇ ਹਿਸਾਬ ਨਾਲ ਬਾਲਗ ਹੈ।

ਜੀਕੇ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਜੇਲ੍ਹ ਵਿੱਚ ਥਾਪਰ ਨੂੰ ਕਿਉਂ ਝੰਬਿਆ  ਗਿਆ ? ਜੇਲ੍ਹ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਕਿਵੇਂ ਦੇਵੇਂਗਾ ਕਿ ਇੱਕ ਵਿਚਾਰਾਧੀਨ ਕੈਦੀ ਦੀ ਘਾਘੀਡੀਹ ਸੈਂਟਰਲ ਜੇਲ੍ਹ ਵਿੱਚ ਮਾਰ ਕੁਟਾਈ  ਕਿਸਨੇ ਕੀਤੀ ? ਹਾਲਾਂਕਿ ਇਸ ਮਾਮਲੇ ਵਿੱਚ ਕਾਨੂੰਨੀ ਜਾਂਚ ਸਥਾਨਕ ਕੋਰਟ ਵੱਲੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਪਰ ਮਾਮਲੇ ਦੀ ਨਿਰਪੱਖ ਜਾਂਚ ਲਈ ਸਥਾਨਕ ਲੋਕਾਂ ਵੱਲੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈਂ। ਜੀਕੇ ਨੇ ਸੋਰੇਨ ਤੋਂ ਮੰਗ ਕੀਤੀ ਹੈ ਕਿ ਥਾਪਰ ਦੇ ਪਰਵਾਰ ਨੂੰ ਇਨਸਾਫ਼ ਦਵਾਉਣ ਲਈ ਤੁਰੰਤ ਝਾਰਖੰਡ ਸਰਕਾਰ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕਰੇ। ਨਾਲ ਹੀ ਥਾਪਰ  ਦੀ ਪਤਨੀ ਅਤੇ ਹੋਰ ਲੋਕਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾ ਕਰਕੇ ਉਨ੍ਹਾਂ ਦੇ ਯਤੀਮ ਆਸ਼ਰਮ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ ਅਤੇ ਕੁਦਰਤੀ ਨਿਆਂ ਦੇ ਨਿਯਮਾਂ ਦੇ ਲਈ ਇਹ ਜ਼ਰੂਰੀ ਹੋਵੇਗਾ ਕਿ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਆਰੋਪੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਸੇਵਾ ਤੋਂ ਮੁਅੱਤਲ ਕੀਤਾ ਜਾਵੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>