ਅੰਮ੍ਰਿਤਸਰ – ਸੰਯੁਕਤ ਕਿਸਾਨ ਸੰਘਰਸ਼ ਦੀ ਚੱੜਦੀਕੱਲਾ ਤੇ ਫਤਹਿਯਾਬੀ ਲਈ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਜੀ (ਪੰਜ ਪਿਆਰਿਆਂ ਵਿੱਚੋਂ) ਗੁਰਦੁਆਰਾ ਧਰਮਸ਼ਾਲਾ ਮਾਲ ਮੰਡੀ ਜੀ ਟੀ ਰੋਡ ਅਮ੍ਰਿਤਸਰ ਵਿਖੇ 15 ਵੇਂ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ 16 ਵੇਂ ਪਾਠ ਦੀ ਅਰੰਭਤਾ ਕੀਤੀ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਕੁਲਬੀਰ ਸਿੰਘ ਜੀ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਹਿਜ ਪਾਠ ਲੜੀ ਦੇ ਸੰਚਾਲਕ ਭਾਈ ਇਕਬਾਲ ਸਿੰਘ ਤੁੰਗ ਨੇ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ ਕਰਨ ਲਈ ਕਾਲੇ ਕਨੂੰਨ ਬਣਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਕਰਵਾਉਣ ਲਈ ਸੰਯੁਕਤ ਮੋਰਚਾ ਦੇ ਅਰੰਭੇ ਸੰਘਰਸ਼ ਦੀ ਫਤਹਿਯਾਬੀ ਲਈ ਅਰਦਾਸ ਕੀਤੀ। ਉਨਾਂ ਸਾਰੇ ਦੇਸ਼ ਵਾਸੀਆਂ, ਓਸ ਮਨੁੱਖ ਨੂੰ ਜੋ ਅੰਨ ਖਾਂਦਾ ਹੈ ਨੂੰ ਅਪੀਲ ਕੀਤੀ ਕਿ ਕਿਸਾਨ ਸੰਘਰਸ਼ ਵਿੱਚ ਦਿੱਲੀ ਦੇ ਬਾਡਰਾ ਤੇ ਮੋਰਚੇ ਨੂੰ ਸਫਲਤਾਪੂਰਵਕ ਫਤਹਿ ਕਰਨ ਲਈ ਦਿੱਲੀ ਪਹੁੰਚ ਕੇ ਕਿਸਾਨਾਂ ਨਾਲ ਸੰਘਰਸ਼ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਭਾਈ ਤੁੰਗ ਨੇ ਕਿਹਾ ਕੇਂਦਰ ਸਰਕਾਰ ਨੂੰ ਕਾਲੇ ਕਨੂੰਨ ਕਿਰਤੀ ਕਿਸਾਨਾਂ ਉਪਰ ਨਹੀਂ ਠੋਸਣ ਦਿੱਤਾ ਜਾਵੇਗਾ ਭਾਵੇਂ ਦੇਸ਼ ਵਾਸੀਆਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਦੇਸ਼ ਦੀ ਮਹਿੰਗੇ ਭਾਅ ਲਈ ਕਿਰਤੀ ਲੋਕਾਂ ਵਲੋ ਆਜ਼ਾਦੀ ਨੂੰ ਆਰ ਐਸ ਐਸ ਦੇ ਲੋਕਾਂ ਵਲੋ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਵੇਗਾ। ਇਸ ਮੌਕੇ ਗੁਰਦਵਾਰਾ ਸਾਹਿਬ ਦੇ ਸਰਪ੍ਰਸਤ ਕਸ਼ਮੀਰ ਸਿੰਘ ਸਿੰਘ ਸਟੋਰ, ਸਤਪਾਲ ਸਿੰਘ ਮੁੱਲੇ, ਜਸਵੰਤ ਸਿੰਘ, ਪ੍ਰਧਾਨ ਪਰਮਜੀਤ ਸਿੰਘ, ਕੈਸ਼ੀਅਰ ਮਾਸਟਰ ਜੋਗਿੰਦਰ ਸਿੰਘ, ਮਨਜੀਤ ਸਿੰਘ ਠੇਕੇਦਾਰ, ਆਤਮਜੀਤ ਸਿੰਘ ਤੁੰਗ, ਰਾਣਾ ਰਣਬੀਰ ਪਹਿਲਵਾਨ, ਅਜੀਤ ਸਿੰਘ ਸੈਕਟਰੀ , ਬਲਬੀਰ ਸਿੰਘ, ਰਾਜਬੀਰ ਸਿੰਘ ਵਡਾਲੀ ਡੋਗਰਾ, ਗੁਰਬੀਰ ਸਿੰਘ ਲਾਲੀ, ਹਰਦੀਪ ਸਿੰਘ ਸਰਪੰਚ, ਰਸ਼ਪਾਲ ਸਿੰਘ ਮੇਹਰਬਾਨ ਪੁਰਾ, ਲਾਲੀ ਸੁਲਤਾਨਵਿੰਡ, ਬਾਬਾ ਬੋਹੜ ਸਿੰਘ, ਅਮੀਰ ਸਿੰਘ ਸ਼ਾਹ, ਚੰਨਣ ਸਿੰਘ ਚੰਨਾ ਤੇ ਹੋਰ ਸਾਧ ਸੰਗਤ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਦੀ ਫਤਹਿਯਾਬੀ ਲਈ ਅਰਦਾਸ ਕੀਤੀ ਗਈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਕਿਸਾਨ ਸੰਘਰਸ਼ ਦੀ ਫਤਹਿਯਾਬੀ ਲਈ 15 ਵੇਂ ਸਹਿਜਪਾਠ ਦੇ ਭੋਗ ਪਾਏ ਅਤੇ 16 ਵੇਂ ਪਾਠ ਦੀ ਹੋਈ ਅਰੰਭਤਾ
This entry was posted in ਪੰਜਾਬ.