ਹਾਕੀ, ਫੁਟਬਾਲ, ਵਾਲੀਵਾਲ,
ਕੁਸ਼ਤੀ, ਟੈਨਿਸ, ਲੰਮੀ ਛਾਲ
ਵੰਨੑਸੁਵੰਨੀਆਂ ਹੋਰ ਵੀ ਖੇਡਾਂ
ਉਲੰਪਿਕ ਵਿਚ ਨੇ ਹੋ ਰਹੀਆਂ।
ਦੁਨੀਆਂ ਭਰ ਦੇ ਸਾਰੇ ਦੇਸ਼,
ਹਰ ਦੇਸ਼ ਦਾ ਵੱਖਰਾ ਵੇਸ,
ਜਿੱਤ ਦੇ ਸੋਨਸੁਨਿਹਰੀ ਤਮਗੇ
ਜਿੱਤਣ ਦੇ ਅੱਜ ਚਕਰ ਵਿਚ ਨੇ।
ਸਾਡਾ ਦੇਸ਼ ਰੀਹਰਸਲ ਕਰਦਾ,
ਹਾਕੀ ਉੱਤੇ ਮਾਣ ਹੈ ਕਰਦਾ,
ਕੁੱਝ ਸਾਲਾਂ ਦੀਆਂ ਖੇਡਾਂ ਛੱਡ ਕੇ
ਬਾਕੀਆਂ ਉੱਤੇ ਨਾਜ਼ ਹੈ ਕਰਦਾ।
ਭਾਰਤ ਦੀਆਂ ਕੁੱਝ ਹੋਰ ਵੀ ਟੀਮਾਂ
ਦਾਲਾਂ, ਸਬਜ਼ੀਆਂ, ਘੀ ਦੀਆਂ ਟੀਮਾਂ
ਸਦਾ ਰੀਹਰਸਲ, ਸਦਾ ਰੀਹਰਸਲ
ਅੱਗੇ ਵੱਧਣ ਲਈ ਹਰਦਮ ਬਿਹਬਲ।
ਚੀਨੀ, ਤੇਲ, ਦੁੱਧ, ਘੀ, ਕੱਪੜਾ,
ਡੰਡ ਬੈਠਕਾਂ, ਮਾਲਸ਼ਾਂ ਕਰਦੇ,
ਮੂੰਗਲੀਆਂ ਫ਼ੇਰਦੇ, ਜੈਬਲੀਅਨ ਸੁੱਟਦੇ,
ਦੌੜਦੇ, ਉੱਚੀਆਂ ਛਾਲਾਂ ਮਾਰਦੇ।
ਪੈਟਰੋਲ, ਡੀਜ਼ਲ, ਗੈਸੑਸਲੰਡਰ
ਕਿਉਂ ਰਹਿਣ ਕਿਸੇ ਤੋਂ ਪਿੱਛੇ?
ਸੋਨ ਤਮਗੇ ਜਿੱਤਣ ਦੇ ਲਈ
ਸੱਭ ਤੋਂ ਅੱਗੇ, ਸੱਭ ਤੋਂ ਅੱਗੇ।
ਮੇਰੀ ਸਰਕਾਰ ਤਜਵੀਜ਼ ਹੈ ਮੇਰੀ,
ਦਾਲਾਂ, ਪੈਟਰੋਲ, ਤੇਲ ‘ਚੋਂ ਚੁਣ ਕੇ,
ਐਸੀ ਤਕੜੀ ਟੀਮ ਬਣਾਵੋ,
ਜਿਸ ਦਾ ਨਾਂ ਮਹਿੰਗਾਈ ਹੋਵੇ,
ਫੇਰ ਇਹ ਟੀਮ ਉਲੰਪਿਕ ਭੇਜੋ।
ਇਹ ਟੀਮ ਮੁਕਾਬਲੇ ਵਿਚੋਂ,
ਸਭ ਟੀਮਾਂ ਨੂੰ ਮਾਤ ਕਰੇਗੀ।
ਸੋਨਸੁਨਹਿਰੀ ਮੈਡਲ ਜਿੱਤ ਕੇ,
ਭਾਰਤ ਦਾ ਸਿਰ ਉੱਚਾ ਕਰੇਗੀ,
ਭਾਰਤ ਦਾ ਸਿਰ ਉੱਚਾ ਕਰੇਗੀ।
……