ਜੁਲਫ਼ਾਂ ’ਚ ਹੱਥ ਫੇਰਦੇ-ਫੇਰਦੇ ਨੇ ਜਦ ਰਿਤਿਕ ਨੇ ਆਪਣਾ ਹੱਥ ਉਪਾਸਨਾ ਦੇ ਮੱਥੇ ਤੋਂ ਲਿਆ ਕੇ ਉਸਦੇ ਬੁੱਲ੍ਹਾਂ ਨਾਲ ਛੂਹਾ ਦਿੱਤਾ ਤਾਂ ਉਪਾਸਨਾ ਨੇ ਉਸਦੀ ਉਂਗਲ ਤੇ ਹਲਕੀ ਜਿਹੀ ਦੰਦੀ ਵੱਡਤੀ।
‘ਉਹ ਬੱਲੇ ਬੜੀ ਤਿੱਖੀ ਆਂ ਤੂੰ ਤਾਂ ਹੱਥ ਕੱਟ ਦੇਣਾ ਸੀ।
‘‘ਕਿਉਂ ਆਪਣੀ ਵਾਰੀ ਹੁਣ ਦੁੱਖ ਲੱਗਾ?
‘ਤੇ ਹੋਰ ਲੱਗਣਾ ਨੀ ਸੀ ਜਾਨ ਕੱਢਣੀ ਆ ਮੇਰੀ?
‘‘ਤੇ ਸਾਡੇ ’ਚ ਕਿਹੜਾ ਜਾਨ ਹੈ ਨਹੀਂ।
‘ਤੇਰੀ ਗੱਲ ਹੋਰ ਆ ਤੂੰ ਤਾਂ ਮੈਨੂੰ ਸਵਰਗ ਦੀ ਮੇਨਿਕਾ ਲੱਗਦੀ ਆਂ।
‘‘ਬਸ-ਬਸ ਚੁੱਪ ਕਰੋ ਐਥੇ ਜਿਹੜਾ ਵੀ ਆਉਂਦਾ ਆ ਕੋਈ ਨਾ ਕੋਈ ਨਵਾਂ ਨਾਮ ਹੀ ਰੱਖ ਦਿੰਦਾ ਆ।
‘ਚੱਲ ਛੱਡ ਤੂੰ ਉਹਨਾਂ ਨੂੰ ਮੈਂ ਤਾਂ ਸੱਚੀ ਤੈਨੂੰ ਅੱਜ ਤੋਂ ਬਾਦ ਪਰੀ ਕਿਹਾ ਕਰੂੰ ਪਰੀ ਮੇਰੀ ਪਰੀ ਪਰੀ ਪਰੀ।
‘‘ਹਾ-ਹਾ ਮੈਂ ਕਿਹੜੇ ਪਾਸਿਓਂ ਪਰੀ ਆ?
‘ਸਾਰੇ ਪਾਸਿਓਂ ਈ।
‘‘ਬੱਸ ਵੀ ਕਰੋ ਹੁਣ ਚੁੱਪ ਰਹੋ।
‘ਮੈਂ ਚੱਲ ਜਾਣਾ ਹੁਣ ਕੁਝ ਕੁ ਮਿੰਟਾਂ ਤੱਕ।
‘‘ਠੀਕ ਹੈ ਮੁੜਕੇ ਕਦ ਆਉਣਾ?
‘ਜਦੋਂ ਦਿਲ ਕੀਤਾ ਆ ਜਾਊਂ ਚੱਲ ਠੀਕ ਆ ਪਰੀ ਮੈਂ ਜਾਂਦਾ ਤੂੰ ਖਿਆਲ ਰੱਖੀਂ।
ਰਿਤਿਕ ਦੇ ਜਾਣ ਤੋਂ ਬਾਅਦ ਉਪਾਸਨਾ ਦੇ ਮਨ ’ਚ ਵਾਰ-ਵਾਰ ਉਸਦੇ ਵੱਲੋਂ ਕਿਹਾ ਨਾਮ ‘ਪਰੀ-ਪਰੀ’ ਵਜਦਾ ਰਿਹਾ ਫਿਰ ਉਹ ਸ਼ੀਸ਼ੇ ਅੱਗੇ ਖੜ੍ਹ ਕੇ ਵਾਲ਼ ਸਵਾਰਨ ਲੱਗੀ ‘ਹਾਂ ਪਰੀ ਤਾਂ ਮੈਂ ਹੈਗੀ ਆਂ ਪਰ ਕੋਝੇ ਨਕਸ਼ਾਂ ਵਾਲੀ ਤੇ ਟੁੱਟੇ ਪਰਾਂ ਵਾਲੀ ਪਰੀ’।
ਪਹੇਲੀ
ਜਦ ਚਰਨਜੀਤ ਦੇ ਵਿਆਹ ਦਾ ਦਿਨ ਵੀ ਪੱਕਾ ਹੋ ਗਿਆ ਤਾਂ ਉਹ ਇੱਕ ਦਿਨ ਲੁਕਦਾ-ਲੁਕਦਾ ਜਿਹਾ ਸਾਧਨਾ ਦੇ ਕੋਲ ਆ ਹੀ ਗਿਆ।
‘ਲੈ ਬਈ ਹੁਣ ਸਾਧਨਾ ਤੈਨੂੰ ਮੇਰੇ ਵੱਲੋਂ ਛੋਟੀਆਂ।
‘‘ਕਿਉਂ ਅੱਗੇ ਕਿਤੇ ਤੁਹਾਡੀ ਨੌਕਰਾਣੀ ਲੱਗੀਊ ਸੀ ਮੈਂ?
