ਦਿੱਲੀ : ਕੋਵਿਡ ਮਹਾਮਾਰੀ ਦੇ ਚਲਦੇ ਬਾਰ-ਬਾਰ ਟਲ ਰਹੀਆਂ ਦਿੱਲੀ ਗੁਰੂਦੁਆਰਾ ਚੋਣਾਂ ਸਰਕਾਰ ਨੇ ਹੁਣ 22 ਅਗਸਤ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਅਜ ਦਿੱਲੀ ਹਾਈ ਕੋਰਟ ‘ਚ ਹੋਈ ਸੁਣਵਾਈ ਦੋਰਾਨ ਦਿੱਲੀ ਸਰਕਾਰ ਨੇ ਇਕ ਹਲਫਨਾਮਾ ਦਿੱਤਾ ਹੈ ਜਿਸ ਮੁਤਾਬਿਕ ਆਉਣ ਵਾਲੇ 22 ਅਗਸਤ 2021 ਨੂੰ ਆਮ ਗੁਰੂਦੁਆਰਾ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਦਸਿਆ ਹੈ, ਜਦਕਿ 25 ਅਗਸਤ 2021 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰੂਦੁਆਰਾ ਐਕਟ ‘ਤੇ ਨਿਯਮਾਂ ਦੇ ਹਵਾਲੇ ਨਾਲ ਦਸਿਆ ਕਿ ਇਕ ਧਾਰਮਕ ਪਾਰਟੀ ਦੇ ਉਮੀਦਵਾਰ ਦੀ ਮੋਤ ਹੋਣ ਤੋਂ ਉਪਰੰਤ ਵਾਰਡ ਨੰ: 45- ਖੁਰੇਜੀ ਖਾਸ ਦੀ ਚੋਣ ਨੂੰ ਮੁਲਤਵੀ ਕਰ ਦਿਤਾ ਸੀ, ਇਸ ਲਈ ਇਸ ਵਾਰਡ ਲਈ ਨਵੇਂ ਨਾਮਜਦਗੀ ਪਤਰ ਲੈਣ ਲਈ 28 ਜੁਲਾਈ 2021 ਤਕ ਨੋਟੀਫਿਕੇਸ਼ਨ ਜਾਰੀ ਕਰਨਾ ਲਾਜਮੀ ਹੋਵੇਗਾ ਤਾਂਕਿ ਨਿਯਮਾਂ ਮੁਤਾਬਿਕ ਇਸ ਵਾਰਡ ਦੀ ਚੋਣ ਪ੍ਰਕਿਰਿਆਂ ਨੂੰ ਪੂਰਾ ਕੀਤਾ ਜਾ ਸਕੇ ‘ਤੇ ਦਿੱਲੀ ਦੇ ਸਾਰੇ 46 ਹਲਕਿਆਂ ਦੀਆਂ ਚੋਣਾਂ ਇਕ ਸਮੇਂ 22 ਅਗਸਤ ਨੂੰ ਕਰਵਾਈਆਂ ਜਾ ਸਕਣ ਜਦਕਿ ਬਾਕੀ 45 ਗੁਰੁਦੁਆਰਾ ਵਾਰਡਾਂ ਦੀ ਚੋਣਾਂ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਹੋਣ ਦੀ ਆਸ ਹੈ। ਸ. ਇੰਦਰ ਮੋਹਨ ਸਿੰਘ ਨੇ ਮੋਜੂਦਾ ਦਿੱਲੀ ਗੁਰੂਦੁਆਰਾ ਕਮੇਟੀ ਦੇ ਪ੍ਰਬੰਧਕਾਂ ਦੀ ਕਾਰਗੁਜਾਰੀ ‘ਤੇ ਨਮੋਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਦਿੱਲੀ ਦੇ ਸਾਰੇ ਸਿੱਖ ਬੁਧੀਜੀਵੀ ਇਹਨਾਂ ਚੋਣਾਂ ‘ਚ ਸਰਗਰਮ ਭੁਮਿਕਾ ਨਿਭਾਉਣ ‘ਤੇ ਕੇਵਲ ਯੋਗ ਮੈਬਰਾਂ ਦੀ ਜਿਤ ਯਕੀਨੀ ਬਣਾਉਨ ਲਈ ਆਪਣਾ ਕੀਮਤੀ ਯੋਗਦਾਨ ਦੇਣ ਤਾਂਕਿ ਗੁਰੂਦੁਆਰਾ ਪ੍ਰਬੰਧ ਸੁਚੱਜੇ ‘ਤੇ ਪਾਰਦਰਸ਼ੀ ਢੰਗ ਨਾਲ ਚਲ ਸਕੇ ‘ਤੇ ਗੁਰੁ ਦੀ ਗੋਲਕ ਦੇ ਘਾਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦਸਿਆ ਕਿ ਬੀਤੇ 31 ਮਾਰਚ 2021 ਤੋਂ ਲਾਗੂ ਚੋਣ ਜਾਬਤਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ। ਦਸੱਣਯੋਗ ਹੈ ਕਿ ਦਿੱਲੀ ਗੁਰੁਦੁਆਰਾ ਕਮੇਟੀ ਦਾ ਕਾਰਜਕਾਲ ਬੀਤੇ 29 ਮਾਰਚ 2021 ਨੂੰ ਸਮਾਪਤ ਹੋਣ ਦੇ ਬਾਅਦ ਪਹਿਲਾਂ ਇਹ ਚੋਣਾਂ 25 ਅਪ੍ਰੈਲ 2021 ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਪਰੰਤੂ ਕੋਵਿਡ-19 ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਚੋਣਾਂ ਕੁੱਝ ਸਮੇਂ ਲਈ ਟਾਲ ਦਿੱਤੀਆਂ ਸਨ, ਹਾਲਾਂਕਿ ਮੁੱੜ੍ਹ ਇਹ ਚੋਣਾਂ ਜੁਲਾਈ 2021 ‘ਚ ਕਰਵਾਉਣ ਦੇ ਕਿਆਸ ਲਗਾਏ ਗਏ ਸਨ, ਪਰੰਤੂ ਅੰਤ ‘ਚ ਸਰਕਾਰ ਵਲੋਂ ਇਹਨਾਂ ਚੋਣਾਂ ਦੀ ਤਾਰੀਖ 22 ਅਗਸਤ 2021 ਨੂੰ ਮੁਕਰਰ ਕਰਕੇ ਵੱਖ-ਵੱਖ ਧੜ੍ਹਿਆਂ ਵਲੋਂ ਕੀਤੀ ਜਾ ਰਹੀ ਕਿੰਤੂ-ਪ੍ਰਤੂ ‘ਤੇ ਠਲ ਪੈ ਗਈ ਹੈ।
ਦਿੱਲੀ ਗੁਰੂਦੁਆਰਾ ਚੋਣਾਂ 22 ਅਗਸਤ ਨੂੰ ਕਰਵਾਉਣ ਦਾ ਮੁੜ੍ਹ ਬਿਗੁਲ ਵੱਜਿਆ – ਇੰਦਰ ਮੋਹਨ ਸਿੰਘ
This entry was posted in ਭਾਰਤ.