ਉਡੀਕ ..?
ਕੀ ਕਹਾਂ ਉਡੀਕ ਬਾਰੇ..?
ਬੱਸ ਇੰਨਾ ਹੀ ਕਹਾਂਗਾ ਕਿ…
ਉਡੀਦੇ ਦੋ ਰੂਪ ਹੁੰਦੇ ਨੇ…
ਇਕ ਓਹ ਉਡੀਕ..
ਜੋ ਖਤਮ ਹੋ ਜਾਂਦੀ ਹੈ…
ਤੇ ਖਤਮ ਹੋਣ ਤੇ…
ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ..
ਤੇ ਦੂਜੀ ਉਹ…
ਜੋ ਕਦੇ ਖਤਮ ਨਹੀਂ ਹੁੰਦੀ…
ਦਿਨ, ਮਹੀਨੇ, ਸਾਲ ਤੇ ਸ਼ਾਇਦ..
ਤਾ-ਉਮਰ…
ਆਖਰੀ ਸਾਹਾਂ ਤੱਕ ਵੀ…
ਅਸਹਿ ਪੀੜਾਂ, ਹਿਜਰ ਤੇ ਵਿਛੋੜੇ ਦੇ..
ਲਾਬੂੰਆ ਤਾਈਂ ਸਾੜਦੀ…
ਬੇਰੋਕ..ਬੇਰਹਿਮੀ ਨਾਲ…
ਤੇ ਅੱਜ ਇਹੋ ਉਡੀਕ…
ਹੰਝੂਆਂ ਨਾਲ ਭਿੱਜੇ…
ਮੋਹ ਦੇ ਰੰਗ-ਰੱਤੇ…
ਸ਼ਬਦਾਂ ਦੇ ਵਸਤਰ ਧਾਰ…
ਕਦੇ ਇਹ ਕਵਿਤਾ ਦਾ ਰੂਪ ਲੈ ਲੈਂਦੀ ਹੈ…
ਤੇ ਕਦੇ ਗੀਤ ਬਣ ਜਾਂਦੀ ਹੈ…
ਅਰਦਾਸ-ਕਾਮਨਾ ਕਰਨਾ ਕਿ…
ਇਹ ਉਡੀਕ…
ਜ਼ਿੰਦਗੀ ਦੇ ਕਿਸੇ ਐਸੇ ਮੋੜ ਤੇ…
ਖਤਮ ਹੋ ਜਾਵੇ…
ਜਿੱਥੋਂ…
ਮੈਂ ਫੇਰ ਜਿਉਦਿਆਂ ਚ ਹੋ ਜਾਵਾਂ…
…ਆਮੀਨ।