ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਦੱਖਣ ਵਿੱਚ ਇੱਕ ਏਵੀਲੋਨ ਨਾਂ ਦਾ ਪਿੰਡ ਹੈ। ਜਿਥੇ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਦੋ ਮੰਜ਼ਲਾਂ ਘਰ ਹੈ। ਜਿਸ ਥੱਲੇ ਇੱਕ ਤਹਿਖਾਨਾ ਵੀ ਹੈ। ਇਸ ਨੂੰ “ਮੈਜ਼ੋਂ ਦਾ ਜੌਨ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਨਾਂ ਇਸ ਦੇ ਅਖੀਰਲੇ ਮਾਲਕ ਦਾ ਸੀ। ਉਹ ਇੱਕ ਆਰਟ, ਪੇਟਿੰਗ ਦਾ ਕੰਮ ਕਰਦਾ ਸੀ। ਬੈਲਵੇਰਜਿੱਟ ਨਾਂ ਦੀ ਸ਼ੜਕ ਤੇ ਬਣਿਆ ਹੋਇਆ ਇਹ ਪਿੰਡ ਦਾ ਸਭ ਤੋਂ ਪੁਰਾਣਾ ਘਰ ਹੈ। ਇਹ 800 ਸਾਲ ਪੁਰਾਣੇ ਘਰ ਦੀਆਂ ਉਪਰਲੀਆਂ ਦੋਵੇਂ ਮੰਜ਼ਿਲਾਂ ਗਰਾਂਉਡ ਫਲੋਰ ਫਰਸ਼ ਤੋਂ ਵੱਡੀਆਂ ਹਨ। ਕਿਉਂਕਿ ਉਸ ਵਕਤ ਜ਼ਮੀਨ ਦੀ ਮਿਣਤੀ ਦੇ ਹਿਸਾਬ ਨਾਲ ਟੈਕਸ ਅਦਾ ਕਰਨਾ ਪੈਂਂਦਾ ਸੀ। ਇਹ ਅੱਧਾ ਲੱਕੜ ਤੇ ਅੱਧਾ ਪੱਥਰ ਦਾ ਬਣਿਆ ਹੋਇਆ ਫਰਾਂਸ ਦੇ ਸਦੀਆਂ ਪੁਰਾਣੇ ਘਰਾਂ ਦੀ ਗਿਣਤੀ ਵਿੱਚ ਆਉਂਦਾ ਹੈ। ਜਿਸ ਨੂੰ ਵੇਖਣ ਲਈ ਲੋਕੀਂ ਦੇਸ਼ ਵਿਦੇਸ਼ ਤੋਂ ਆਉਂਦੇ ਹਨ। ਸਿਰਫ ਇੱਕੋ ਟਾਈਮ ਵੀਹ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ। ਇਹ ਬਿਰਧ ਅਵਸਥਾ ਵਿੱਚ ਗਲੀ ਦੇ ਮੋੜ ਤੇ ਖੜ੍ਹਾ ਆਪਣੇ ਅੰਦਰ ਸਦੀਆਂ ਪੁਰਾਣੀਆਂ ਯਾਦਾਂ ਸਮੋਈ ਬੈਠਾ ਹੈ।