ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਲਿਵਰਪੂਲ ਦੇ ਹਜਾਰਾਂ ਲੋਕਾਂ ਨੂੰ ਸੜਕ ਵਿੱਚ ਪਾੜ ਪੈਣ ਕਾਰਨ ਬਿਜਲੀ ਅਤੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਮੇਨ ਸਪਲਾਈ ਫਟਣ ਨਾਲ ਪਏ ਮੰਨੇ ਜਾਂਦੇ ਇਸ ਪਾੜ ਕਾਰਨ ਬਿਜਲੀ ਦੇ ਕੱਟਣ ਨਾਲ ਸ਼ਹਿਰ ਦੇ ਵੱਡੇ ਹਿੱਸੇ ਨੇ ਹਿੱਸੇ ਹਨ੍ਹੇਰੇ ਦਾ ਸਾਹਮਣਾ ਕੀਤਾ ਅਤੇ ਘਰਾਂ ਵਿੱਚ ਪਾਣੀ ਵੀ ਬੰਦ ਹੋ ਗਿਆ।
ਸੜਕ ਵਿੱਚ ਇਹ ਪਾੜ ਸ਼ੁੱਕਰਵਾਰ ਰਾਤ ਨੂੰ ਓਲਡ ਸਵਾਨ ਨੇੜੇ ਗ੍ਰੀਨ ਲੇਨ ਸੜਕ ‘ਤੇ ਪਿਆ ਅਤੇ ਸੜਕ ਦਾ ਤਕਰੀਬਨ 20 ਫੁੱਟ ਲੰਬਾ ਹਿੱਸਾ ਜ਼ਮੀਨ ਵਿੱਚ ਧਸ ਗਿਆ। ਇੰਜੀਨੀਅਰਾਂ ਦੁਆਰਾ ਇਸ ਸੜਕ ਦੀ ਮੁਰੰਮਤ ਲਈ ਦੋ ਹਫ਼ਤਿਆਂ ਦੇ ਸਮੇਂ ਦੀ ਉਮੀਦ ਕੀਤੀ ਜਾਂਦੀ ਹੈ। ਲਿਵਰਪੂਲ ਦੇ ਐੱਲ 1, ਐੱਲ 3, ਐੱਲ 5, ਐੱਲ 6, ਐੱਲ 7 ਅਤੇ ਐੱਲ 9 ਇਲਾਕਿਆਂ ਦੇ ਵਸਨੀਕ ਬਿਜਲੀ ਬੰਦ ਨਾਲ ਪ੍ਰਭਾਵਿਤ ਹੋਏ। ਸ਼ਨੀਵਾਰ ਨੂੰ ਵਾਟਰ ਕੰਪਨੀ ਯੂਨਾਈਟਿਡ ਯੂਟੀਲਿਟੀਜ਼ ਅਨੁਸਾਰ ਸਪਲਾਈ ਦਾ ਮਸਲਾ ਹੱਲ ਹੋ ਗਿਆ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦੇ ਕਾਰਜ ਕਰਮਚਾਰੀਆਂ ਵੱਲੋਂ ਜਾਰੀ ਹਨ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਖੇਤਰ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ।