ਕਾਬੁਲ – ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ ਬਹੁਤ ਸਾਰੇ ਏਰੀਏ ਤੇ ਕਬਜ਼ਾ ਕਰ ਲਿਆ ਹੈ, ਜਿਸ ਕਰਕੇ ਸਥਾਨਕ ਲੋਕਾਂ ਦੀ ਜਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਖਾਸ ਕਰਕੇ ਮਹਿਲਾਵਾਂ ਤੇ ਜੁਲਮ ਅਤੇ ਪਾਬੰਦੀਆਂ ਵਿੱਚ ਵਾਧਾ ਹੋ ਰਿਹਾ ਹੈ। ਤਾਲਿਬਾਨ ਲੜਾਕੇ ਸੁਰੱਖਿਆ ਕਰਮਚਾਰੀਆਂ ਸਮੇਤ ਘਰਾਂ ਤੇ ਵੀ ਬੰਬਾਰਮੈਂਟ ਕਰ ਰਹੇ ਹਨ। ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸਿ਼ਆ ਜਾ ਰਿਹਾ। ਅਫਗਾਨੀ ਮਹਿਲਾਵਾਂ ਨੂੰ ‘ਜਿਹਾਦ ਅਲ-ਨਿਕਾਹ’ ਦੇ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਧੱਕੇ ਨਾਲ ਅੱਤਵਾਦੀਆਂ ਦੇ ਕੋਲ ਭੇਜਿਆ ਜਾ ਰਿਹਾ ਹੈ।
ਅਫ਼ਗਾਨਿਸਤਾਨ ਦੇ ਜਿਹੜੇ ਖੇਤਰ ਤਾਲਿਬਾਨ ਦੇ ਕੰਟਰੋਲ ਵਿੱਚ ਆ ਗਏ ਹਨ, ੳੇਥੇ ਸ਼ਰੀਆ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਜਿਸ ਅਨੁਸਾਰ ਛੋਟੇ-ਛੋਟੇ ਅਪਰਾਧਾਂ ਦੇ ਲਈ ਵੀ ਮੌਤ ਤੱਕ ਦੀ ਸਜ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਦੁਆਰਾ ਜਾਰੀ ਕੀਤੇ ਗਏ ਫਤਵੇ ਅਨੁਸਾਰ ਮਰਦਾਂ ਨੂੰ ਦਾੜੀ ਵਧਾਉਣ ਦੇ ਲਈ ਕਿਹਾ ਗਿਆ ਹੈ। ਮਹਿਲਾਵਾਂ ਇੱਕਲੀਆਂ ਬਾਹਰ ਨਹੀਂ ਜਾ ਸਕਦੀਆਂ। ਉਨ੍ਹਾਂ ਦੇ ਨਾਲ ਮਰਦ ਦਾ ਹੋਣਾ ਜਰੂਰੀ ਹੈ। ਉਹ ਟੈਕਸੀ ਦੀ ਸਵਾਰੀ ਨਹੀਂ ਕਰ ਸਕਦੀਆਂ। ਉਨ੍ਹਾਂ ਦੇ ਲਈ ਬੁਰਕਾ ਪਹਿਨਣਾ ਜਰੂਰੀ ਹੈ। ਤਾਲਿਬਾਨਾਂ ਵੱਲੋਂ ਸੰਗੀਤ ਜਾਂ ਕਿਸੇ ਵੀ ਵੀਡੀE – ਆਡੀE ਅਤੇ ਮਨੋਰੰਜਨ ਦੇ ਹੋਰ ਸਾਧਨਾਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਵਰਨਣਯੋਗ ਹੈ ਕਿ ਅਮਰੀਕੀ ਸੈਨਿਕਾਂ ਦੀ ਦੇਸ਼ ਵਾਪਸੀ ਦੇ ਬਾਅਦ ਅਫ਼ਗਾਨਿਸਤਾਨ ਸਰਕਾਰ ਦੇ ਨਾਲ ਤਾਲਿਬਾਨ ਅੱਤਵਾਦੀਆਂ ਨੇ ਹਮਲੇ ਤੇਜ਼ ਕਰ ਦਿੱਤੇ ਹਨ। ਉਥੇ ਸਥਿਤੀ ਬਹੁਤ ਖ਼ਤਰਨਾਕ ਬਣੀ ਹੋਈ ਹੈ ਜਿਸ ਨਾਲ ਬੱਚਿਆਂ ਸਮੇਤ ਨਿਰਦੋਸ਼ ਲੋਕ ਮਾਰੇ ਗਏ ਹਨ।