ਦਿੱਲੀ – ਦਿੱਲੀ ਸਰਕਾਰ ਦੇ ਗੁਰੁਦੁਆਰਾ ਚੋਣ ਡਾਇਕਟੋਰੇਟ ਨੇ ਗੁਰੂਦੁਆਰਾ ਵਾਰਡ ਨੰ: 45- ਖੁਰੇਜੀ ਖਾਸ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਕਿਉਂਕਿ ਇਸ ਵਾਰਡ ਦੀ ਚੋਣ ਪ੍ਰਕਿਰਿਆ ਸ਼੍ਰੌਮਣੀ ਅਕਾਲੀ ਦਲ ਦਿੱਲੀ, ਸਰਨਾ ਧੜ੍ਹੇ ਦੇ ਪਾਰਟੀ ਉਮੀਦਵਾਰ ਦੀ ਮੋਤ ਹੋਣ ਕਾਰਨ ਰੱਦ ਹੋ ਗਈ ਸੀ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਇਸ ਵਾਰਡ ਦੀ ਚੋਣ ਲਈ ਨਾਮਜਦਗੀ ਪੱਤਰ 4 ਅਗਸਤ 2021 ਤਕ ਰਿਟਰਨਿੰਗ ਅਫਸਰ ਸ੍ਰੀ ਲੋਕੇਸ਼ ਪ੍ਰਸਾਦ ਸਿਨਹਾ ਦੇ ਸਨਮੁੱਖ ਆਈ.ਟੀ.ਆਈ (ਮਹਿਲਾ), ਵਿਵੇਕ ਵਿਹਾਰ, ਸ਼ਾਹਦਰਾ ਦਿੱਲੀ ਸਥਿਤ ਦਫਤਰ ‘ਚ ਦਾਖਿਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦਸਿਆ ਕਿ ਨਾਮਜਦਗੀ ਪਤਰਾਂ ਦੀ ਪੜ੍ਹਤਾਲ 5 ਅਗਸਤ 2021 ਨੂੰ ਕੀਤੀ ਜਾਵੇਗੀ ਜਿਸ ‘ਚ ਸਾਰੇ ਉਮੀਦਵਾਰ ਇਕ-ਦੂਜੇ ਦੇ ਨਾਮਜਦਗੀ ਪੱਤਰ ਦੇਖ ਸਕਦੇ ਹਨ ‘ਤੇ ਲੋੜ੍ਹ ਪੈਣ ‘ਤੇ ਰਿਟਰਨਿੰਗ ਅਫਸਰ ਪਾਸ ਕਿਸੇ ਉਮੀਦਵਾਰ ਦੀ ਨਾਮਜਦਗੀ ਦੇ ਖਿਲਾਫ ਆਪਣਾ ਇਤਰਾਜ ਦਾਖਿਲ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਚੋਣ ਮੈਦਾਨ ਤੋਂ ਬਾਹਰ ਹੋਣ ਦੇ ਚਾਹਵਾਨ ਉਮੀਦਵਾਰ ਆਪਣਾ ਨਾਮ 7 ਅਗਸਤ 2021 ਦੁਪਹਿਰ 3 ਵਜੇ ਤਕ ਵਾਪਿਸ ਲੈ ਸਕਦੇ ਹਨ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਵਾਰਡ ਦੀ ਚੋਣ ਦਿੱਲੀ ਦੇ ਹੋਰਨਾਂ ਵਾਰਡਾਂ ਦੀ ਚੋਣਾਂ ਨਾਲ ਇਕਮੁਸ਼ਤ 22 ਅਗਸਤ 2021 ਨੂੰ ਕਰਵਾਈ ਜਾਵੇਗੀ, ਹਾਲਾਂਕਿ ਬਾਕੀ 45 ਗੁਰੂਦੁਆਰਾ ਵਾਰਡਾਂ ਲਈ ਚੋਣਾਂ ਦਾ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਦਿੱਲੀ ਦੇ ਸਾਰੇ 46 ਗੁਰੂਦੁਆਰਾ ਵਾਰਡਾਂ ਦੀ ਵੋਟਾਂ ਦੀ ਗਿਣਤੀ ‘ਤੇ ਨਤੀਜੇ 25 ਅਗਸਤ 2021 ਨੂੰ ਐਲਾਨੇ ਜਾਣਗੇ।
ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ‘ਤੇ ਨਿਯਮਾਂ ਦਾ ਹਵਾਲਾ ਦਿੰਦਿਆਂ ਦਸਿਆ ਕਿ ਇਸ ਵਾਰਡ ‘ਚ ਪਹਿਲਾਂ ਤੋਂ ਚੋੜ੍ਹ ਲੜ੍ਹ ਰਹੇ ਉਮੀਦਵਾਰਾਂ ਨੂੰ ਆਪਣੇ ਨਾਮਜਦਗੀ ਪਤਰ ਮੁੜ੍ਹ ਤੋਂ ਦੇਣ ਦੀ ਲੋੜ੍ਹ ਨਹੀ ਹੋਵੇਗੀ ਜਦਕਿ ਪਹਿਲਾਂ ਤੋਂ ਚੋਣ ਮੈਦਾਨ ‘ਚ ਉਤਰੇ ਮੋਜੂਦਾ 7 ਉਮੀਦਵਾਰਾਂ ‘ਚੋਂ ਕੋਈ ਵੀ ਉਮੀਦਵਾਰ ਆਪਣਾ ਨਾਮ ਵਾਪਿਸ ਲੈ ਸਕਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੇਂ ਉਮੀਦਵਾਰਾਂ ਜਾਂ ਪਹਿਲਾਂ ਆਪਣਾ ਨਾਮ ਵਾਪਿਸ ਲੈ ਚੁੱਕੇ ਉਮੀਦਵਾਰਾਂ ਨੂੰ ਨਿਰਧਾਰਤ ਸਮੇਂ ‘ਚ ਇਸ ਵਾਰਡ ‘ਚ ਆਪਣਾ ਨਾਮਜਦਗੀ ਪਤਰ ਦਾਖਿਲ ਕਰਨ ਦੀ ਕੋਈ ਮਨਾਹੀ ਨਹੀ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਬੀਤੇ 31 ਮਾਰਚ 2021 ਤੋਂ ਲਾਗੂ ਚੋਣ ਜਾਬਤਾ ਚੋਣਾਂ ਦੀ ਪ੍ਰਕਿਰਿਆ 31 ਅਗਸਤ 2021 ਨੂੰ ਸਮਾਪਤ ਹੋਣ ਤਕ ਜਾਰੀ ਰਹੇਗਾ।