‘ਨਾ-ਨਾ ਰੱਬ ਨੌਕਰਾਣੀ ਤਾਂ ਤੈਨੂੰ ਕਿਸੇ ਦੀ ਵੀ ਨਾ ਬਣਾਵੇ।
‘‘ਐਦਾਂ ਕਿਉਂ ਨੀ ਕਹਿ ਦਿੰਦੇ ਕਿ ਤੂੰ ਤਾਂ ਪਤਾ ਨੀ ਅੱਜ ਤੱਕ ਕਿੰਨਿਆਂ ਦੀ ਨੌਕਰਾਣੀ ਬਣੀ ਹੋਈ ਆਂ।
‘ਸਾਧਨਾਂ ਯਾਰ ਤੂੰ ਟੁੱਟੇ ਦਿਲ ਵਾਲੀਆਂ ਗੱਲਾਂ ਨਾ ਕਰਿਆ ਕਰ ਮੈਨੂੰ ਫਿਰ ਗੁੱਸਾ ਆਉਂਦਾ।
‘‘ਤੁਹਾਨੂੰ ਮਰਦਾਂ ਨੂੰ ਗੁੱਸਾ ਬੜਾ ਆਉਂਦਾ ਰਹਿੰਦਾ।
‘ਨਹੀਂ-ਨਹੀਂ ਸਾਨੂੰ ਤਾਂ ਪਿਆਰ ਵੀ ਆਉਂਦਾ ਤੈਨੂੰ ਤਾਂ ਪਤਾ ਈ ਆ ਕੀ ਨਹੀਂ ਪਤਾ?
‘‘ਹਾਂ ਪਤਾ ਆ ਪਰ ਗੁੱਸਾ ਜਾਦਾ ਤੇ ਪਿਆਰ ਘੱਟ।
‘ਨਹੀਂ ਯਾਰ ਹੁਣ ਸਾਰਾ ਪਿਆਰ ਬਚਾ ਕੇ ਰੱਖ ਲਿਆ ਘਰਵਾਲੀ ਨੂੰ ਹੀ ਦੇਣਾ ਬੱਸ ਵਿਆਹ ਹੋਣ ਵਾਲਾ ਹੀ ਆ ਮੇਰਾ।
‘‘ਚਲੋ ਫਿਰ ਤਾਂ ਮੁਬਾਰਕਾਂ ਮੇਰੇ ਵੱਲੋਂ।
‘ਸ਼ੁਕਰੀਆਂ। ਤੇਰਾ ਕਦੇ ਦਿਲ ਨੀ ਕੀਤਾ ਵਿਆਹ ਨੂੰ?
‘‘ਸਾਡੇ ਇਸ ਧੰਦੇ ’ਚ ਤਾਂ ਰੋਜ਼ ਹੀ ਸਾਡੇ ਵਿਆਹ ਹੁੰਦੇ ਈ ਰਹਿੰਦੇ ਆ।
‘ਉਹ ਬੱਲੇ ਫਿਰ ਤਾਂ ਤੂੰ ਸੁਹਾਗਣ ਆ ਕੇ ਨਹੀਂ?
‘‘ਹਾ-ਹਾ-ਹਾ ਨਾ ਸੁਹਾਗਣ ਨਾ ਵਿਧਵਾ ਨਾ ਕੁਆਰੀ ਕੁਝ ਵੀ ਨਹੀਂ
‘ਇਹ ਵੀ ਅਜੀਬ ਪਹੇਲੀ ਆ ਫਿਰ ਤੂੰ ਹੈ ਕੀ?
‘‘ਬਸ ਪਹੇਲੀ ਹੀ ਸਮਝ ਲਓ ਜਿਸਨੂੰ ਅੱਜ ਤੱਕ ਕੋਈ ਮਰਦ ਸੁਲਝਾ ਨੀ ਸਕਿਆ।
ਹਾ-ਹਾ ਓਕੇ ਓਕੇ ਚਲ ਜਾਂਦੀ ਵਾਰੀ ਦਾ ਪੈੱਗ ਤਾਂ ਪਿਲਾਦੇ ਇੱਕ।