ਪੈਰਿਸ, (ਸੁਖਵੀਰ ਸਿੰਘ ਸੰਧੂ) ਫਰਾਂਸ ਵਿੱਚ ਅੱਧ ਸਤੰਬਰ ਤੋਂ ਬਾਅਦ ਪੰਜ਼ ਲੱਖ ਲੋਕਾਂ ਨੂੰ ਤੀਸਰਾ ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ।ਇਸ ਗੱਲ ਦਾ ਪ੍ਰਗਟਾਵਾ ਇਥੋਂ ਦੇ ਸਿਹਤ ਮੰਤਰੀ ਨੇ ਕੀਤਾ ਹੈ।ਉਹਨਾਂ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ,ਸਿਹਤ ਪੱਖੋਂ ਕਮਜ਼ੋਰ ਅਤੇ ਲੰਬੇ ਸਮੇਂ ਤੋਂ ਬੀਮਾਰੀ ਨਾਲ ਪੀੜ੍ਹਤ ਲੋਕਾਂ ਨੂੰ ਲਗਾਇਆ ਜਾਵੇਗਾ।ਯਾਦ ਰਹੇ ਕਿ ਹੁਣ ਤੱਕ 45 ਲੱਖ ਲੋਕਾਂ ਨੂੰ ਇੱਕ ਡੋਜ਼ ਅਤੇ 38 ਲੱਖ ਲੋਕਾਂ ਨੂੰ ਡਬਲ ਡੋਜ਼ ਦਿੱਤੀ ਜਾ ਚੁੱਕੀ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਨਾ ਮੁਰਾਦ ਮਹਾਂਮਾਰੀ ਨਾਲ ਹੁਣ ਤੱਕ ਫਰਾਂਸ ਵਿੱਚ 1 ਲੱਖ 12 ਹਜ਼ਾਰ 517 ਲੋਕਾਂ ਦੀ ਮੌਤ ਹੋ ਚੁੱਕੀ ਹੈ।