ਸਰੀ, (ਹਰਦਮ ਮਾਨ) – ਕੈਨੇਡਾ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ‘ਡਾਇਬਟੀਜ਼ ਕੈਨੇਡਾ’ ਦੇ ਸਮਰਥਨ ਵਿੱਚ 31 ਜੁਲਾਈ ਨੂੰ ਵੱਖ ਵੱਖ ਥਾਵਾਂ ਤੇ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਸਿੱਖ ਮੋਟਰਸਾਈਕਲ ਕਲੱਬ ਬੀ.ਸੀ. ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਮੋਟਰਸਾਈਕਲ ਰੈਲੀ ਗੁਰਦੁਆਰਾ ‘ਗੁਰਸਿੱਖ ਟੈਂਪਲ’ ਐਬਟਸਫੋਰਡ (33089 ਸਾਊਥ ਫਰੇਜ਼ਰ ਵੇ) ਤੋਂ 31 ਜੁਲਾਈ ਨੂੰ ਸਵੇਰੇ 9.30 ਵਜੇ ਰਵਾਨਾ ਹੋਵੇਗੀ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸਰੀ (15255 68 ਐਵੇਨਿਊ) ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਇਸ ਰੈਲੀ ਵਿਚ 50 ਤੋਂ ਜ਼ਿਆਦਾ ਮੋਟਰਸਾਈਕਲ ਸਵਾਰ ਭਾਗ ਲੈਣਗੇ।
ਸਿੱਖ ਮੋਟਰਸਾਈਕਲ ਕਲੱਬ ਆਫ਼ ਕੈਨੇਡਾ ਦੇ ਬੁਲਾਰੇ ਅਨੁਸਾਰ ਇਨ੍ਹਾਂ ਰੈਲੀਆਂ ਰਾਹੀਂ “ਡਾਇਬਟੀਜ਼ ਕੈਨੇਡਾ” ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਨਸੁਲਿਨ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਇਨ੍ਹਾਂ ਰੈਲੀਆਂ ਰਾਹੀਂ ਲਗਭਗ 1 ਲੱਖ ਡਾਲਰ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸੇ ਦੌਰਾਨ ਡਾਇਬਟੀਜ਼ ਕੈਨੇਡਾ ਦੇ ਰੀਜਨਲ ਡਾਇਰੈਕਟਰ ਸਾਰਾ ਰੀਡ ਨੇ ਸਿੱਖ ਮੋਟਰਸਾਈਕਲ ਕਲੱਬ ਆਫ਼ ਕੈਨੇਡਾ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ ਵੱਲੋਂ ਡਾਇਬਟੀਜ਼ ਕੈਨੇਡਾ ਦੇ ਸਹਿਯੋਗ ਲਈ ਚਲਾਈ