ਫਰਾਂਸ, (ਸੁਖਵੀਰ ਸਿੰਘ ਸੰਧੂ) - ਇਥੇ ਪੈਰਿਸ ਦੀ ਰਿੰਗ ਰੋਡ ਉਪਰ ਬਣੇ ਪਾਰਕ ਦਾ ਪਰੈਂਸ ਨਾਂ ਦੇ ਮਸ਼ਹੂਰ ਸਟੇਡੀਅਮ ਵਿੱਚ ਫਰਾਂਸ ਦੀਆਂ ਦੋ ਫੁੱਟਬਾਲ ਟੀਮਾਂ ਪੈਰਿਸ ਸੇਂਟ ਜਰਮਨ (ਪੀ.ਐਸ. ਜੀ.) ਅਤੇ ਸਟਰਾਸਬੁਰਗ ਵਿੱਚਕਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ੀਆਂ ਖਿਡਾਰੀਆਂ ਤੋਂ ਇਲਾਵਾ ਹੁਣੇ ਹੁਣੇ (ਪੀ.ਐਸ.ਜੀ.) ਕਲੱਬ ਵਿੱਚ ਸ਼ਾਮਲ ਹੋਏ ਦੁਨੀਆ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਬਰਸੀਲੋਨਾ ਕਲੱਬ ਵਿੱਚ ਆਪਣਾ ਪੂਰਾ ਕੈਰੀਅਰ ਬਣਾਉਣ ਵਾਲੇ ਇਸ ਖਿਡਾਰੀ ਦਾ ਖਚਾ ਖਚ ਭਰੇ ਹੋਏ ਸਟੇਡੀਅਮ ਵਿੱਚ ਪ੍ਰਸ਼ੰਸਕਾਂ ਵਲੋਂ ਤਾੜੀਆਂ ਨਾਲ ਜੋਰਦਾਰ ਸਵਾਗਤ ਕੀਤਾ ਗਿਆ। ਉਸ ਵਕਤ ਗਰਾਂਉਡ ਵਿੱਚ ਫੁਲਝੜੀਆਂ ਤੋਂ ਇਲਾਵਾ (ਪੀ.ਐਸ.ਜੀ.) ਕਲੱਬ ਦੇ ਝੰਡੇ ਵੀ ਝੁੱਲ ਰਹੇ ਸਨ।ਸਾਡੇ ਤਿੰਨ ਕਰੋੜ ੲੈਰੋ ਦੀ ਕੀਮਤ ਵਾਲੇ ਇਸ ਨਾਮਵਾਰ ਖਿਡਾਰੀ ਦੀ ਇੱਕ ਝਲਕ ਵੇਖਣ ਲਈ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਜਿਹਨਾਂ ਵਿੱਚ ਕਈ ਮਸ਼ਹੂਰ ਹਸਤੀਆਂ ਵੀ ਵੇਖਣ ਲਈ ਆਈਆਂ ਹੋਈਆ ਸਨ। ਅੰਤ ਵਿੱਚ ਮੈਚ ਸ਼ੁਰੂ ਹੋਇਆ ਜਿਹੜਾ (ਪੀ.ਐਸ.ਜੀ) ਦੀ 4-2 ਜਿੱਤ ਨਾਲ ਖੁਸ਼ੀ ਭਰੇ ਮਹੌਲ ਵਿੱਚ ਸਮਾਮਤ ਹੋ ਗਿਆ।
ਪੈਰਿਸ ਦੇ ਮਸ਼ਹੂਰ ਸਟੇਡੀਅਮ ਪਾਰਕ ਦਾ ਪਰੈਂਸ ਵਿੱਚ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦਰਸ਼ਕਾਂ ਦੇ ਰੂਬਰੂ ਹੋਏ
This entry was posted in ਅੰਤਰਰਾਸ਼ਟਰੀ.